News

ਸ਼ੇਰਪੁਰ ' ਚ ਪਿੱਛਲੇ ਦੋ ਮਹੀਨਿਆਂ ਤੋ ਪੈਨਸ਼ਨ ਨਾ ਮਿਲਣ ਕਾਰਨ ਫਾਕੇ ਕੱਟ ਰਹੀਆਂ ਨੇ ਵਿਧਵਾਵਾਂ

January 22, 2019 09:17 PM
ਸ਼ੇਰਪੁਰ ' ਚ ਪਿੱਛਲੇ ਦੋ ਮਹੀਨਿਆਂ ਤੋ ਪੈਨਸ਼ਨ ਨਾ ਮਿਲਣ ਕਾਰਨ ਫਾਕੇ ਕੱਟ ਰਹੀਆਂ ਨੇ ਵਿਧਵਾਵਾਂ 

ਜਲਦੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਕੀਤਾ ਜਾਵੇਗਾ ਹੱਲ : ਕਿਰਨਜੀਤ ਕੌਰ 

ਸ਼ੇਰਪੁਰ 22 ਜਨਵਰੀ ( ਹਰਜੀਤ ਕਾਤਿਲ ) ਭਾਵੇਂ ਚੋਣਾਂ ਮੌਕੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆਮ ਲੋਕਾਂ ਦੀ ਕਚਹਿਰੀ ਚ ਆ ਕੇ ਇਹ ਦਾਅਵੇ ਤੇ ਵਾਅਦੇ ਕਰਦੇ ਹਨ ਕਿ ਉਨ੍ਹਾਂ  ਦੀ ਸਰਕਾਰ ਆਉਣ ’ਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਪੈਨਸ਼ਨਾਂ ਦੀ ਰਕਮ ਵਧਾ ਦਿੱਤੀ ਜਾਵੇਗੀ ਅਤੇ ਹੋਰ ਸਕੀਮਾਂ ਤਹਿਤ ਸਹੂਲਤਾਂ ਮੁਹੱਈਆ ਕਰਵਾਈਅਾਂ ਜਾਣਗੀਅਾਂ ਪਰ ਚੋਣਾਂ ਜਿੱਤਣ ਤੋਂ ਬਾਅਦ ਜਦੋਂ ਉਹ ਰਾਜ-ਭਾਗ ਸੰਭਾਲ ਲੈਂਦੇ ਹਨ ਤਾਂ ਫਿਰ ਇਨ੍ਹਾਂ ਦੀ ਕੋਈ ਗੱਲ ਨਹੀਂ ਸੁਣਦਾ ਅਤੇ ਉਹ ਲੋਕ ਉਸੇ ਤਰ੍ਹਾਂ ਗ਼ੁਰਬਤ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੁੰਦੇ ਹਨ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕਸਬਾ ਸ਼ੇਰਪੁਰ ਦੀਆਂ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਧਵਾਵਾਂ ਬੈਂਕਾਂ ਵਿੱਚ ਗੇੜੇ ਮਾਰ ਮਾਰ ਥੱਕ ਹਾਰ ਕੇ ਸ਼ੇਰਪੁਰ ਤੋਂ ਆਜ਼ਾਦ ਉਮੀਦਵਾਰ ਵੱਜੋ ਚੋਣ ਜਿੱਤੇ ਬਲਾਕ ਸੰਮਤੀ ਮੈਂਬਰ ਬੀਬੀ ਕਿਰਨਜੀਤ ਕੌਰ ਕੋਲ ਪਹੁੰਚ ਗਈਆਂ ਉਨ੍ਹਾਂ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਤੋਂ ਫਾਕੇ ਕੱਟਣ ਲਈ ਮਜ਼ਬੂਰ ਹਨ ਕਿਉਂਕਿ ਉਨ੍ਹਾਂ ਨੂੰ ਨਵੰਬਰ - ਦਸੰਬਰ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ। ਤਾਂ ਬੀਬੀ ਕਿਰਨਜੀਤ ਕੌਰ ਨੇ ਵਿਸ਼ਵਾਸ਼ ਦਿਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਡੀ ਐੱਸ ਐੱਸ ਓੰ ਸੰਗਰੂਰ ਨਾਲ ਇਸ ਵਿਸ਼ੇ ਤੇ ਗੱਲ ਕਰਕੇ ਮਸਲਾ ਹੱਲ ਕਰਨ ਲਈ ਕਹਾਂਗੇ। ਇਸ ਮੌਕੇ ਇਨ੍ਹਾਂ ਵਿੱਚ ਜਸਵਿੰਦਰ ਕੌਰ , ਮੀਤੋ , ਹਰਜੀਤ ਕੌਰ, ਸੁਨੀਤਾ ਰਾਣੀ, ਮਨਜੀਤ ਕੌਰ ਖੇਡ਼ੀ ਕਲਾਂ , ਮਲਕੀਤ ਕੌਰ , ਰਾਜਵਿੰਦਰ ਕੌਰ, ਨਛੱਤਰ ਕੌਰ , ਆਦਿ ਵਿਧਵਾਵਾਂ ਹਾਜ਼ਰ ਸਨ ।

ਕੀ ਕਹਿੰਦੇ ਨੇ ਡੀ ਐੱਸ ਐੱਸ ਓੰ - ਜਦੋਂ ਇਸ ਸਬੰਧੀ ਸਥਾਨਿਕ ਪੱਤਰਕਾਰ ਨੇ ਡੀ ਐੱਸ ਐੱਸ ਓੰ ਸੰਗਰੂਰ ਸਤੀਸ਼ ਕਪੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਪੈਨਸ਼ਨਾਂ ਪਾ ਚੁੱਕੇ ਹਾਂ ਪਰ ਬੱਜਟ ਨਾ ਆਉਣ ਕਾਰਨ ਵਿਧਾਵਾਂ ਪੈਨਸ਼ਨਾਂ ਨਹੀਂ ਪਾਈਆਂ ਗਈਆਂ। ਇਸ ਸਬੰਧੀ ਸਰਕਾਰ ਨੂੰ ਪੱਤਰ ਲਿਖ ਚੁੱਕੇ ਹਾਂ ਜਲਦੀ ਹੀ ਸੰਗਰੂਰ ਜ਼ਿਲੇ ਦੀਆਂ 27022 ਵਿਧਵਾਵਾਂ ਦੀਆਂ ਪੈਨਸ਼ਨਾਂ ਵੀ ਪਾ ਦਿਤੀਆਂ ਜਾਣਗੀਆਂ।
Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-