Poem

ਬਪਤਿਸਮਾ ਇੱਕ ਆਰੰਭ ਅਤੇ ਤੱਥ//ਪਰਸ਼ੋਤਮ ਲਾਲ ਸਰੋਏ

January 30, 2019 09:26 PM
 
 
ਅੰਗਰੇਜ਼ੀ ਦਾ Baptism (ਬਪਤਿਜ਼ਮ) ਫਰੈਂਚ ਭਾਸ਼ਾ ਤੋਂ ਆਇਆ ਹੋਇਆ ਸ਼ਬਦ ਹੈ ਜੋ ਕਿ ਅੱਗਿਓ
ਲੇਟਿਨ ਅਤੇ ਗਰੀਕ ਭਾਸ਼ਾਵਾਂ ਵਿੱਚੋਂ ਨਿਕਲਿਆ। ਬੱਪਤਿਜ਼ਮ ਦਾ ਇਹ ਸ਼ਬਦ ਅੱਗੇ ਜਾ ਕੇ
ਬਪਤਿਸਮਾ ਦਾ ਰੂਪ ਧਾਰਨ ਕਰ ਲੈਂਦਾ ਹੈ, ਜੋ ਕਿ ਅਸਲ ਵਿੱਚ ਇੱਕ ਰਸਮ ਹੀ ਹੈ। ਇਸਾਈ
ਧਰਮ ਅਨੁਸਾਰ ਇਸ ਰਸਮ ਅਨੁਸਾਰ ਕਿਸੇ ਬੱਚੇ ਦੇ ਮੁੱਖ 'ਤੇ ਪਾਣੀ ਛਿੜਕਣ ਦੀ ਰਸਮ ਹੈ
ਅਤੇ ਜਿਸਨੂੰ ਕਿ ਸ਼ੁੱਧ ਕਰਨਾ ਵੀ ਕਿਹਾ ਜਾਂਦਾ ਹੈ ਅਤੇ ਇੱਕ ਨਾਮ ਦਿੱਤਾ ਜਾਂਦਾ ਹੈ ਜੋ
ਕਿ ਮਨ ਅਤੇ ਆਤਮਾ ਨੂੰ ਵਿਕਾਰਾਂ ਤੋਂ ਸ਼ੁੱਧੀ ਪ੍ਰਦਾਨ ਕਰੇ। ਆਮ ਤੌਰ 'ਤੇ ਇਸ ਨੂੰ
Christening ਸ਼ਬਦ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਇਸ ਰਸਮ ਤੋਂ ਬਾਅਦ ਬਪਤਿਸਮਾ
ਲਏ ਹੋਏ ਬੱਚੇ ਜਾਂ ਵਿਅਕਤੀ ਬਾਰੇ ਇਹ ਧਾਰਨਾ ਬਣ ਜਾਂਦੀ ਹੈ ਕਿ ਉਸ ਲਈ ਹੁਣ ਖ਼ਾਸ਼ ਤਰਾਂ
ਦੀ ਸਰਗਰਮੀ ਜਾਂ ਭੂਮਿਕਾ ਦੀ ਸ਼ੁਰੂਆਤ ਹੋ ਚੁੱਕੀ ਹੈ।
ਹੁਣ ਦੇਖਿਆ ਜਾਵੇ ਤਾਂ ਇਹ ਖੁਦ ਦੇ ਮਨ ਦੀ ਸ਼ੁੱਧੀ ਦੇ ਨਾਲ ਦੂਜੇ ਨੂੰ ਵੀ ਸ਼ੁੱਧੀ
ਪ੍ਰਦਾਨ ਕਰਨਾ ਜਾਂ ਸ਼ੁੱਧ ਹੋਣ ਲਈ ਪ੍ਰੇਰਿਤ ਕਰਨਾ ਹੈ। ਜੇਕਰ ਹੁਣ ਬਾਈਬਲ ਦੀ ਉਦਾਹਰਨ
ਲੈ ਕੇ ਚੱਲੀਏ ਤਾਂ ਬਾਈਬਲ ਦਾ ਕਹਿਣਾ ਹੈ ਕਿ 'ਯਿਸੂ ਨੇ ਆਪ ਬਪਤਿਸਮਾ ਲਿਆ ਸੀ, ਉਹ
ਕੋਈ ਪਾਪੀ ਨਹੀਂ ਸੀ ਪਰ ਫਿਰ ਵੀ ਉਸ ਨੇ ਆਪਣੇ ਆਪ ਨੂੰ ਨਿਮਰਤਾ ਪੂਰਵਕ ਨਿਮਰਤਾ ਨਾਲ
ਅਪਣਾਇਆ ਅਤੇ ਸਾਨੂੰ ਇੱਕ ਮਿਸਾਲ ਦਿੱਤੀ।
ਇਹ ਵੀ ਮੰਨਿਆ ਗਿਆ ਹੈ ਕਿ ਜਦੋਂ ਯਿਸੂ ਨੇ ਬਪਤਿਸਮਾ ਲਿਆ ਤੇ ਪਾਣੀ ਵਿੱਚੋਂ ਬਾਹਰ ਆਇਆ
ਤਾਂ ਉਸ ਵੇਲੇ ਉਸ ਨੂੰ ਕੀ ਦਿਖਾਈ ਦਿੱਤਾ ਕਿ ਅਕਾਸ਼ ਖੁੱਲ ਗਿਆ ਹੈ ਅਤੇ ਪਰਮੇਸ਼ਰ ਦਾ
ਆਤਮਾ ਇੱਕ ਘੁੱਗੀ ਵਾਂਗ ਦੇਖ ਰਿਹਾ ਸੀ ਜੋ ਉਸ ਉੱਤੇ ਆ ਡੱਗਿਆ ਅਤੇ ਇੱਕ ਆਤਮਾ ਨਾਲ
ਆਵਾਜ਼ ਆਈ ਕਿ 'ਤੂੰ ਮੇਰਾ ਪੁੱਤਰ ਹੈਂ, ਮੇਰੇ ਪਿਆਰ ਨਾਲ ਚੁਣਿਆ ਗਿਆ ਹੈਂ ਅਤੇ ਮੇਰੀ
ਜ਼ਿੰਦਗੀ ਦਾ ਮਾਣ ਹੈਂ।' ਸੋ ਇਸ ਤਰਾਂ ਪਾਣੀ ਦਾ ਬਪਤਿਸਮਾ ਮਸੀਹੀ ਹੁਕਮਾਂ ਵਿੱਚ ਨਿਹਚਾ
ਰੱਖ ਕੇ ਉਸਦੀ ਆਗਿਆਕਾਰੀ ਦਾ ਇੱਕ ਕਾਰਜ ਹੈ। ਈਸਾਈ ਧਰਮ ਅਨੁਸਾਰ ਬਪਤਿਸਮਾ ਲੈਣ ਦਾ
ਅਰਥ ਹੈ ਕਿ ਬਿਪਤਿਸਮਾ ਲੈਣ ਵਾਲਾ ਵਿਅਕਤੀ ਹੁਣ ਯਿਸੂ ਦਾ ਚੇਲਾ ਥਾਪਿਆ ਗਿਆ ਹੈ ਅਤੇ
ਉਸਨੇ ਹੁਣ ਇਸ ਦੇ ਕਾਨੂੰਨ ਨੂੰ ਮੰਨਣ ਲਈ ਬਚਨਬੱਧਤਾ ਪ੍ਰਗਟਾ ਦਿੱਤੀ ਹੈ। ਇਸ ਪਰੰਪਰਾ
ਨੂੰ ਮੌਤ ਤੋਂ ਉੱਠ ਕੇ ਜੀਵਨ ਵੱਲ ਚਲੇ ਜਾਣ ਦਾ ਵੀ ਪ੍ਰਤੀਕ ਮੰਨਿਆ ਗਿਆ ਹੈ।
ਇਹ ਮੰਨਿਆ ਜਾਂਦਾ ਹੈ ਕਿ ਬਪਤਿਸਮਾ ਦੀ ਪ੍ਰਕਿਰਿਆ ਵਿੱਚ ਜਾਣ ਤੋਂ ਪਹਿਲਾਂ ਕਬਰਾਂ
ਵਾਲਾ ਜੀਵਨ ਸੀ ਤੇ ਹੁਣ ਇਸ ਮੌਤ ਰੂਪੀ ਕਬਰ ਤੋਂ ਉੱਠ ਕੇ ਜੀਵਨ ਵੱਲ ਮੋੜੇ ਪੈ ਗਏ ਹਨ
ਅਰਥਾਤ ਮੌਤ ਤੋਂ ਮੁਕਤੀ ਮਿਲ ਜਾਣੀ ਹੈ। ਇਹ ਵੀ ਧਾਰਨਾ ਬਣੀ ਹੋਈ ਹੈ ਕਿ ਬਪਤਿਸਮਾ ਇੱਕ
ਚਿੰਨ ਹੈ ਅਤੇ ਸੰਸਾਰ ਨੂੰ ਇਹ ਦਿਖਾਉਂਣ ਦਾ ਮਤਲਬ ਹੈ ਕਿ ਪ੍ਰਭੂ ਜਾਂ ਪਰਮਾਤਮਾ ਵਿੱਚ
ਯਕੀਨ ਰੱਖੋ ਇਹ ਇੱਕ ਵਿਆਹ ਦੇ ਰਿੰਗ ਵਾਂਗ ਹੈ। ਭਾਵ ਇਸ ਵਿੱਚ ਖੁਸ਼ੀਆਂ ਦਾ ਭਰਪੂਰ
ਖਜਾਨਾ ਛੁਪਿਆ ਹੋਇਆ ਹੈ ਅਤੇ ਸਫ਼ਲ ਜੀਵਨ ਦੀ ਨਿਸ਼ਾਨੀ ਹੈ। ਬਾਕੀ ਇਸ ਰਿੰਗ ਪਾਉਣ ਦਾ
ਮਤਲਬ ਕਦਾਚਿਤ ਇਹ ਨਹੀਂ ਕਿ ਸੱਚਮੁੱਚ ਵਿਆਹ ਵਿੱਚ ਬੱਧਿਆ ਜਾ ਚੁੁੱਕਾ ਹੈ। ਇਸ ਵਾਸਤੇ
ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ 'ਤੇ ਵਿਸ਼ਵਾਸ ਰੱਖਣ ਦੀ ਬਹੁਤ ਜ਼ਰੂਰਤ ਹੈ।
ਈਸਾਈ ਧਰਮ ਅਨੁਸਾਰ ਬਪਤਿਸਮਾ ਦੀਆਂ ਕੁਝ ਕਿਸਮਾਂ:
1. ਤੋਬਾ ਦੇ ਬਪਤਿਸਮਾ      2.      ਸਰੀਰ ਵਿੱਚ ਬਪਤਿਸਮਾ        3.    ਪਾਣੀ ਵਿੱਚ ਬਪਤਿਸਮਾ
4.  ਪਵਿੱਤਰ ਆਤਮਾ ਵਿੱਚ ਬਪਤਿਸਮਾ    5.  ਅੱਗ ਵਿੱਚ ਬਪਤਿਸਮਾ।
ਬਪਤਿਸਮਾ ਦੀਆਂ ਤਿੰਨਾਂ ਸਟੇਜਾਂ ਹਨ:
1. ASP5RS9ON,     2. AFFU”SION,     3. IMMERSION
ਪਹਿਲੀ ਸਟੇਜ ਵਿੱਚ ਪਾਣੀ ਦੇ ਸਰਲ ਛਿੜਕਾ ਦੀ ਸਟੇਜ ਹੈ। ਦੂਜੀ ਵਿੱਚ ਪਾਣੀ ਦੀ ਵਿਆਪਕ
ਉਪਯੋਗ ਹੈ ਅਤੇ ਤੀਜੀ ਸਟੇਜ ਵਿੱਚ ਸਰੀਰ ਨੂੰ ਪੂਰੀ ਤਰਾਂ ਪਾਣੀ ਦੇ ਕੁੰਡ ਵਿੱਚ ਡੁਬਾ
ਦੇਣ ਦੀ ਪ੍ਰਕਿਰਿਆ ਹੈ।
ਬੋਧੀ ਧਰਮ ਅਨੁਸਾਰ ਬਪਤਿਸਮਾ ਦੀ ਰਸਮ ਅਜਿਹੀ ਰਸਮ ਹੈ ਜਿਸ ਵਿੱਚ 8 ਸਾਲ ਦੇ ਬੱਚੇ ਨੂੰ
ਬੁੱਧ ਧਰਮ ਜਾਂ ਬੋਧੀਆਂ ਦੀ ਮਨਜ਼ੂਰੀ ਸਵੀਕਾਰ ਕਰਨ ਦੀ ਰਸਮ ਵਿੱਚੋਂ ਗੁਜ਼ਰਨਾ ਪੈਂਦਾ
ਹੈ। ਅੱਠ ਸਾਲ ਦੀ ਇਹ ਉਮਰ ਉਹ ਉਮਰ ਹੈ ਜਿਸ ਵਿੱਚ ਬੱਚਾ ਆਪਣੇ ਸੰਨਿਆਸੀ ਬਣਨ ਦੀ ਚੋਣ
ਕਰਦਾ ਹੈ। ਇਸ ਰਸਮ ਵਿੱਚ ਉਸ ਬੱਚੇ ਦੇ ਵਾਲ ਮੁੰਨ ਦਿੱਤੇ ਜਾਂਦੇ ਹਨ ਅਤੇ ਉਹ ਬੁੱਧ ਦੀ
ਸ਼ਰਨ ਗ੍ਰਹਿਣ ਕਰ ਲੈਂਦਾ ਹੈ। ਬੁੱਧ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਅਧਿਐਨ ਕਰਦਾ ਹੈ।
ਇਸ ਬਾਬਤ ਇੱਕ ਦੰਦ ਕਥਾ ਵੀ ਪ੍ਰਚੱਲਤ ਹੈ ਕਿ ਅੱਠ ਸਾਲ ਦੀ ਉਮਰ ਵਿੱਚ ਹੀ ਇਸ ਰਸਮ
ਤਹਿਤ ਮਹਾਤਮਾ ਬੁੱਧ ਦੇ ਪੁੱਤਰ ਰਾਹੁਲ ਨੇ ਸੰਨਿਆਸ ਲਿਆ। ਬਪਤਿਸਮਾ ਲੈ ਲਿਆ ਦਾ ਮਤਲਬ
ਕਦਾਚਿਤ ਇਹ ਨਹੀਂ ਕਿ ਉਹ ਹੁਣ ਬੋਧੀ ਬਣ ਗਿਆ ਤੇ ਆਪਣਾ ਮਨ ਨਹੀਂ ਬਦਲ ਸਕਦਾ। ਅਸਲ
ਵਿੱਚ ਇਹ ਇੱਕ ਤਰਾਂ ਦੀ ਦਿਸ਼ਾ ਨੂੰ ਨਿਸ਼ਚਿਤ ਕਰਨ ਦੀ ਰਸਮ ਹੈ। ਪਰਿਵਾਰ ਅਤੇ ਸਭਿਆਚਾਰ
ਦੇ ਅਨੁਸਾਰ ਇਹ ਇਕ ਸਦਾਚਾਰਕ ਰਸਮ ਹੈ ਅਤੇ ਕੁਝ ਇਕ ਲਈ ਨੈਤਿਕ ਜੀਵਨ ਦੀ ਸ਼ੁਰੂਆਤ ਲਈ
ਬਚਨਬੱਧਤਾ ਹੈ। ਇਹ ਐਸਾ ਮਾਰਗ ਹੈ ਜੋ ਕਿ ਅਧਿਐਨ ਅਤੇ ਸਿਮਰਨ ਲਈ ਦਰਵਾਜ਼ੇ ਖੋਲਦਾ ਹੈ।
ਇਹ ਤੱਥ ਵੀ ਦੇਖਣ ਨੂੰ ਸਾਹਮਣੇ ਆਏ ਹਨ ਕਿ ਵੱਖ ਸੱਭਿਆਚਾਰਾਂ ਦੇ ਆਪਣੇ-ਆਪਣੇ ਨਿਯਮ
ਕਾਨੂੰਨ ਹਨ। ਇਹ ਸੱਭਿਆਚਾਰ ਆਪਣੇ ਅਨੁਸਾਰ ਹੀ ਨਿਯਮਾਂ ਵਿੱਚ ਘਾਟਾ ਵਾਧਾ ਕਰਦੇ
ਰਹਿੰਦੇ ਹਨ। ਅਰਥਾਤ ਕਦੀ ਕੁਝ ਘਟਾ ਦਿੱਤਾ ਅਤੇ ਕਦੀ ਕੁਝ ਜੋੜ ਕੇ ਪੇਸ਼ ਕਰ ਦਿੱਤਾ।
ਹੁਣ ਇਸ ਬਾਬਤ ਥਾਈਲੈਂਡ ਦੀ ਇੱਕ ਉਦਾਹਰਣ ਵੀ ਸਾਡੇ ਸਾਹਮਣੇ ਆਉਂਦੀ ਹੈ ਜਿੱਥੇ ਕਿ
ਸਮਾਰੋਹ ਕੇਵਲ ਮੁੰਡਿਆਂ ਲਈ ਹੁੰਦਾ ਹੈ ਨਾ ਕਿ ਕੁੜੀਆਂ ਲਈ। ਕਦੇ ਕਦਾਈ ਮੁੰਡਿਆਂ ਨੂੰ
ਹੀ ਉਨਾਂ ਦੇ ਸਿਰ ਮੁੰਨਣ ਤੋਂ ਪਹਿਲਾਂ ਕੁੜੀਆਂ ਵਾਂਗ ਪਹਿਰਾਵਾ  ਦਿੱਤਾ ਜਾਂਦਾ ਹੈ।
ਰਵਾਇਤ ਅਨੁਸਾਰ ਜਿੱਥੇ ਕੋਈ ਸਕੂੂਲ ਨਹੀਂ ਸੀ ਅੱਠ ਸਾਲ ਦੀ ਉਮਰ ਤੋਂ ਬਾਅਦ ਮੁੰਡੇ ਜਾਂ
ਕੁੜੀਆਂ ਲਈ ਮੱਠ ਖੋਲ ਦਿੱਤੇ ਜਾਂਦੇ ਹਨ ਜਿੱਥੇ ਕਿ ਇਹ ਦਾਖਲਾ ਲੈ ਸਕਦੇ ਹਨ। ਇਸ ਦਾ
ਅਰਥ ਕਦਾਚਿਤ ਇਹ ਨਹੀਂ ਕਿ ਉਹ ਨਿਸਚਿਤ ਤੌਰ 'ਤੇ ਬੋਧੀ ਬਣ ਜਾਣਗੇ। ਇਹ ਚੋਣ ਬਾਅਦ ਦੀ
ਹੁੰਦੀ ਹੈ ਜਦੋਂ ਉਹ ਨੌਜਵਾਨ ਉਮਰ (ਕੁਝ ਦੇਸ਼ਾਂ ਵਿੱਚ ਔਰਤਾਂ) ਵਿੱਚ ਪੈਰ ਰੱਖ ਕੇ
ਸੋਚਣ ਸਮਝਣ ਲਈ ਪਰਿਪੱਕ ਹੋ ਜਾਂਦੇ ਹਨ। ਇਸ ਤਰੀਕੇ ਨਾਲ ਬੁੱਧ ਧਰਮ ਦੇ ਮਾਰਗ ਅਤੇ ਇਸ
ਦੇ ਨਿਯਮਾਂ ਜਾਂ ਕਾਨੂੰਨਾਂ 'ਤੇ ਚੱਲਣ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਲਈ ਨੈਤਿਕ ਜੀਵਨ
ਦੀ ਸ਼ੁਰੂਆਤ ਲਈ ਬਚਨਬੱਧਤਾ ਬਪਤਿਸਮਾ ਹੈ ਤੇ ਅਸਲ ਵਿੱਚ ਇਸਦਾ ਅਰਥ ਬੁੱਧ ਸ਼ਰਨ ਵਿੱਚ
ਜਾਣਾ ਵੀ ਹੋ ਸਕਦਾ ਹੈ। ਭਾਵੇਂ ਕਿ ਕੁਝ ਦੇਸ਼ਾਂ ਦੁਆਰਾ ਔਰਤਾਂ ਦੇ ਇਸ  ਅਧਿਐਨ ਦਾ
ਮੌਕਾ ਜਬਤ ਕਰ ਦਿੱਤਾ ਗਿਆ ਪਰ ਇਸ ਦੇ ਨਿਯਮਾਂ ਅਨੁਸਾਰ ਪੁਰਸ਼ ਅਤੇ ਔਰਤ ਦੋਨੋਂ ਹੀ
ਗ੍ਰਹਿਸਤ ਜੀਵਨ ਵਿੱਚ ਰਹਿ ਕੇ ਬਪਤਿਸਮਾ ਲੈ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ
ਮਹਾਤਾਮਾ ਬੁੱਧ ਦੀ ਮਾਸੀ ਅਤੇ ਉਨਾਂ ਦੀ ਗੋਦ ਲੈਣ ਵਾਲੀ ਮਾਂ ਨੇ ਵੀ ਬੁੱਧ ਸਮੇਂ
ਦੌਰਾਨ ਇਹ ਸਭ ਕੁਝ ਕੀਤਾ ਸੀ।
ਇਹ ਵੀ ਸੱਚ ਹੈ ਕਿ ਸਾਰੀਆਂ ਬੁੱਧ ਪਰੰਪਰਾਵਾਂ ਵਿੱਚ ਇਹ ਮੰਨਿਆਂ ਜਾਂਦਾ ਹੈ ਕਿ ਔਰਤਾਂ
ਆਪਣੀ ਹੀ ਪਰੰਪਰਾ ਵਿੱਚ ਗਿਆਨ ਦੇ ਉੱਚ ਪੱਧਰ ਦੀ ਪ੍ਰਾਪਤੀ ਕਰ ਰਹੀਆਂ ਹਨ। ਸੋ ਅਸਲ
ਵਿੱਚ ਨੈਤਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਬੁੱਧ ਮਾਰਗ 'ਤੇ ਚੱਲ ਕੇ ਆਪਣੇ ਆਪ ਨੂੰ
ਜਾਣਨ ਦਾ ਅਧਿਐਨ ਕਰਨਾ ਕਿ ਮੈਂ ਦੁਨੀਆਂ 'ਤੇ ਕੌਣ ਹਾਂ ਦੀ ਸਿੱਖਿਆ ਦਾ ਆਰੰਭ ਕਰਨਾ ਤੇ
ਪੁਰਾਣਾ ਮੌਤ ਰੂਪੀ ਜੀਵਨ ਤਿਆਗ਼ ਕੇ ਜੀਵਨ ਦੇ ਰਾਹ 'ਤੇ ਚੱਲਣਾ ਬਪਤਿਸਮਾ ਦਾ ਅਸਲ
ਮਨੋਰਥ ਹੈ।
ਹੁਣ ਦੇਖਿਆ ਇਹ ਗਿਆ ਹੈ ਕਿ ਬਪਤਿਸਮਾ ਦੀ ਰਸਮ ਈਸਾਈ ਧਰਮ ਨਾਲ ਜੁੜੀ ਹੋਈ ਹੈ ਪਰ ਜਦੋਂ
ਅਸੀਂ ਬੁੱਧ ਧਰਮ ਦਾ ਅਧਿਐਨ ਕਰਦੇ ਹਾਂ ਤਾਂ ਇਹ ਵੀ ਅਜਿਹੀ ਰਸਮ ਨੂੰ ਜੀਵਨ ਦੇ ਉਦੇਸ਼
ਵਜੋਂ ਲੈਂਦਾ ਅਤੇ ਸਫ਼ਲ ਜੀਵਨ ਦੀ ਪ੍ਰਾਪਤੀ ਲਈ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਸਵੀਕਾਰ
ਕਰਦਾ ਹੈ। ਇਹ ਰਸਮ ਨਾ ਕੇਵਲ ਛੋਟੇ ਬੱਚਿਆਂ ਲਈ ਹੈ ਬਲਕਿ ਇਸਨੂੰ ਕਿਸੇ ਵੀ ਉਮਰ ਦੇ
ਜੀਵ ਲਈ ਰਾਖ਼ਵਾਂ ਕੀਤਾ ਗਿਆ ਹੈ ਕਿਉਂ ਕਿ ਇਹ ਇੱਕ ਅਧਿਆਤਮਕ ਅਭਿਆਸ ਦੀ ਸ਼ੁਰੂਆਤ ਨੂੰ
ਦਰਸਾਉਂਦੀ ਰਸਮ ਹੈ। ਬੁੱਧ ਧਰਮ ਗੌਤਮ ਬੁੱਧ ਦੇ ਜੀਵਨ ਅਤੇ ਸਿਧਾਂਤਾਂ 'ਤੇ ਕੇਂਦ੍ਰਿਤ
ਹੈ ਜਦਕਿ ਈਸਾਈ ਧਰਮ ਜੀਵਨ ਅਤੇ ਸਿੱਖਿਆ ਦੇ ਵਿਸ਼ਿਆਂ 'ਤੇ ਆਧਾਰਿਤ ਹੈ। ਦੋਨਾਂ ਦਾ
ਅਨੁਸਾਰ ਹੀ ਨੈਤਿਕ ਨਿਯਮਾਂ ਦੀ ਪਾਲਣਾ ਕਰਕੇ ਜੀਵਨ ਦੀ ਸਮਝ ਪ੍ਰਾਪਤ ਪਾਉਂਣਾ ਹੀ
ਬਪਤਿਸਮਾ ਹੈ। ਅਰਥਾਤ ਆਪਣੇ ਆਪ ਦੀ ਖੋਜ ਕਰਨ ਲਈ ਅਧਿਆਤਮਕ ਅਧਿਐਨ ਰਾਹੀਂ ਜੀਵਨ ਦੇ
ਰਹੱਸ ਦਾ ਖੋਜੀ ਗਿਆਨ ਪ੍ਰਾਪਤੀ ਦਾ ਮਾਰਗ ਬਪਤਿਸਮਾ ਹੈ।
 
ਪਰਸ਼ੋਤਮ ਲਾਲ ਸਰੋਏ,
Have something to say? Post your comment