Poem

ਤੇਰੇ ਬਾਰੇ

January 29, 2019 09:36 PM

ਤੇਰੇ ਬਾਰੇ

ਕੀ ਲਿਖਾਂ ਮੈਂ ਤੇਰੇ ਬਾਰੇ
ਰੋਜ ਸੋਚਦਾ ਰਹਿੰਦਾ ਹਾਂ
ਲਿਖਾਂ ਕੁਝ ਦੁਨਿਆ ਤੋਂ ਅਵੱਲਾ
ਬਸ ਏਹੋ ਲੋਚਦਾ ਰਹਿੰਦਾ ਹਾਂ

ਲਿਖਾਂ ਤੇਰੇ ਹਾਸੇ ਬਾਰੇ 
ਜਾਂ ਲਿਖਾਂ ਤੇਰੇ ਨੈਣਾਂ ਨੂੰ
ਦੱਸ ਸਮਝਾਵਾਂ ਕਿਹੜੇ ਅੱਖਰੀ
ਏਸ ਤੋਤੇ ਦੀ ਮੈਣਾਂ ਨੂੰ

ਸਿਖਰ ਦੁਪਿਹਰ ਜੇਹਾ ਰੰਗ ਏ
ਤੱਕ ਅੱਖਾਂ ਚੁੰਧਿਆ ਜਾਂਦੀਆਂ ਨੇ
ਸੋਚਾਂ ਦੇ ਵਿੱਚ ਹਰ ਪਲ ਰਹਿੰਦੀ 
ਯਾਦਾਂ ਤੋੜ ਤੋੜ ਕੇ ਖਾਂਦੀਆਂ ਨੇ

ਪਿਆਰ ਸਾਡਾ ਇੱਕ ਵਹਿੰਦਾ ਪਾਣੀ
ਦੋਨਾਂ ਪਾਸਿਆਂ ਤੋਂ ਹੈ ਖੋਰ ਰਿਹਾ
ਇਸ਼ਕ ਦੀ ਭੱਠੀ ਵਿੱਚ ਤੱਪਦਾ ਕੋਲਾ
ਕੱਚੇ ਚੰਮ ਨੂੰ ਚਾੜ ਲੋਰ ਰਿਹਾ

ਫਿਕਰਾਂ ਪਈਆਂ ਕੀ ਬਣੂਗਾ
ਭਵਿੱਖ ਦੇ ਉੱਠਣ ਸਵਾਲ ਬੜੇ 
ਰੁਝੇਵਿਆਂ ਕਰਕੇ ਦੂਰ ਹਾਂ ਤੈਥੋਂ
"ਕੰਗ" ਖਿਆਲ ਤਾਂ ਤੇਰੇ ਨਾਲ ਖੜੇ 


ਰਣਜੀਤ ਸਿੰਘ ਕੰਗ
ਮੇਲਕ ਕੰਗਾਂ
ਮੋਗਾ

Have something to say? Post your comment