Monday, August 19, 2019
FOLLOW US ON

Poem

ਚਾਇਨਾਂ ਵਾਲੀ ਡੋਰ

January 31, 2019 09:54 PM
ਆ ਰਿਹਾ ਬਸੰਤ ਦਾ ਤਿਉਹਾਰ ਦੋਸਤੋ ,
ਕੁੱਝ ਦਿਨ ਰਹਿ ਗਏ ਵਿਚਕਾਰ ਦੋਸਤੋ ।
ਇੱਕ ਕਰਾਂ ਅਰਜ ਕਰ ਲਿਉ ਸਵਿਕਾਰ ਦੋਸਤੋ ,
ਖਾਇਓ ਨਾ ਐਵੇ ਕਿਸੇ ਤੋਂ ਖਾਰ ਦੋਸਤੋ ,
ਜਾਨਵਰਾਂ ਤੇ ਪੰਛੀਆਂ ਦੀ ਕਰਿਓ ਸੰਭਾਲ ਦੋਸਤੋ ।
ਚਾਇਨਾਂ ਵਾਲੀ ਡੋਰ ਦਾ ਨਾ ਕਰਿਓ ਇਸਤਿਮਾਲ ਦੋਸਤੋ ।
ਧੀਆਂ ਤੇ ਚਿੱੜੀਆਂ ਨੂੰ ਜੀਣ ਦਾ ਹੱਕ ਦੇ ਦਿਉ ,
ਦੁਜਿਆਂ ਦੀਆਂ ਇੱਜਤਾਂ ਢੱਕਦੇ ਰਿਹੋ ।
ਜੁੱਲਮ ਨਾ ਕਿਸੇ ਤੇ ਕਰ ਬੈਠਿਓ ,
ਜੁੱਲਮ ਖਿਲਾਫ ਸਿਕੰਜਾ ਕੱਸਦੇ ਰਿਹੋ ।
ਪੰਛੀਆਂ ਦੇ ਪੈਰਾਂ ਚ ਡੋਰ ਦਾ ਨਾ ਸੁੱਟ ਦਿਓ ਜਾਲ ਦੋਸਤੋ ।
ਚਾਇਨਾਂ ਵਾਲੀ ਡੋਰ ਦਾ ਨਾ ਕਰਿਓ ਇਸਤਿਮਾਲ ਦੋਸਤੋ ।
ਖੁਸ਼ੀਆਂ ਦਾ ਤਿਉਹਾਰ ਹੁੰਦਾ ਬਸੰਤ ਪੰਚਮੀ ,
ਮੰਨਿਆ ਇਹਦੇ ਵਿੱਚ ਕੋਈ ਕੱਚ ਨੀ ।
ਜਾਨ ਲੈ ਬੇ ਜੁਬਾਨ ਜਾਨਵਰਾਂ ਦੀ ,
ਖੁਸ਼ੀ ਮਨਾਓਣਾ ਵੀ ਕੋਈ ਚੰਗਾ ਸੱਚ ਨੀ ।
ਬੂਰਾ ਕਿਸੇ ਦਾ ਕਰਾਂਗੇ ਬੂਰਾ ਆਪਣਾ ਹੁੰਦਾ ਹਾਲ ਦੋਸਤੋ ।
ਚਾਇਨਾਂ ਵਾਲੀ ਡੋਰ ਦਾ ਨਾ ਕਰਿਓ ਇਸਤਿਮਾਲ ਦੋਸਤੋ ।
ਪਤੰਗ ਚੜਾਉਣ ਤੋਂ ਮੈਂ ਤੁਹਾਨੂੰ ਟੋਕਣਾ ਨਹੀਉ ਚਾਹੁੰਦਾ ,
ਬਸੰਤ ਮਨਾਉਣ ਤੋਂ ਮੈਂ ਰੋਕਣਾ ਨਹੀਉ ਚਾਹੁੰਦਾ ।
ਪਰ ਖੰਨੇ ਵਾਲੇ ਜੱਸ ਦੀ ਗੱਲ ਸੱਚ ਜਾਣਿਓ ,
ਭੌਲੇ ਭਾਲੇ ਪੰਛੀਆਂ ਦਾ ਨੁਕਸਾਨ ਮੈਂ ਲੋਚ ਨਹੀਉ ਸਕਦਾ ।
ਐਵੇ ਨਾ ਕਰਿਉ ਕੁਦਰਤ ਹਲਾਲ ਦੋਸਤੇ ।
ਚਾਇਨਾਂ ਵਾਲੀ ਡੋਰ ਦਾ ਨਾ ਕਰਿਓ ਇਸਤਿਮਾਲ ਦੋਸਤੋ ।
 
ਜੱਸ ਖੰਨੇ ਵਾਲਾ
9914926342
Have something to say? Post your comment