News

ਇਕ ਫਰਵਰੀ ਤੋਂ ਮਨਾਇਆ ਜਾਵੇਗਾ ਡੈਂਟਲ ਪੰਦਰਵਾੜਾ-ਡਾ. ਸ਼ਰਨਜੀਤ ਕੌਰ

January 22, 2019 10:02 PM

ਇਕ ਫਰਵਰੀ ਤੋਂ ਮਨਾਇਆ ਜਾਵੇਗਾ ਡੈਂਟਲ ਪੰਦਰਵਾੜਾ-ਡਾ. ਸ਼ਰਨਜੀਤ ਕੌਰ
ਦੰਦਾਂ ਦੀ ਸਾਂਭ-ਸੰਭਾਲ ਲਈ ਕੀਤੇ ਜਾਣਗੇ ਪ੍ਰੋਗਰਾਮ
ਅੰਮ੍ਰਿਤਸਰ, 22 ਜਨਵਰੀ (       ਕੁਲਜੀਤ ਸਿੰਘ      )-ਜ਼ਿਲੇ ਦੇ ਲੋਕਾਂ ਨੂੰ ਦੰਦਾਂ ਦੀ ਸਾਂਭ-ਸੰਭਾਲ,  ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਣੁੰ ਕਰਵਾਉਣ ਅਤੇ ਉਨਾਂ ਦੇ ਇਲਾਜ ਵੱਲ ਧਿਆਨ ਦੇਣ ਦੇ ਮਨਸ਼ੇ ਨਾਲ ਇਕ ਫਰਵਰੀ ਤੋਂ 15 ਫਰਵਰੀ ਤੱਕ ਡੈਂਟਲ ਪੰਦਰਵਾੜਾ ਮਨਾਇਆ ਜਾਵੇਗਾ। ਜ਼ਿਲਾ ਡੈਂਟਰ ਅਧਿਕਾਰੀ ਡਾ. ਸ਼ਰਨਜੀਤ ਕੌਰ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ ਹੇਠ ਮਨਾਏ ਜਾ ਰਹੇ ਇਸ ਪੰਦਰਵਾੜੇ ਦੌਰਾਨ ਜਿੱਥੇ ਲੋੜਵੰਦ ਬੁਜਰਗਾਂ ਨੂੰ ਮੁਫ਼ਤ ਦੰਦਾਂ ਦੇ ਸੈਟ ਲਗਾਏ ਜਾਣਗੇ, ਉਥੇ ਦੰਦਾਂ ਦੀ ਸਾਂਭ-ਸੰਭਾਲ ਕਿਵੇਂ ਕਰਨੀ ਹੈ, ਬਾਰੇ ਪ੍ਰਦਰਸ਼ਨੀਆਂ ਰਾਹੀਂ ਸਮਝਾਇਆ ਜਾਵੇਗਾ। 
              ਉਨਾਂ ਦੱਸਿਆ ਕਿ ਵਡੇਰੀ ਉਮਰ ਦੇ ਲੋਕਾਂ ਤੋਂ ਇਲਾਵਾ ਸਕੂਲਾਂ ਵਿਚ ਪੜਦੇ ਬੱਚਿਆਂ ਨੂੰ ਦੰਦਾਂ ਦੀ ਸਾਂਭ ਸਹੀ ਤਰੀਕੇ ਨਾਲ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਦੰਦਾਂ ਦੀਆਂ ਬਿਮਾਰੀਆਂ ਵਿਚ ਵਾਧਾ ਨਾ ਹੋਵੇ। ਉਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਵਲ ਹਸਪਤਾਲ ਅੰਮ੍ਰਿਤਸਰ, ਸਬ ਡਵੀਜਨ ਹਸਪਤਾਲ ਬਾਬਾ ਬਕਾਲਾ, ਸਬ ਡਵੀਜਨ ਹਸਪਤਾਲ ਅਜਨਾਲਾ, ਸੀ ਐਚ ਸੀ ਲੋਪੋਕੇ, ਸੀ ਐਸ ਸੀ ਤਰਸਿੱਕਾ, ਸੀ ਐਚ ਸੀ ਮਾਨਾਂਵਾਲਾ, ਸੀ ਐਚ ਸੀ ਮਜੀਠਾ, ਸੀ ਐਚ ਸੀ ਵੇਰਕ, ਪੀ ਐਚ ਸੀ ਥਰੀਏਵਾਲ, ਪੀ ਐਚ ਸੀ ਰਾਜਾਸਾਂਸੀ, ਯੂ ਪੀ ਐਚ  ਸੀ ਫਤਾਹਪੁਰ, ਯੂ ਪੀ ਐਚ ਸੀ ਸਕੱਤਰੀ ਬਾਗ, ਯੂ ਪੀ ਐਚ ਸੀ ਮੁਸਤਫਾਬਾਦ ਵਿਖੇ ਦੰਦਾਂ ਦੀ ਹਰੇਕ ਬਿਮਾਰੀ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਉਨਾਂ ਅੱਜ ਇਸ ਪੰਦਰਵਾੜੇ ਸਬੰਧੀ ਡਾਕਟਰੀ ਅਮਲੇ ਨਾਲ ਮੀਟਿੰਗ ਕੀਤੀ ਅਤੇ ਜ਼ਰੂਰੀ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਡਾ. ਸੁਖਦੇਵ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਜੈਸਮੀਨ ਨੰਦਾ, ਡਾ. ਸੁਨੀਤਾ ਵਧਾਵਨ, ਡਾ. ਸੌਰਵ, ਡਾ. ਸਿਮਰਨਜੀਤ ਸਿੰਘ, ਡਾ. ਰਤਿੰਦਰ, ਡਾ. ਸੁਮਨ ਅਤੇ ਡਾ. ਰਵਿੰਦਰ ਵੀ ਹਾਜ਼ਰ ਸਨ। 

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-