Saturday, April 20, 2019
FOLLOW US ON

Poem

ਮੈਂ ਕਲਯੁੱਗ ਦਾ ਇਨਸਾਨ ਹਾਂ

January 31, 2019 10:15 PM
ਮੈਂ  ਕਲਯੁੱਗ  ਦਾ ਇਨਸਾਨ ਹਾਂ ,
ਖੁਦ ਨੂੰ ਹੀ ਮਨ ਦਾ ਭਗਵਾਨ ਹਾਂ।
ਗਲਤੀ ਆਪਣੀ ਸਦਾ ਛਪਾਉਂਦਾ ਹਾਂ ,
ਦੂਸਰੇ ਦੀ ਬਾਹਰ ਕਢਾਉਂਦਾ ਹਾਂ ,
ਮੈਂ ਹੰਕਾਰ 'ਚ ਭਿੱਜਿਆ ਰਹਿੰਦਾ ਹਾਂ ,
ਬੱਸ ਮੈਂ ਮੈਂ ਹੀ ਕਹਿੰਦਾ ਹਾਂ ।
 
ਮੈਂ ਕਲਜੁਗ ਦਾ ਇਨਸਾਨ ਹਾਂ ,
ਖੁਦ ਨੂੰ ਹੀ ਮਨਦਾ ਭਗਵਾਨ ਹਾਂ।
 
ਮੇਰੇ ਵਿੱਚ ਲੋਭ ਤੇ ਲਾਲਚ ਹੈ,
ਪੈਸਾ ਹੀ ਮੇਰਾ ਮਾਲਿਕ ਹੈ ,
ਮੈਨੂੰ ਨਹੀਂ ਹੈ ਪਿਆਰ ਕਿਸੇ ਨਾਲ ,
ਬਸ ਧੋਖ਼ਾ ਹੀ ਮੇਰੀ ਫ਼ਿਤਰਤ ਹੈ ।
 
ਮੈਂ ਕਲਯੁੱਗ ਦਾ ਇਨਸਾਨ ਹਾਂ ,
ਖ਼ੁਦ ਨੂੰ ਹੀ ਮੰਨ ਦਾ ਭਗਵਾਨ ਹਾਂ ।
 
ਝੂਠੇ ਰਿਸ਼ਤੇ ਮੈਂ ਬਣਾਵਾਂ ,
ਪਿੱਠ ਪਿੱਛੇ ਖੰਜਰ ਚਲਾਵਾਂ ,
ਲਾਲਚ ਵਿੱਚ ਭਿੱਜਾ ਰਹਾਂ ਮੈਂ ,
ਤੇ ਗਾਲੀ ਗਲੋਚ ਹੀ ਸੁਣਾ - ਸੁਣਾਵਾਂ ।
 
ਮੈਂ ਕਲਯੁੱਗ ਦਾ ਇਨਸਾਨ ਹਾਂ  ,
ਖ਼ੁਦ ਨੂੰ ਹੀ ਮੰਨ ਦਾ ਭਗਵਾਨ ਹਾਂ ।
 
ਮੈਨੂੰ ਨਹੀਂ ਮਤਲਬ ਕਿਸੇ ਨਾਲ ,
ਮਰਦਾ ਹੈ ਤਾਂ ਮਰ ਜਾਏ ਕੋਈ ।
ਆਪਣਾ ਆਪ ਹੀ ਸਦਾ ਮੈਨੂੰ ਭਾਵੇ ,
ਮਰਦੀ ਹੈ ਤਾਂ ਮੇਰੇ ਖੁਦਾਈ ।
 
ਮੇੈ ਕਲਯੁੱਗ ਦਾ ਇਨਸਾਨ ਹਾਂ ,
ਖ਼ੁਦ ਨੂੰ ਹੀ ਮਨ ਦਾ ਭਗਵਾਨ ਹਾਂ ।
ਕਿਰਨਪ੍ਰੀਤ ਕੌਰ *
Have something to say? Post your comment