News

ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਭੇਜਣ ਦਾ

January 21, 2019 11:18 PM
ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਭੇਜਣ ਦਾ

ਵਰਦਾ ਮੀਂਹ ਵੀ ਸਾਹੀ ਫਰਮਾਨਾਂ ਨਾਲ ਵੂਲੰਧਰੇ ਹਿਰਦਿਆ ਨੂੰ ਠਾਰ ਨਾ ਸਕਿਆ,
 
 ਬਸਪਾ, ਆਮ ਆਦਮੀ ਪਾਰਟੀ, ਪਸਵਕ ਤੇ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਨੇ ਸਰਕਾਰ ਦਾ ਪੁਤਲਾ ਫੂਕਿਆ

ਸ਼ੇਰਪੁਰ, 21 ਜਨਵਰੀ ( ਹਰਜੀਤ ਕਾਤਿਲ) - ਸਿੱਖਿਆ ਮੰਤਰੀ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਦੇਣ ਅਤੇ ਸਕੂਲ ਕਮੇਟੀਆਂ ਨੂੰ ਘਪਲੇਬਾਜ਼ ਕਹਿਣ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ਨੂੰ ਲੈਕੇ ਬਹੁਜਨ ਸਮਾਜ ਪਾਰਟੀ ਹਲਕਾ ਮਹਿਲ ਕਲਾਂ, ਆਮ ਆਦਮੀ ਪਾਰਟੀ ਦੇ ਆਗੂਆਂ, ਸਕੂਲ ਮੇਨੈਜਮੈਂਟ ਕਮੇਟੀਆਂ ਅਤੇ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾਂ ਸੰਗਰੂਰ ਵੱਲੋਂ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਕਾਤਰੋਂ ਚੌਕ ਸ਼ੇਰਪੁਰ ਵਿਖੇ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਗਈ ਕਿ ਸਰਕਾਰ ਲੋਕ ਵਿਰੋਧੀ ਫੈਸਲੇ ਲੈਣਾ ਬੰਦ ਕਰੇ। ਇੱਥੇ ਇਹ ਗੱਲ ਜਿਰਕਯੋਗ ਹੈ ਵਰਦਾ ਮੀਂਹ ਵੀ ਸਾਹੀ ਫਰਮਾਨਾਂ ਨਾਲ ਵੂਲੰਧਰੇ ਹਿਰਦਿਆ ਨੂੰ ਠਾਰ ਨਾ ਸਕਿਆ ਅਤੇ ਲੋਕਾਂ ਨੇ ਪੂਰਾ ਮੀਂਹ ਪੈਂਦਾ ਹੋਣ ਦੇ ਬਾਵਜੂਦ ਵੀ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਹਿਬ ਸ਼ੇਰਪੁਰ ਤੋਂ ਲੈਕੇ ਮੇਨ ਬਜਾਰ ਵਿੱਚ ਦੀ ਰੋਸ ਮਾਰਚ ਕੱਢਿਆਂ ਅਤੇ ਫਿਰ ਕਾਤਰੋਂ ਚੌਕ ਵਿੱਚ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾਂ ਪ੍ਰੈਸ ਸਕੱਤਰ ਕੁਲਵੰਤ ਸਿੰਘ ਪੰਜਗਰਾਈਆਂ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਜਹਾਂਗੀਰ, ਬਲਾਕ ਪ੍ਰਧਾਨ ਨਾਇਬ ਸਿੰਘ ਗੰਡੇਵਾਲ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਕੂਲ ਮੇਨੈਜਮੈਂਟ ਕਮੇਟੀਆਂ ਅਸਲ ਵਿੱਚ ਸਰਕਾਰੀ ਸਕੂਲਾਂ ਦੀ ਮਦਦ ਕਰਦੀਆਂ ਹਨ ਤੇ ਲੋੜਵੰਦ ਬੱਚਿਆਂ ਨੂੰ ਹਰ ਸਮਾਨ ਲੈਕੇ ਦੇਣ ਵਿੱਚ ਆਪਣੀਆਂ ਜੇਬਾਂ ਚੋਂ ਪੈਸੇ ਖਰਚ ਕਰਦੀਆਂ ਹਨ। ਆਗੂਆਂ ਨੇ ਕਿਹਾ ਕਿ ਸਕੂਲ ਕਮੇਟੀਆਂ ਘਪਲੇਬਾਜ਼ੀ ਨਹੀਂ ਸਗੋਂ ਸਕੂਲ ਹਿਤੈਸ਼ੀ ਹਨ। ਇਸ ਕਰਕੇ ਸਿੱਖਿਆ ਮੰਤਰੀ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਕੀਤਿਆ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਰਦੀਆਂ ਦੀਆਂ ਲੇਟ ਹੋਈਆਂ ਵਰਦੀਆਂ ਤਰੁੰਤ ਦਿੱਤੀਆਂ ਜਾਣ ਅਤੇ ਸਕੂਲ ਕਮੇਟੀਆਂ ਨੂੰ ਹੀ ਇਹ ਵਰਦੀਆਂ ਲੈਣ ਦਾ ਹੱਕ ਪਹਿਲਾ ਵਾਂਗ ਬਰਕਰਾਰ ਰੱਖਿਆ ਜਾਵੇ।
     ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਜਗਤਾਰ ਸਿੰਘ ਬਾਗੜੀ ਸਲੇਮਪੁਰ, ਪਸਵਕ ਦੇ ਆਗੂ ਬਸੰਤ ਸਿੰਘ, ਜਸਵਿੰਦਰ ਸਿੰਘ, ਸੋਨੀ ਸ਼ੇਰਪੁਰ, ਜੀਤ ਸਿੰਘ, ਚਰਨਜੀਤ ਸਿੰਘ, ਰਘਵੀਰ ਸਿੰਘ ਨੇ ਕਿਹਾ ਕਿ ਇਹ ਮਸਲਾ ਸਿਆਸੀ ਨਹੀਂ ਸਗੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਤੇ ਡਾਕਾ ਮਾਰਨ ਦੀ ਗੱਲ ਹੈ ਜਿਸ ਕਰਕੇ ਹਰ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਆਪਣੀ ਜੇਬ ਚੋਂ ਬੱਚਿਆਂ ਨੂੰ ਵਰਦੀਆਂ ਨਹੀਂ ਦੇ ਰਹੀ ਸਗੋਂ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਰਾਹੀ ਇੱਕਠੇ ਕੀਤੇ ਪੈਸਿਆਂ ਵਿੱਚੋਂ ਇਹ ਸਹੂਲਤ ਦਿੱਤੀਆਂ ਜਾਂਦੀਆਂ ਹਨ, ਪਰ ਸਰਕਾਰ ਪ੍ਰਾਈਵੇਟ ਠੇਕੇਦਾਰਾਂ ਰਾਹੀ ਇਸ ਵਿਚ ਵੱਡੇ ਘਪਲੇ ਕਰਨਾ ਚਾਹੁੰਦੀ ਹੈ।
    ਬਹੁਜਨ ਸਮਾਜ ਪਾਰਟੀ ਹਲਕਾ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਡਾ. ਸੋਮਾ ਸਿੰਘ ਹਲਕਾ ਪ੍ਰਧਾਨ ਮਹਿਲ ਕਲਾਂ, ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਪਰਮਜੀਤ ਸਿੰਘ ਬਾਦਸ਼ਾਹ ਸਕੱਤਰ ਮਹਿਲ ਕਲਾਂ, ਕੁਲਵੰਤ ਸਿੰਘ ਨੀਲਾ ਪ੍ਰਧਾਨ ਟਿੱਬਾ, ਮੇਜਰ ਸਿੰਘ ਗੰਡੇਵਾਲ, ਸੀਰਾ ਸਿੰਘ ਪੰਚ, ਗੁਰਜੰਟ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਮੀੜੀਆਂ ਨੀਤੀਆਂ ਕਾਰਨ ਹੀ ਅੱਜ ਪੰਜਾਬ ਵਿੱਚ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਨਿੱਜੀਕਰਨ ਹੋ ਰਿਹਾ ਹੈ। ਉਹਨਾ ਕਿਹਾ ਕਿ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਭੱਜ ਰਹੀ ਹੈ। ਜਦਕਿ ਸਰਕਾਰ ਦਾ ਫਰਜ ਬਣਦਾ ਹੈ ਕਿ ਸਿੱਖਿਆ ਤੇ ਸਿਹਤ ਸੇਵਾਵਾ ਨੂੰ ਪਿੰਡ-ਪਿੰਡ ਪੱਧਰ ਤੇ ਰੈਗੂਲਰ ਦੇਣ ਦਾ ਪ੍ਰਬੰਧ ਕਰੇ। ਉਹਨਾਂ ਕਿਹਾ ਕਿ ਬਸਪਾ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦੀ ਹੋਈ ਅਧਿਆਪਕ ਵਰਗ ਨੂੰ ਵਿਸਵਾਸ਼ ਦਿਵਾਉਦੀ ਹੈ ਕਿ ਪਾਰਟੀ ਪੱਧਰ ਤੋਂ ਉਪਰ ਉੱਠਕੇ ਇਸ ਮਸਲੇ ਵਿੱਚ ਸਰਕਾਰ ਵਿਰੁੱਧ ਹਰ ਲੜਾਈ ਲੜਨ ਨੂੰ ਤਿਆਰ ਰਹੇਗੀ। 
ਇਸ ਸਮੇਂ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਦੇ ਬਲਾਕ ਆਗੂ ਹਰਪ੍ਰੀਤ ਸਿੰਘ ਹੇੜੀਕੇ, ਰੇਸ਼ਮ ਸਿੰਘ ਮਾਹਮਦਪੁਰ ਜ਼ਿਲ੍ਹਾ ਪ੍ਰਧਾਨ ਸਿੱਖਿਆ ਪ੍ਰੋਵਾਈਡਰ ਯੂਨੀਅਨ ਸੰਗਰੂਰ, ਬੁੱਗਰ ਸਿੰਘ, ਰਣਜੀਤ ਸਿੰਘ, ਵਿੰਦਰ ਸਿੰਘ ਹੇੜੀਕੇ, ਮਨਸਾ ਰਾਮ, ਕੁਲਵਿੰਦਰ ਸਿੰਘ, ਅਧਿਆਪਕ ਆਗੂ ਬਲਵੀਰ ਸਿੰਘ ਸੰਦੌੜ, ਗੁਰਿੰਦਰ ਸਿੰਘ ਸੀਨੀਅਰ ਆਗੂ ਸਿੱਖਿਆ ਪ੍ਰੋਵਾਈਡਰ ਯੂਨੀਅਨ, ਬਾਬਾ ਰਾਜਵਰਿੰਦਰ ਸਿੰਘ ਟਿੱਬਾ ਸਲਾਹਕਾਰ ਸ਼ੇਰਪੁਰ, ਆਈ.ਈ.ਵੀ ਯੂਨੀਅਨ ਦੇ ਆਗੂ ਧਲਵੀਰ ਸਿੰਘ ਗੰਡੇਵਾਲ, ਬਲਜਿੰਦਰ ਸਿੰਘ ਸਲੇਮਪੁਰ, ਬਲਜਿੰਦਰ ਸਿੰਘ ਧਾਲੀਵਾਲ ਐਸ.ਐਲ.ਏ ਟਿੱਬਾ ਆਦਿ ਅਧਿਆਪਕਾਂ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਸਮੂਲੀਅਤ ਕੀਤੀ।
Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-