Saturday, April 20, 2019
FOLLOW US ON

Poem

ਮੇਰੀ ਐਨਕ

January 29, 2019 09:38 PM

ਮੇਰੀ ਐਨਕ

ਮੇਰੀ ਇਹ ਪਿਆਰੀ ਐਨਕ ,

ਅੱਖਾਂ ਤੇ ਕਵਚ ਬਣਾਵੇ ,

ਡਸਟ ਧੂੜ ਮਿੱਟੀ ਮੱਛਰ ਤੋਂ ,

ਇਹ ਸਦਾ ਬਚਾਵੇ।

ਕੋਈ ਤਾਂ ਐਨਕ ਸ਼ੌਕ ‘ਚਲਾ ਕੇ ,

ਹੀਰੋ ਜਿਹਾ ਕਹਾਵੇ ,

ਕੋਈ ਹੈ ਐਨਕ ਲਗਾ ਕੇ ਦੋਸਤੋ,

ਚੜ੍ਹ ਮੋਟਰਸਾਈਕਲ ਤੇ ਜਾਵੇ।

ਕਿਸੇ ਦੀ ਤਾਂ ਮਜਬੂਰੀ ਐਨਕ,

ਨਿਗ੍ਹਾ ਜੋ ਘੱਟਦੀ ਜਾਵੇ ,

ਕਿਸੇ ਨੂੰ ਦੂਰੋਂ ਘੱਟ ਦਿੱਸਦਾ ਹੈ ,

ਉਹ ਵੀ ਐਨਕ ਲਗਾਵੇ ।

ਕਿਸੇ ਨੂੰ ਐਨਕ ਡਾਕਟਰ ਦੱਸੇ ,

ਲਗਾਉਣੀ ਬੜੀ ਜ਼ਰੂਰੀ,

ਜੇਨਾ ਲਗਾਈ ਐਨਕ ਦੋਸਤ,

ਨਿਗ੍ਹਾ ਨਾ ਰਹਿਣੀ ਪੂਰੀ ।

ਕੋਈ ਹੈ ਧੁੱਪ ਤੋਂ ਕਾਲੀ ਐਨਕ,

ਅੱਖਾਂ ਉੱਪਰ ਲਗਾਵੇ ,

ਕੀਤੇ ਹੈ ਐਨਕ ਫੈਸ਼ਨ ਬਣ ਕੇ ,

ਰੰਗ ਬਰੰਗ ਦਿਖਾਵੇ ।

‘ ਪ੍ਰਗਟ ‘ ਹੁਣ ਤਾਂ ਹਰ ਕੋਈ ਐਨਕ,

ਅੱਖਾਂ ਉੱਪਰ ਲਗਾਵੇ,

ਫੈਸ਼ਨ ਹੈ ਜਾਂ ਹੈ ਮਜਬੂਰੀ,

ਸਮਝ ਕਿਸੇ ਨਾ ਆਵੇ।

 

ਪ੍ਰਗਟ ਸਿੰਘ ਮਹਿਤਾ 

Have something to say? Post your comment