Poem

ਨੇਤਾ

February 01, 2019 09:39 PM
ਨੇਤਾ
 
ਬਿਜਲੀ ਦੇ ਬਿਲ ਮਾਫ਼ ਕਰ ਦਿਓ, 
ਇੰਨਾ ਹੀ ਬਸ ਕਾਫੀ ਏ,
ਕਿਤੇ ਆ ਨਾ ਜਾਵੇ ਚੇਤਾ, ਆਪਣੇ ਦਰਿਆਵਾਂ ਦਾ!
 
ਤਾਂ ਕੀ ਹੋਇਆ ਨਸ਼ਾ ਵੇਚਿਆ,
 ਸਾਡੇ ਨੇਤਾ ਨੇ,
ਭੋਗ ਤੇ ਤਾਂ ਆਇਆ ਸੀ, ਦੁੱਖ ਵਟਾਇਆ ਮਾਵਾਂ ਦਾ!
 
ਇੱਕ ਨੇ ਦਿੱਤਾ ਕਰਜਾ,  
ਦੂਜਾ ਕਹਿੰਦਾ ਕਰਦੂੰ ਮਾਫ,
ਭੋਲੀ ਜਨਤਾ ਨਹੀਂ ਸਮਝਦੀ, ਫੰਡਾ ਇਹਨਾਂ ਭਰਾਵਾਂ ਦਾ !
 
ਦੂਜਿਆਂ ਲਈ ਜੋ ਮਹਿਲ ਬਣਾਵੇ, 
ਆਪ ਭੁੰਜੇ ਕਿਉਂ ਸੌਂਦਾ ਏ,
'ਝਿੱਕਿਆ' ਕਹਿ ਕਲਮ ਨੂੰ ਛੇਤੀਂ , ਮੋੜੇ ਰੁਖ ਹਵਾਵਾਂ ਦਾ!
 
ਦਵਿੰਦਰ ਰਾਜਾ
ਝਿੱਕਾ
Have something to say? Post your comment