Saturday, April 20, 2019
FOLLOW US ON

Poem

ਨਾ ਬਣਨਾ ਸਟਾਰ ਯਾਰੋ/ਮੱਖਣ ਸ਼ੇਰੋਂ ਵਾਲਾ

February 04, 2019 09:36 PM
ਮਿਲਦਿਆਂ ਜੀਹਨੂੰ ਦਿਲੋਂ ਮਿਲਦਿਆ,,
ਦਿਲੋਂ ਹੀ ਕਰਦਿਆਂ ਪਿਆਰ ਯਾਰੋ।
 
ਇੱਕ ਇਨਸਾਨ ਬਣਨ ਦੀ ਕੋਸ਼ਿਸ਼ ਆ
ਨਾ ਹੀ ਸੁਪਨਾ,ਬਣਨਾ ਸਟਾਰ ਯਾਰੋ।
 
ਬਣਕੇ ਸਟਾਰ ਲੋਕ ਔਕਾਤ ਛੱਡਦੇ,
ਪਿੰਡ ਛੱਡ ਜਾਂਦੇ ਫਿਰ ਬਾਹਰ ਯਾਰੋ।
 
ਭੁੱਲ ਜਾਂਦੇ ਜਿਸ ਤੋਂ ਸਾਇਕਲ ਨਾ ਜੁੜੇ,
ਗੱਲਾਂ ਹੋਰ ਹੀ ਕਰੇ ਲੈ ਕੇ ਕਾਰ ਯਾਰੋ।
 
ਕੀ ਬੰਦਾ ਜੀਹਦੀ ਘਰੇ ਨਾ ਇੱਜ਼ਤ,
ਭਾਵੇਂ ਲੱਖ ਹੋਵੇ ਪਰੇ ਸਤਿਕਾਰ ਯਾਰੋ।
 
ਮਾਫ ਕਰਿਓ ਭੁੜਾਸ ਹੀ ਕੱਢਦਾ ਹਾਂ,
ਮੱਖਣ ਸ਼ੇਰੋਂ ਲਿਖਾਰੀ ਨਾ ਗੀਤਕਾਰ ਯਾਰੋ।
 
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment