Poem

ਕਵਿਤਾ '' ਬਟਵਾਰਾ ''

February 03, 2019 10:27 PM
Hakim singh
 
 
ਜਦੋਂ ਘਰ 'ਚ ਬਟਵਾਰੇ ਦੀ ਕੰਧ ਉਸਾਰੀ ,
ਫਿਰ ਭਾਈ-ਭਾਈ ਦਾ ਬਣ ਗਿਆ ਵੈਰੀ ।।
 
ਨਾਂ ਬੁੱਢੇ ਮਾਂ ਬਾਪ ਦੀ ਮਮਤਾ ਵਿਚਾਰੀ ,
ਆਪਣਿਆਂ ਨੇ ਆਪਣੇ ਤੇ ਕਹਿਰ ਗੁਜ਼ਾਰੀ ।।
 
ਘਰ ਦੀਆਂ ਕੰਧਾਂ ਵੀ ਹੋਈਆਂ ਬਿਗਾਨੀਆਂ ,
ਨਾਂ ਪੁਰਖਿਆਂ ਦੀ ਰਹੀਆਂ ਨਿਸ਼ਾਨੀਆਂ ।।
 
ਇਹੀ ਨੇ ਸਭ ਇਸ਼ਕ ਜਾਨ ਦੀਆਂ ਹਾਨੀਆਂ ,
ਹੁੰਦੀਆਂ ਜੱਗੋਂ ਫਿਰ ਤੇਰਵੀਂਆ ਨਿਸ਼ਾਨੀਆਂ ।।
 
ਫਿਰ ਇਹ ਦੁਨੀਆਂ ਵੀ ਖੜ-ਖੜ ਦੇਖਦੀ ,
ਆਪਣਿਆਂ ਆਪਣੀਆਂ ਸੀ ਜਾਨਾਂ ਮੋਈਆਂ ।।
 
ਗਰਮ ਖੂਨ ਦੀਆਂ ਆਪਣੀਆ ਨਿਸ਼ਾਨੀਆਂ ,
ਥਲ 'ਚ ਆਪਣਿਆਂ ਕੀਤੀਆਂ ਮਨਮਾਨੀਆਂ ।।
 
ਫਿਰ ਆਪਣੇ ਖੂਨ ਦੀ ਖੂਸ਼ਬੋ ਕਦੇ ਨਾਂ ਆਵੇ ,
ਜਦ ਆਪਣੀਆਂ ਰੂਹਾਂ ਹੋ ਜਣੇ ਬਿਗਾਨੀਆਂ ।।
 
ਸਾਡੇ ਮਾਂ ਬਾਪ ਤਾਂ ਇੱਕ ਛੱਤ ਥੱਲੇ ਸੀ ਸੌਏ ,,
ਅਸੀ ਪਾ ਦਿੱਤੀਆਂ ਨੇ ਉਹਨਾਂ 'ਚ ਦੂਰੀਆਂ ।।
 
ਅੱਜ ਬੰਜਰ ਬਣ ਗਏ ਨੇ ਮਹਿਲ ਮੁਨਾਰੇ ,
ਮਜਲਿਸਾਂ ਬਣੀਆਂ ਨੇ ਹੁਣ ਰਿਸ਼ਤੇਦਾਰੀਆਂ ।।
 
ਹੁਣ ਤਾਂਘ ਨਾ ਰਹੀ ਕਦੇ ਆਪਣਿਆਂ ਦੀ ,,
ਪੈ ਗਈਆਂ ਭਾਈ ਦੇ ਪਿਆਰ 'ਚ ਦੂਰੀਆਂ ।।
 
ਹਾਕਮ ਮੀਤ ਦਾ ਬੌਂਦਲੀ ਪਿੰਡ ਹੈਂ ਵੇਖਦਾ ,
ਪੁਰਖਿਆਂ ਨੂੰ ਹੈਰਾਨ ਕਰਦੀਆਂ ਹੈਰਾਨੀਆਂ ।।
 
               ਹਾਕਮ ਸਿੰਘ ਮੀਤ ਬੌਂਦਲੀ 
                   ਮੰਡੀ ਗੋਬਿੰਦਗੜ੍ਹ 
Have something to say? Post your comment