Monday, August 19, 2019
FOLLOW US ON

Poem

ਮੁਲਾਕਾਤ

January 31, 2019 10:09 PM
  
ਅਚਾਨਕ ਜਿਹੇ ਮੁਲਾਕਾਤ ਹੋ ਗਈ 
ਦੋਹਾਂ ਚ ਆਪਸੀ ਗੱਲਬਾਤ ਹੋ ਗਈ 
ਬੇਬਸੀ ਜਿਹੀ ਛਾਈ ਤੇ ਤਕਰਾਰ ਹੋ ਗਈ
ਐਸੀ ਹੋਈ ਮੁਲਾਕਾਤ ਦਿਲ ਤੇ ਦਿਮਾਗ ਦੀ....
 
ਪੂਰੀ ਲਾਈ ਵਾਹ ਦਿਲ ਨੂੰ ਸਮਝਾਉਣ ਦੀ
ਕਰ ਨਾ ਨਾਦਾਨੀਆਂ ,  ਦਿਮਾਗ ਲਾਉਂਦਾ ਜ਼ੋਰ ਸੀ
ਖਾ - ਖਾ ਧੋਖੇ , ਕਿਉਂ ਝੱਲੀ ਜਾਨਾਂ ਏ
ਦੇਖ ਲਾ ਤੂ ਨਿਗਾਹ ਮੇਰੀ ਨਾਲ
ਹਰ ਵਾਰ ਵਰਤਿਆ ਤੂ ਜਾਨਾਂ ਏ
ਘਾਟੇ ਦੇ ਸੌਦੇ ਕਰਿਆ ਨਾ ਕਰ ਹਾਣੀਆਂ
ਹਿੱਸਾ ਤਾ ਮੇਰਾ ਹੀ ਏਂ ਤੂ
ਸੋਚਾਂ ਤੇਰੇ ਬਾਰੇ ਦਿਨ ਹੋਵੇ ਜਾਂ ਰਾਤ ਹਾਣੀਆਂ...
 
ਬਹੁਤ ਸਮਝਾਉਣ ਤੇ ਵੀ ਆਖੇ ਨਾ ਲੱਗੇ ਦਿਲ
ਕਹਿੰਦਾ ਮੈਂ ਕਰਦਾ ਨੀ ਸੌਦੇ
ਕਦੇ ਨਫਾ ਨੁਕਸਾਨ ਦੇਖ ਕੇ
ਕਰਾਂ ਮੈਂ ਵਫਾ,  ਬੇਵਫਾਈ ਤੂ ਕਰਦਾ ਏਂ
ਸੋਚੇਂ ਸਦਾ ਆਪਣੀ , ਨੁਕਸਾਨ ਦੂਜੇ ਤੂ ਕਰਦਾ ਏਂ
ਮੰਨਿਆ ਕਿ ਪੈਸਾ ਖੂਬ ਕਮਾਉਂਦਾ ਇਨਸਾਨ 
ਰੁਤਬਾ ਦੁਨੀਆ `ਚ ਬਣਾਉਂਦਾ ਤੇਰੇ ਨਾਲ
ਅਹਿਸਾਸ ਨਾ ਕਰਾਵੇਂ ਤੂ ਰਿਸ਼ਤੇ ਨਾਤੇ ਦਾ
ਪਿਆਰ ਦੀ ਜੋਤ ਜਗਾਵਾਂ ਮੈਂ
ਸਾਂਝ ਦਿਲਾਂ ਦੀ ਪਾਵਾਂ ਮੈਂ...
 
ਆਪਸੀ ਗੱਲਬਾਤ ਸਹਿਮਤੀ ਤੇ ਆ ਗਈ
ਸਮਝ ਦੋਨਾਂ ਨੂੰ ਆਪਣੀ ਅਹਿਮੀਅਤ ਆ ਗਈ 
" ਪ੍ਰੀਤ " ਸੱਚ ਜਾਣੀਂ , ਕਹਾਣੀ ਨਾ ਪਾ ਦਈਂ
ਕਦਰ ਨੀਂ ਕਰਦੀ ਦੁਨੀਆ
ਦਿਲ ਦੀਆਂ ਰਮਜਾਂ ਨਾ ਪੁਗਾ ਲਈਂ
ਥੋੜ੍ਹੀ ਜਿਹੀ ਸੋਚ , ਦਿਮਾਗ ਦੀ ਵੀ ਅਪਣਾ ਲਈਂ
 
                                      ਪ੍ਰੀਤ ਰਾਮਗੜ੍ਹੀਆ 
                                    ਲੁਧਿਆਣਾ , ਪੰਜਾਬ 
              ਮੋਬਾਇਲ : +918427174139
Have something to say? Post your comment