Saturday, April 20, 2019
FOLLOW US ON

Poem

ਬੈਠ ਪੋਲੇ ਗੱਦਿਆਂ ਤੇ ਵੀ,,,

February 03, 2019 10:13 PM
Makhan Shero Wala
ਬੈਠ ਪੋਲੇ ਗੱਦਿਆਂ ਤੇ ਵੀ,,,
ਤੜਫਦੇ ਰੌਂਦੇ ਵੇਖੇ ਬਹੁਤੇ।
ਲੱਖਾਂ ਤਨਖਾਹਾਂ ਨਾਲ ਵੀ,
ਅਖੇ ਸਾਡਾ ਹੋਵੇ ਨਾ ਗੁਜਾਰਾ।
ਮਹਿੰਗੀਆਂ ਗੱਡੀਆਂ ,ਕੋਠੀਆਂ ਵੱਡੀਆਂ ,
ਕੋਲ ਜੀਹਦੇ, ਫਾਹੇ ਲਮਕੇ ਵੇਖੇ।
ਠੰਡ ਹੋਵੇ ਹੀਟਰ ਰੂਮ ਵਿੱਚ,
ਗਰਮੀ ਹੋਵੇ ਏ.ਸੀ. ਰੂਮ ਵਿੱਚ।
ਕੰਮੀਂ ਤੇ ਕਿਰਤੀ ਸਭ ਕੁੱਝ,
ਪਿੰਡੇ ਤੇ ਹੰਢਾਓਂਦੇ ਨੇ ਦੋਸਤੋ।
ਬਹੁਤ ਜਮੀਨਾਂ ਵਾਲੇ ਭੁੱਖੇ ਮਰਦੇ ਜੇ,
ਜੀਹਦੀ ਦਿਹਾੜੀ ਨਾ ਚੱਲੇ ਕੀ ਹਾਲ।
ਓਹਨਾਂ ਗਰੀਬ ਮਜਦੂਰਾਂ ਦੇ ਚੁੱਲੇ ਦਾ,
ਕਦੇ ਸੋਚਿਆ ਬੈਠ ਕੇ ਅਮੀਰ ਲੋਕੋ।
ਵੀਹਾਂ ਨੋਹਾਂ ਦੀ ਮੇਹਨਤ ਕਰਦੇ ਨੇ,
ਪਰ ਹੱਕ ਮੰਗਦੇ ਨੇ,ਮਾਰਦੇ ਨਹੀਂ।
ਝੁੱਗੀਆਂ ਝੋਪੜੀਆਂ ਚ  ਰਹਿੰਦੇ ਖੁਸ਼,
ਰੁੱਖੀ ਮਿੱਸੀ ਖਾ ਲੈਂਦੇ ਹੱਸ ਕੇ।
ਫੁਕਰਬਾਜੀ ਵਿੱਚ ਵੇਖੋ ਵੇਖੀ ਹੀ ਮੱਖਣਾ,
ਅੱਡੀਆਂ ਚੁੱਕ ਲੈਂਦੇ ਨਾ ਫਾਹੇ ਕਿਰਤੀ।
ਸਲਾਮ ਆ ਸਾਰੇ ਹੀ ਮਜਦੂਰਾਂ ਨੂੰ,,
ਐਂਵੇ ਹੀ ਸਲਾਮਤ ਰਹਿਣ ਸਦਾ।
ਮੱਖਣ ਸ਼ੇਰੋਂ ਵਾਲਾ
ਪਿੰਡ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment