Poem

ਗੁਰੂ ਨਾਨਕ ਦੇਵ ਤੇ ਲਹਿਣੇ ਦੀ ਮਿਲਣੀ

January 30, 2019 09:32 PM

ਦੂਰੋਂ ਆਂਵਦਾ ਸੀ ਇਕ ਰਾਹੀ ਘੋੜੇ ਉਤੇ ਚੜ੍ਹਕੇ

ਸਵੇਰ ਦਾ ਸੀ ਸਮਾਂ ਲੋਕੀਂ ਦੇਖਦੇ ਸੀ ਖੜ੍ਹਕੇ

ਚੰਨ ਜਿਹਾ ਚਿਹਰਾ ਉਸਦਾ ਮੁਖੜੇ ਤੇ ਲਾਲੀ ਸੀ ਡੱਲਕੇ

ਕਾਲਾ ਘੋੜਾ ਜ਼ਮੀਪੋਸ਼ ਸੀ ਮਖ਼ਮਲੀ ਉਤੇ ਕਢਾਈ ਕੀਤੀ ਮੋਤੀ ਜੜ੍ਹ ਜੜ੍ਹਕੇ

ਘੋੜੇ ਉਤੇ ਬੈਠਾ ਆਉਂਦਾ ਸੋਚਾਂ ਵਿਚਾਰਾਂ ਕਰ ਕਰਕੇ

 

ਹੱਥ ਵਿੱਚ ਖੂੰਡਾ ਤੇੜ ਚਾਦਰਾ ਤੇ ਪੱਗ ਮੋਡੇ ਪਰਨਾ ਧਰਕੇ

ਖੇਤਾਂ ਵੱਲੋਂ ਬਾਬਾ ਆਉਂਦਾ ਸੀ ਤੁਰਕੇ

ਪੁੱਛਿਆ ਉਸ ਰਾਹੀ ਨੇ

ਬਾਬਾ ! ਮੈਂ ਸੁਣਿਆ ਏਥੇ ਬਾਬਾ ਨਾਨਕ ਰਹਿੰਦਾ ਕਰਤਾਰਪੁਰ ਵਸਾਕੇ

ਸੁਣਕੇ ਤੇ ਬੋਲ ਤੱਕਿਆ ਬਾਬੇ ਉਸ ਵੱਲ ਕਿਰਪਾ ਕਰਕੇ

ਬਾਬੇ ਕੁੱਝ ਸੋਚ ਸਮਝ ਤੁਰ ਪਿਆ ਘੋੜੇ ਦੀ ਲਗਾਮ ਫੜਕੇ

 

ਇਕ ਵੱਡੀ ਸਾਰੀ ਹਵੇਲੀ ਦੇ ਬਾਹਰ ਘੋੜਾ ਰੋਕਕੇ

ਕਿਹਾ ਪੁੱਤ ਤੂੰ ਜਾ ਘਰ ਮੈਂ ਆਉਂਦਾ ਘੋੜਾ ਬੰਨ੍ਹਕੇ

ਵੱਡੀ ਸਾਰੀ ਹਵੇਲੀ ਸੀ ਲੋਕ ਵੀ ਬੈਠੇ ਇਕ ਸੁਰ ਹੋਕੇ

ਹੁੰਦੀ ਸੀ ਵਡਿਆਈ ਰਬਾਬ ਦੀ ਧੁੰਨ ਆਉਂਦੀ ਪੁਣ ਪੁਣਕੇ

 

ਏਨੇ ਨੂੰ ਓਹੀ ਬਾਬਾ ਆ ਪਲ਼ੰਘ ਉਤੇ ਉਪਦੇਸ਼ ਦੇਣ ਲੱਗਾ ਬਹਿਕੇ

ਨਿਕਲੀ ਸੀ ਜ਼ਮੀਨ ਹੇਠੋਂ ਜਦੋਂ ਦੱਸ ਤਾ ਲਾਗੋਂ ਕਹਿਕੇ

ਜੱਗ ਤੇ ਰੂਪ ਧਾਰ ਆਇਆ ਨਿਰੰਕਾਰ ਦਾ

ਜਿਸ ਨੂੰ ਕੋਈ ਆਖੇ ਆਇਆ ਪਾਂਧੇ ਨੂੰ ਪੜ੍ਹਾਕੇ

ਹਰਦਿਆਲ ਕੋਲੋਂ ਜੰਝੂ ਲੁਹਾਕੇ

ਕੋਈ ਆਖੇ ਆਇਆ ਮੱਝੀਆਂ ਚਰ੍ਹਾਕੇ

ਇਹ ਤਾਂ ਆਇਆ ਤੇਰਾਂ ਤੇਰਾਂ ਤੋਲਕੇ

ਕੋਈ ਆਖੇ ਕਾਜੀ ਤੇ ਨਵਾਬ ਨੂੰ ਆਇਆ ਅੱਲਾ ਦਿਖਾਕੇ

ਵੱਖ ਵੱਖ ਰੂਪ ਧਾਰ ਜਗਤ ਨੂੰ ਤਾਰ ਬਹਿ ਗਿਆ ਕਰਤਾਰਪੁਰ ਵਿੱਚ ਆਕੇ

 

ਧੀਰਜ ਜਿਹਾ ਧਰਕੇ ਥੋੜਾ ਹੀਲਾ ਜਿਹਾ ਕਰਕੇ

ਨੀਂਵੀ ਜੀਹੀ ਪਾ ਕੇ ਸਤਿਗੁਰਾਂ ਦੇ ਚਰਨਾਂ ਵਿਚ ਢਹਿ ਪਿਆ ਆਕੇ

ਦਾਤਾ ! ਬਖਸ਼ ਲਵੋ ਬਖਸ਼ ਲਵੋ ਨਿਮਾਣਾ ਸਿੱਖ ਜਾਣਕੇ

ਬਾਬੇ ਮੋਢਿਆ ਤੋ ਫੜਕੇ ਉਤਾਹ ਜਿਹਾ ਕਰਕੇ

ਕੀ ਨਾਮ ਹੈ ਗੁਰਸਿਖਾ ਤੇਰਾ ? ਤੇ ਰੋਂਦਾ ਕਿਸ ਕਰਕੇ

ਗੁਰੂ ਜੀ ਨਾਂ ਤਾਂ ਮੇਰਾ ਲਹਿਣਾ, ਰੋਂਦਾ ਇਸ ਕਰਕੇ

ਜਿਸ ਕੋਲ ਆਉਣਾ ਸੀ ਸਿਰ ਝੁਕਾਕੇ ਉਥੇ ਆਇਆ ਘੋੜੇ ਚੜ੍ਹਕੇ

ਨਾਂ ਤੇਰਾ ਲੈਹਿਣਾ ਲੈਣ ਵਾਲੇ ਤਾਂ ਆਉਦੇ ਘੋੜੇ ਚੜ੍ਹਕੇ

ਜੇ ਲੈਣਾ ਕੁੱਝ ਤਾਂ ਇਸੇ ਤਰ੍ਹਾਂ ਬਣੀ ਲੈਹਿਣਾ ਬਣਕੇ

ਜੇ ਲੈਣਾ ਕੁੱਝ ਤਾਂ ਇਸੇ ਤਰ੍ਹਾਂ ਬਣੀ ਲੈਹਿਣਾ ਬਣਕੇ

 

 ਗਿਆਨੀ ਗੁਰਮੁੱਖ ਸਿੰਘ ਖਾਲਸਾ

+919779612929

Have something to say? Post your comment