Saturday, April 20, 2019
FOLLOW US ON

Poem

ਮੈਂ ਵੀ ਹਾ ਧੀ ਕਿਸੇ ਦੀ,

February 02, 2019 10:18 PM
Makhan Shero Wala
ਮੈਂ ਵੀ ਹਾ ਧੀ ਕਿਸੇ ਦੀ,
ਮੈਂ ਵੀ ਹਾਂ ਭੈਣ ਕਿਸੇ ਦੀ।
ਮੈਂ ਵੀ ਹਾਂ ਇੱਜ਼ਤ ਕਿਸੇ ਦੀ,
ਮੈਂ ਵੀ ਹਾਂ ਅਣਖ ਕਿਸੇ ਦੀ।
ਫਿਰ ਕਿਓਂ ਟੋਟਾ ਪੁਰਜਾ ਆਖਦੇ,
ਕਿਓਂ ਘੇਰਦੇ ਹੋਂ ਰਾਹ ਮੇਰਾ ਨਿੱਤ।
ਕਿਓਂ ਅਬਾ ਤਬਾ ਬੋਲਦਿਓ ਹੋਂ,
ਕਿਓਂ ਮੇਰਾ ਲੱਕ ਮਿਣਦੇ ਹੋਂ ਤੁਸੀਂ।
ਕਿਓਂ ਮੇਰੇ ਸਰੀਰ ਦੀ ਗੱਲ ਕਰਦਿਓਂ,
ਕਾਹਤੋਂ ਐਂਵੇ ਕਰਦੇ ਹੋਂ ਤੁਸੀਂ ਦੱਸੋ ਤਾਂ।
ਜਦ ਕੋਈ ਥੋਡੀ ਧੀ ਭੈਣ ਨੂੰ ਐਂਵੇ,
ਗੰਦ ਮੰਦ ਬੋਲਦਾ ਹੈ ਘੇਰ ਕੇ ਰਾਹ।
ਕਿਓਂ ਓਦੋਂ ਖੂਨ ਉਬਾਲੇ ਮਾਰਦਾ ਹੈ,
ਕਿਓਂ ਓਦੋਂ ਰਫਲਾਂ ਗੰਡਾਸੇ ਚੁਕਦਿਓ।
ਕਿਓਂ ਓਦੋ ਵੱਢਦਿਓ ਮਾਰਦਿਓ ਫਿਰ,
ਕਿਓਂ ਨਹੀਂ ਹੁੰਦਾ ਬਰਦਾਸਤ ਥੋਡੇ ਤੋਂ।
ਕਿਓਂ ਕਿ ਥੋਡੀ ਅਣਖ ਤੇ ਇੱਜ਼ਤ ਆ,
ਦੂਜਿਆਂ ਦੀ ਨਹੀਂ ਓਹ ਬੇਕਾਰ ਨੇ।
ਬੇਗਾਨੀਆਂ ਹੀ ਹੀਰਾਂ ਲੱਗਦੀਆਂ ਨੇ,
ਥੋਡੀਆਂ ਵੀ ਲੱਗਣਗੀਆਂ ਫਿਰ ਤਾਂ।
ਕਿਸੇ ਦੀ ਇੱਜ਼ਤ ਨੂੰ ਹੱਥ ਪਾਓਣਿਓ,
ਆਪਣੀ ਨੂੰ ਪਵਾਓਂਣ ਦਾ ਵੀ ਜਿਗਰਾ ਰੱਖੋ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment