Saturday, April 20, 2019
FOLLOW US ON

News

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਔਰਤ ਪਿੰਡ ਦੀ ਬਣੀ ਸਰਪੰਚ

ਹਰਜੀਤ ਕਾਤਲ (ਸ਼ੇਰਪੁਰ) | January 21, 2019 11:21 PM

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਔਰਤ ਪਿੰਡ ਦੀ ਬਣੀ ਸਰਪੰਚ

ਹਲਕਾ ਬੰਦੀ ਦੀ ਭੇਂਟ ਚੜਿਆਂ ਹੋਣ ਕਰਕੇ ਪਿੰਡ ਦਾ ਨਹੀਂ ਹੋ ਰਿਹਾ ਵਿਕਾਸ

ਸ਼ੇਰਪੁਰ, 21 ਜਨਵਰੀ (ਹਰਜੀਤ ਕਾਤਿਲ ) - ਬੇਸ਼ੱਕ ਸੂਬਾ ਤੇ ਕੇਂਦਰ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਲੱਖ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਅੱਜ ਵੀ ਪੰਜਾਬ ਅੰਦਰ ਅਜਿਹੇ ਸੈਂਕੜੇ ਪਿੰਡ ਦੇਖਣ ਨੂੰ ਮਿਲਦੇ ਹਨ ਜੋ ਮੁੱਢਲੀਆਂ ਸਹੂਲਤਾਂ ਨੂੰ ਤਰਸਦੇ ਹੋਏ ਸਰਕਾਰ ਦੇ ਲਾਰਿਆ ਤੋਂ ਦੁਖੀ ਹਨ। ਇਸੇ ਤਰ੍ਹਾਂ ਦਾ ਪਿੰਡ ਮਤੋਈ ਹੈ ਜਿੱਥੇ ਸਰਕਾਰ ਵੱਲੋਂ ਬਹੁਗਿਣਤੀ ਸਹੂਲਤਾਂ ਨਹੀਂ ਪੁੱਜਦੀਆਂ ਕੀਤੀਆਂ ਗਈਆਂ। ਪਿੰਡ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੀ ਦੀ ਮਹਿਲਾ ਸਰਪੰਚ ਬੀਬੀ ਪ੍ਰਵੀਨ ਬਣੀ ਹੈ ਜੋ ਕਿ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਦੀ ਧਰਮਪਤਨੀ ਹੈ। ਉਹਨਾ ਨੂੰ ਸਾਰੇ ਵਰਗਾ ਦੇ ਲੋਕਾਂ ਨੇ ਭਰਵਾ ਹੁੰਗਾਰਾ ਦਿੱਤਾ ਹੈ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਪਿੰਡ ਮਤੋਈ ਦੇ ਕਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਪੰਜਾਬੀ ਦੇ ਲੇਖਕ ਅਤੇ ਸੂਫੀ ਗਾਇਕ ਹੋਣ ਕਰਕੇ ਇਹ ਪਿੰਡ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਸੂਫੀ ਗਾਇਕ ਸਰਦਾਰ ਅਲੀ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਮਤੋਈ ਜ਼ਿਆਦਾ ਕਰਕੇ ਗਲਤ ਹਲਕਾ ਬੰਦੀ ਦੀ ਭੇਂਟ ਚੜ੍ਹ ਗਿਆ ਹੈ। ਕਿਉਂਕਿ ਉਹਨਾਂ ਨੂੰ ਵਿਧਾਨ ਸਭਾ ਹਲਕਾ ਅਮਰਗੜ੍ਹ ਪੈਂਦਾ ਹੈ, ਜਦਕਿ ਉਹਨਾਂ ਦਾ ਪਿੰਡ ਮਲੇਰਕੋਟਲਾ ਵਿਧਾਨ ਸਭਾ ਦੇ ਪਿੰਡਾਂ ਨਾਲ ਲੱਗਦਾ ਹੈ। ਦੂਜਾ ਉਹਨਾਂ ਨੂੰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਪੈਂਦਾ ਹੈ ਜੋ ਇਸ ਪਿੰਡ ਤੋਂ ਕਾਫੀ ਦੂਰ ਹੋਣ ਕਰਕੇ ਇਸ ਹਲਕੇ ਤੋਂ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਇੱਥੇ ਤੱਕ ਆਉਣ ਵਿੱਚ ਦਿੱਕਤ ਮਹਿਸੂਸ ਕਰਦਾ ਹੈ। ਉਹਨਾ ਕਿਹਾ ਕਿ ਪਿੰਡ ਮਤੋਈ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੋਣ ਕਰਕੇ ਮੈਂਬਰ ਪਾਰਲੀਮੈਂਟ ਤੋਂ ਮਿਲਣ ਵਾਲੀਆਂ ਗ੍ਰਾਂਟਾ ਤੋਂ ਵੀ ਵਾਂਝਾ ਰਹਿ ਜਾਂਦਾ ਹੈ। 

ਪਾਣੀ ਵਾਲੀ ਟੈਂਕੀ ਦਾ ਦਸ ਸਾਲਾਂ ਤੋਂ ਕੱਟਿਆ ਕੂਨੇਕਸ਼ਨ - ਪਿੰਡ ਦੀ ਮਹਿਲਾ ਸਰਪੰਚ ਬੀਬੀ ਪ੍ਰਵੀਨ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪਾਣੀ ਵਾਲੀ ਟੈਂਕੀ ਦਾ ਕੂਨੇਕਸ਼ਨ ਬਿਜਲੀ ਦਾ ਬਿੱਲ ਨਾ ਭਰਨ ਕਰਕੇ ਕੱਟਿਆ ਗਿਆ ਸੀ ਇਸ ਸਮੇਂ ਵੀ ਬਹੁਤ ਗਿਣਤੀ ਪਿੰਡ ਦੇ ਲੋਕ ਪਾਣੀ ਦੀ ਜੋ ਮੁੱਢਲੀ ਸਹੂਲਤ ਨੂੰ ਤਰਸਦੇ ਹਨ। ਜਦਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਆਰ.À ਸਿਸਟਮ ਲਗਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆ ਹਨ। ਉਹਨਾ ਦੱਸਿਆ ਕਿ ਲੋਕਾਂ ਵੱਲੋਂ ਕਰਜ਼ੇ ਚੁੱਕਕੇ ਪਾਣੀ ਦਾ ਪ੍ਰਬੰਧ ਕਰਨ ਲਈ ਨਿੱਜੀ ਤੌਰ 'ਤੇ ਸਬਰਸੀਬਲ ਮੋਟਰਾਂ ਲਗਾਈਆਂ ਗਈਆਂ ਹਨ ਜਿਸ ਨਾਲ ਗੀਰਬ ਵਰਗ ਤੇ ਬਿਜਲੀ ਬਿੱਲਾਂ ਦਾ ਭਾਰ ਹੋਰ ਵਧ ਗਿਆ ਹੈ।

ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਨਹੀਂ ਪ੍ਰਬੰਧ - 
ਪਿੰਡ ਵਿੱਚ ਜੋ ਗੰਦੇ ਪਾਣੀ ਦੀ ਨਿਕਾਸੀ ਲਈ ਪੁਰਾਣਾ ਛੱਪੜ ਬਣਿਆ ਹੋਇਆ ਹੈ, ਉਸ ਦੀ ਅੱਜ ਤੱਕ ਕਦੇਂ ਸਫਾਈ ਨਾ ਹੋਣ ਕਰਕੇ ਉਹ ਗੰਦਗੀ ਦਾ ਘਰ ਬਣ ਚੁੱਕਿਆ ਹੈ ਅਤੇ ਇਸੇ ਕਰਕੇ ਧਰਤੀ ਹੇਠਲਾਂ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਜਿਸ ਦੀ ਵਜ੍ਹਾਂ ਕਰਕੇ ਪਿੰਡ ਵਿੱਚ ਕਾਲੇ ਪੀਲੀਏ ਵਰਗੀ ਭਿਆਨਕ ਬਿਮਾਰੀ ਨਾਲ ਕਈ ਲੋਕਾਂ ਦੀ ਜ਼ਾਨ ਤੱਕ ਜਾ ਚੁੱਕੀ ਹੈ। ਬੀਤੇ ਦਿਨ ਵਿੱਚ ਵੀ ਇੱਕ ਔਰਤ ਦੀ ਦੁਖਦਾਈ ਮੌਤ ਹੋਣ ਦਾ ਸਮਾਚਾਰ ਹੈ। ਇਸ ਤੋਂ ਇਲਾਵਾ ਹੋਰ ਕਈ ਮੌਤਾਂ ਹੋਣ ਲੋਕਾਂ ਦੇ ਘਰ ਦਾ ਗੁਜ਼ਾਰਾ ਬੰਦ ਹੋ ਚੁੱਕਿਆ ਹੈ। ਸਰਕਾਰ ਨੂੰ ਪਹਿਲ ਦੇ ਅਧਾਰ ਤੇ ਪਿੰਡ ਦੇ ਛੱਪੜ ਦੀ ਸਫਾਈ ਵੱਲ ਧਿਆਨ ਦੇਣ ਤੇ ਨਾਲ-ਨਾਲ ਕਾਲੇ ਪੀਲੀਏ ਦੇ ਸ਼ਿਕਾਰ ਹੋ ਚੁੱਕੇ ਪਰਿਵਾਰਾਂ ਦੀ ਮਦਦ ਲਈ ਵਿਸ਼ੇਸ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਲੋਕਾਂ ਦਾ ਮੁੜ ਤੋਂ ਘਰ ਦਾ ਖਰਚਾ ਚੱਲਦਾ ਰਹਿ ਸਕੇ। ਪਿੰਡ ਵਿੱਚ ਸੀਵਰੇਜ ਸਿਸਟਮ ਪਾਉਣ ਲਈ ਪਹਿਲ ਦੇ ਅਧਾਰ ਤੇ ਗ੍ਰਾਂਟ ਮਨਜ਼ੂਰ ਕੀਤੀ ਜਾਵੇ।

ਪਿੰਡ ਵਿੱਚ ਬਾਰਵੀ ਤੱਕ ਸਕੂਲ ਬਨਾਉਣ ਦੀ ਮੰਗ - 
ਪਿੰਡ ਮਤੋਈ ਵਿਖੇ ਬੇਸ਼ੱਕ ਹਾਈ ਸਕੂਲ ਤੱਕ ਦੀ ਪੜ੍ਹਾਈ ਲਈ ਸਕੂਲ ਚੱਲਦਾ ਹੈ ਜਿਸ ਵਿੱਚ ਚਾਰ ਪਿੰਡਾਂ ਦੇ ਬੱਚੇ ਵਿਦਿਆਂ ਪ੍ਰਾਪਤ ਕਰਨ ਲਈ ਆਉਦੇ ਹਨ। ਪਰ ਇਸ ਤੋਂ ਅੱਗੇ ਦੀ ਪੜਾਈ ਕਰਨ ਲਈ ਖਾਸ ਕਰਕੇ ਲੜਕੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਸਮੇਤ ਚਾਰਾਂ ਪਿੰਡਾਂ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਪਿੰਡ ਮਤੋਈ ਵਿਖੇ ਬਾਰਵੀ ਤੱਕ ਦੇ ਸਕੂਲ ਨੂੰ ਮਾਨਤਾ ਦਿੱਤੀ ਜਾਵੇ ਅਤੇ ਸਕੂਲ ਲਈ ਲੋੜੀਂਦੀ ਇਮਾਰਤ ਦਾ ਪ੍ਰਬੰਧ ਵੀ ਕੀਤਾ ਜਾਵੇ। 

ਸਟੇਡੀਅਮ ਤੇ ਪਾਰਕ ਨਹੀਂ - 
ਪਿੰਡ ਮਤੋਈ ਦੇ ਕਈ ਅੰਤਰ ਰਾਸ਼ਟਰੀ ਕਬੱਡੀ ਖਿਡਾਰੀਆ ਨੇ ਆਪਣੇ ਪਿੰਡ ਦਾ ਨਾਂ ਦੇਸ਼-ਵਿਦੇਸ਼ ਵਿੱਚ ਰੌਸ਼ਨ ਕੀਤਾ ਹੈ। ਪਰ ਪਿੰਡ ਵਿੱਚ ਕੋਈ ਖੇਡ ਸਟੇਡੀਅਮ ਨਾਂ ਹੋਣ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਖੇਡਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਰਕਾਰ ਪਿੰਡ ਵਿੱਚ ਕਈ ਖੇਡ ਸਟੇਡੀਅਮ ਦਾ ਪ੍ਰਬੰਧ ਕਰੇ ਤਾਂ ਹੋਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਕੇ ਖੇਡਾਂ ਨਾਲ ਜੋੜਨ ਦਾ ਨਿੱਗਰ ਉਪਰਾਲਾ ਹੋ ਸਕਦਾ ਹੈ। ਪਿੰਡ ਵਿੱਚ ਪਾਰਕ ਦਾ ਪ੍ਰਬੰਧ ਕਰਨਾ ਵੀ ਮੁੱਖ ਮੰਗ ਹੈ ਕਿਉਂਕਿ ਇਸ ਨਾਲ ਲੋਕਾਂ ਨੂੰ ਆਪਣੀ ਸਿਹਤ ਠੀਕ ਰੱਖਣ ਲਈ ਸੈਰ ਕਰਨ ਲਈ ਸਾਫ-ਸੁਥਰੀ ਜਗ੍ਹਾਂ ਮਿਲ ਜਾਵੇਗੀ।  

ਪਿੰਡ ਤੋਂ ਮਲੇਰਕੋਟਲੇ ਤੱਕ ਮਨਜ਼ੂਰ ਹੋਈ 30 ਫੁੱਟ ਚੌੜੀ ਸੜਕ ਬਨਾਉਣ ਦੀ ਮੰਗ - 
ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਮਤੋਈ ਨੇ ਦੱਸਿਆ ਕਿ ਪਿੰਡ ਵਿੱਚ ਫੋਕਲ ਪੁਆਇਟ ਹੋਣ ਦੇ ਬਾਵਜੂਦ ਵੀ ਪਿਛਲੇ ਸਮੇਂ ਤੋਂ ਮਨਜ਼ੂਰ ਹੋਈ ਮਤੋਈ ਤੋਂ ਮਲੇਰਕੋਟਲਾ 30 ਫੁੱਟ ਚੌੜੀ ਸੜਕ ਅਜੇ ਤੱਕ ਨਹੀਂ ਬਣੀ। ਜਿਸ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦਾ ਬਿਨ੍ਹਾਂ ਦੇਰੀ ਕੀਤੇ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਚੰਗੀ ਸੜਕ ਸਹੂਲਤ ਪ੍ਰਾਪਤ ਹੋ ਸਕੇ।

ਹੱਡਾ ਰੋੜੀ ਲਈ ਚਾਰ ਦੀਵਾਰੀ ਦਾ ਨਹੀਂ ਪ੍ਰਬੰਧ - 
ਪਿੰਡ ਵਿੱਚ ਮੁਰਦਾ ਪਸ਼ੂਆਂ ਨੂੰ ਸ਼ੁੱਟਣ ਲਈ ਬਣੀ ਹੱਡੀ ਰੋੜੀ ਦੇ ਚਾਰੇ ਪਾਸੇ ਕੋਈ ਦੀਵਾਰ ਨਾ ਹੋਣ ਕਰਕੇ ਪਿੰਡ ਵਾਸੀਆਂ ਨੂੰ ਹੱਡਾਂ ਰੋੜੀ ਦੇ ਕੁੱਤਿਆਂ ਵੱਲੋਂ ਚੁੱਕੀਆਂ ਜਾਦੀਆਂ ਹੱਡੀਆਂ ਤੇ ਮਾਸ ਕਰਕੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਨੇੜੇ ਪੈਣ ਕਰਕੇ ਬੱਚਿਆਂ ਸਮੇਤ ਅਧਿਆਪਕ ਵਰਗ ਨੂੰ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ। ਪਿੰਡ ਦੇ ਸਰਪੰਚ ਬੀਬੀ ਪ੍ਰਵੀਨ ਬੇਗਮ, ਪੰਚ ਬੂਟਾ ਸਿੰਘ, ਰਜਿੰਦਰ ਕੌਰ, ਬਲਜਿੰਦਰ ਕੌਰ, ਸਵਰਨਜੀਤ ਕੌਰ, ਲਾਲਦੀਨ, ਜਸਵੀਰ ਸਿੰਘ, ਰਾਜ ਸਿੰਘ ਆਦਿ ਨੇ ਸਰਕਾਰ ਨੇ ਤੋਂ ਉਕਤ ਮੰਗਾਂ ਨੂੰ ਤਰੁੰਤ ਪੂਰਾ ਕਰਨ ਦੀ ਮੰਗ ਕੀਤੀ ਹੈ।

Have something to say? Post your comment

More News News

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ - ਰਜੀਆ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ? ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ। ਗਾਇਕ ਗੁਸਤਾਖ ਔਲਖ ਦੇ ਗੀਤ" ਜੁਵਾਕ ਕੁੱਟ ਤੇ" ਦਾ ਵੀਡੀਓ ਹੋਇਆ ਰਿਲੀਜ਼ ਮਾਨਸਾ ਵਿਖੇ ਫਰੀ ਕੈਂਸਰ ਚੈਕ ਅੱਪ ਕੈਂਪ ਅੱਜ ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ The shooting of Hindi feature film ‘Jazba-Your Weakness is Your Strength’ Over 2000 took benefit of free medical camp organised by ‘Ekata Manch’ ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ
-
-
-