Poem

**ਗ਼ਜ਼ਲ ** ਦਵਿੰਦਰ ਝਿੱਕਾ

February 02, 2019 09:53 PM
 ਵੋਟ ਪਿੱਛੋਂ   ਨਾ ਕਿਸੇ ਨੂੰ   ਫੇਰ ਤੇਰੀ    ਯਾਦ ਹੋਵੇ
" ਘਰ ਨਹੀਂ ਏ ਸਾਬ " ਤੇਰੇ ਹੱਥ ਜਦੋ ਫਰਿਆਦ ਹੋਵੇ!
 
ਕਾਹਤੋਂ ਡਰਦਾ  ਏਂ  ਕਰਜ਼ਾ   ਚੁੱਕ ਲੈ ਤੂੰ   ਹੋਰ ਬਾਪੂ,
ਬਿਨ ਡੀ ਜੇ , ਲਾਈਟਾਂ ਦੇ  ਕਾਹਦਾ  ਸੁਆਦ  ਹੋਵੇ !
 
ਅੱਜ ਜੋ ਵੀ  ਮਿਲਦਾ ਚੁੱਪ - ਚਾਪ ਤੂੰ ਖਾ   ਲੈਅ ਬਾਪੂ,
ਪਿੰਡ ਸਾਰੇ   ਨੂੰ ਤੇ ਲੰਗਰ  ਤੇਰੇ ਮਰਨੋਂ    ਬਾਦ ਹੋਵੇ !
 
ਪੰਜ ਬੰਦਿਆਂ ਨਾਲ ਵੀ ਹੁੰਦਾ ਵਿਆਹ ਸੀ  "ਓਸ ਵੇਲੇ',
ਸਮਝ ਜਾਵੇਗਾ ਤਾਂ ਪੈਸਾ    ਕਾਹਨੂੰ ਬਰਬਾਦ ਹੋਵੇ !
 
ਕੁੱਝ ਚੰਗੇ  ਕੰਮ ਕਰ ਲੈ   ਇੱਕ ਦਿਨ ਤਾਂ  ਤੁਰ ਜਾਣਾ,
ਕੌਣ ਬਚਿਆ? ਰਾਮ ,ਰਾਵਣ ਚਾਹੇ   ਪ੍ਰਹਿਲਾਦ ਹੋਵੇ!
 
ਇੱਕ ਰੱਬ ਮੈਂ ਘੜ ਲਿਆ ਏ,ਇੱਕ ਤੂੰ ਵੀ ਘੜ ਲਿਆ ਏ,
ਚੁੱਪ ਤਾਂ ਬੈਠੇ ਨੇ ਦੋਨੋਂ ,   ਫੇਰ ਕਿਉਂ ਫ਼ਸਾਦ ਹੋਵੇ!
 
ਲੱਗਦਾ ਏ ਝਿੱਕਿਆ ਤੂੰ ਵੀ ਕਦੇ ਬਹਿ ਨਹੀਂ ਸਕਦਾ
ਜਾ ਖੜੋਦੀ   ਕਲਮ ਤੇਰੀ ,  ਜਿੱਥੇ ਵੀ ਵਿਵਾਦ ਹੋਵੇ !!
 
ਦਵਿੰਦਰ ਰਾਜਾ
ਝਿੱਕਾ
8011900960
Have something to say? Post your comment