Monday, August 19, 2019
FOLLOW US ON

Article

ਬਸੰਤ ਰੁੱਤ

February 04, 2019 09:37 PM

   ''

ਸਭ ਤੋਂ ਪਹਿਲਾ ਮੇਰੇ ਪ੍ਰੀਵਾਰ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਬਸੰਤ ਰੁੱਤ ਦੀ ਬਹੁਤ - ਬਹੁਤ ਮੁਬਾਰਕਾਂ ਦੀ । ਇਹ ਬਸੰਤ ਰੁੱਤ ਪੱਤਝੜ ਤੋਂ ਬਾਆਦ ਆਉਣ ਵਾਲੀ ਰੁੱਤ ਹੈ । ਜਿਸ ਨੂੰ ਖਿੜਿਆ ਵਾਲੀ ਮੌਸਮ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ । ਸਾਰੇ ਲੋਕ ਖੁਸ਼ੀਆਂ ਨਾਲ ਉਭਰ ਉੱਠਦੇ ਕਹਿੰਦੇ ਹਨ । '' ਆਈ ਬਸੰਤ , ਪਾਲਾ ਉਡੰਤ '' ਇਸ ਰੁੱਤ ਨੂੰ ਰੁੱਤਾਂ ਦੀ ਸਰਦਾਰਨੀ ਵੀ ਕਿਹਾ ਜਾ ਸਕਦਾ ਹੈ । ਭਾਰਤ ਵਿੱਚ ਆਮਤੌਰ ਤੇ ਛੇ ਰੁੱਤਾਂ ਆਉਂਦੀਆਂ ਨੇ ਜਿਨ੍ਹਾਂ ਵਿੱਚ ਇੱਕ ਨਵੀ ਨਿਖਾਰ ਲਿਆਉਣ ਵਾਲੀ ਬਸੰਤ ਰੁੱਤ ਹੈ ।
           ਬਸੰਤ ਪੰਚਮੀ ਵਾਲੇ ਦਿਨ ਹਰ ਇੱਕ ਇਨਸਾਨ ਦੀ ਨਜ਼ਰ ਅਸਮਾਨ ਵੱਲ ਉੱਠਦੀ ਨਜ਼ਰ ਆਉਂਦੀ ਹੈ । ਕਿਉਂਕਿ ਅਸਮਾਨ ਰੰਗ ਬਰੰਗੇ ਪਤੰਗਾ ਨਾਲ ਨਵੀਂ ਵਿਆਹੀ ਦੁਲਹਨ ਦੀ ਤਰ੍ਹਾਂ ਸਜਿਆ ਹੋਇਆ ਦਿਖਾਈ ਦਿੰਦਾ ਹੈ । ਫੁੱਲ,  ਬੂਟੇ ਅਤੇ ਦਰਾਖਤਾ , ਪੌਦੇ ਵੀ ਆਪਣੀਆਂ ਨਵੀਆਂ ਪੱਤੀਆਂ ਨੂੰ ਜਨਮ ਦਿੰਦੇ ਅਤੇ ਆਪਣੇ ਆਪ ਨੂੰ ਸ਼ਿੰਗਾਰ ਦੇ ਦਿਖਾਈ ਦਿੰਦੇ ਹਨ । ਬਸੰਤ ਰੁੱਤ ਵਿੱਚ ਹਰ ਪਾਸੇ ਹਰਿਆਲੀ ਤੇ ਖੁਸ਼ਹਾਲੀ ਦਾ ਵਾਤਾਵਰਣ ਛਾਇਆ ਰਹਿੰਦਾ ਹੈ  ਅਤੇ ਕਣਕ ਵੀ ਜ਼ਮੀਨ ਤੋਂ ਉੱਠਕੇ ਆਪਣੀ ਜਵਾਨੀ ਵਿੱਚ ਪੈਰ ਧਰਦੀ ਅਤੇ ਅੰਬ ਦੇ ਦਰਾਖਤਾਂ ਨੂੰ ਬੂਰ ਆ ਜਾਂਦਾ ਹੈ । ਅਤੇ ਸਾਡੇ ਬਜ਼ੁਰਗਾਂ ਨੂੰ ਕੜਾਕੇ ਦੀ ਠੰਢ ਕੱਟਣ ਤੋਂ ਬਾਆਦ ਕੁੱਝ ਰਾਹਤ ਮਹਿਸੂਸ ਹੁੰਦੀ ਮੁਖੜੇ ਤੇ ਖੁਸ਼ੀ ਝਲਕ ਦੀ ਦਿਖਾਈ ਦਿੰਦੀ ਹੈ । ਇਸ ਰੁੱਤ ਦੌਰਾਨ ਕਈ ਥਾਵਾਂ ਤੇ ਮੇਲੇ ਵੀ ਲੱਗਦੇ ਹਨ ।
             ਬਸੰਤ ਪੰਚਮੀ ਵਾਲੇ ਦਿਨ ਵਿੱਦਿਆ ਅਤੇ ਕਲਾ ਦੀ ਦੇਵੀਂ ਮਾਂ ਸਰਸਵਤੀ ਪੂਜਾ ਕੀਤੀ ਜਾਂਦੀ ਹੈ ਅਤੇ ਸਕੂਲ ਵਾਲੇ ਬੱਚਿਆਂ ਨੂੰ ਵੀ ਬਸੰਤ ਰੁੱਤ ਵਿਚ ਪੜ੍ਹਾਈ ਬਹੁਤ ਜਿਆਦਾ ਕਰਨੀ ਪੈਂਦੀ ਹੈ । ਕਿਉਂਕਿ ਇਹ ਬੱਚਿਆਂ ਲਈ ਇਮਤਿਹਾਨ ਦੇ ਆਖਰੀ ਮਹੀਨੇ ਹੁੰਦੇ ਹਨ । ਬਸੰਤ ਰੁੱਤ ਦਿਲਾਂ ਵਿੱਚ ਨਵੀਂ ਉਮੀਦ, ਉਰਜਾ, ਸ਼ਕਤੀ ਅਤੇ ਵਿਸਵਾਸ ਦਾ ਸੰਚਾਰ ਕਰਦੀ ਹੈ । ਪੰਜਾਬ ਵਿੱਚ ਇਸ ਦਿਨ ਦੇ ਸਬੰਧਤ ਵਿੱਚ ਮੇਲੇ ਲੱਗਦੇ ਹਨ । ਜਿਨ੍ਹਾਂ ਵਿੱਚ ਇਕ ਮੇਲਾ ਇਸ ਦਿਨ ਪਟਿਆਲਾ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਲੱਗਦਾ ਹੈ ਜਿਹੜਾ ਕਿ ਇੱਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ । ਇੱਥੇ ਬਣੇ ਸਰੋਵਰ ਵਿੱਚ ਬਹੁਤ ਦੂਰੋਂ - ਦੂਰੋਂ ਸਰਧਾਲੂ ਬਸੰਤ ਪੰਚਮੀ ਨੂੰ ਇਸਨਾਨ ਕਰਨ ਆਉਂਦੇ ਅਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੇ । ਅਤੇ ਬਸੰਤ ਪੰਚਮੀ ਦੇ ਤਿਉਹਾਰ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ।
        ਇੱਥੇ ਯਾਦ ਰਹੇ ਕਿ ਭਗਵਾਨ ਕ੍ਰਿਸ਼ਨ , ਮਹਾਂਰਿਸ਼ੀ ਬਾਲਮੀਕ ਜੀ ਤੇ ਹੋਰ ਕਵੀਆਂ ਨੇ ਬਸੰਤ ਰੁੱਤ ਦਾ ਜਿਕਰ ਬਹੁਤ ਹੀ ਮਨਮੋਹਕ ਢੰਗ ਨਾਲ ਕੀਤਾ ਹੈ । ਇਸ ਰੁੱਤ ਨੂੰ ਕਾਮ ਅਤੇ ਰੱਤੀ ਦੀ ਰੁੱਤ ਵੀ ਮੰਨਿਆ ਗਿਆ । ਇਸ ਦਿਨ ਵਧੇਰੇ ਲੋਕ ਪੀਲੇ ਰੰਗ ਦੇ ਕੱਪੜੇ ਪਾੳਂਦੇ ਅਤੇ ਘਰਾਂ ਵਿੱਚ ਕਈ ਪਕਵਾਨ ਪੀਲੇ ਰੰਗ ਦੇ ਬਣਾਏ ਜਾਂਦੇ ਹਨ । ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਰਿਵਾਜ ਦੇਖਣ ਨੂੰ ਮਿਲਦਾ ਹੈ ਹਰ ਥਾਂ ਮਕਾਨਾਂ ਦੀਆਂ ਛੱਤਾਂ ਅਤੇ ਖੁੱਲ੍ਹੇ ਮੈਦਾਨ ਚ ਭਾਰੀ ਗਿਣਤੀ ਵਿੱਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਨਜ਼ਰ ਆਉਂਦੇ  ਅਤੇ ਵੱਡੀਆਂ -ਵੱਡੀਆਂ ਸ਼ਰਤਾਂ ਵੀ ਲਾਉਂਦੇ ਹਨ । ਅਤੇ ਪਤੰਗ ਦੇ ਰੰਗ ਰੂਪ ਦੇ ਅਨੁਸਾਰ ਨਾਂ ਵੀ ਰੱਖੇ ਜਾਂਦੇ ਹਨ , ਜਿਵੇਂ ਛੱਜ, ਤਿਤਲੀ , ਜਹਾਜ਼, ਪਰੀ ਆਦਿ ਨਾਂ ਸ਼ਾਮਲ ਹਨ । ਇਹਨਾਂ ਪਤੰਗਾ ਨੂੰ ਉਡਾਉਣ ਲਈ ਪੱਕੀ ਤੇ ਸਖਤ ਡੋਰ ਦੀ ਜਰੂਰਤ ਪੈਂਦੀ ਹੈ । ਚਾਈਨਾ ਦੀ ਪਲਾਸਟਿਕ ਦੀ ਡੋਰ ਅੱਜ ਕੱਲ੍ਹ ਬਹੁਤ ਜਿਆਦਾ ਖਿੱਚ ਦਾ ਕੇਂਦਰ ਬਣੀ ਹੋਈ ਹੈ । ਖਿਚ ਦਾ ਕੇਂਦਰ ਹੀ ਨਹੀਂ ਬਲਕਿ ਬਹੁਤ ਜਾਨਾਂ ਵੀ  ਲੈ ਚੁੱਕੀ ਹੈ ਜਿੱਥੇ ਇਸ ਚਾਈਨਾ ਡੋਰ ਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ । ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਵੀ ਅਸਮਾਨ ਵਿੱਚ ਮਡਰਾਉਂਦੀ ਨਜ਼ਰ ਆ ਰਹੀ ਹੈ । ਪਤੰਗ ਉਡਾਉਣ ਦਾ ਸੌਂਕ ਜਰੂਰ ਪੂਰਾ ਕਰੋ । ਪਰ ਪੂਰੀ ਸਾਵਧਾਨੀ ਨਾਲ , ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੀ ਪਤੰਗ ਉਡਾਉਣ ਸਮੇਂ ਪੂਰੀ ਨਿਗਰਾਨੀ ਰੱਖਣ ਪਤੰਗ ਮਕਾਨ ਦੀਆਂ ਛੱਤਾਂ ਤੇ ਚੜਕੇ ਉਡਾਉਣ ਦੀ ਬਜਾਏ , ਇੱਕ ਖੁੱਲ੍ਹੇ ਮੈਦਾਨ ਵਿੱਚ ਹੀ ਉਡਾਉਣੇ ਚਾਹੀਦੇ ਹਨ ।
     ਬਸੰਤ ਪੰਚਮੀ ਦਾ ਤਿਉਹਾਰ ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਅਤੇ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਪਰਤ ਦੀਆਂ ਹਨ । ਆਓ ਆਪਾਂ ਆਪਣੇ ਤਿਉਹਾਰਾਂ ਦੀ ਤਾਜ਼ਗੀ ਨੂੰ ਜਿੰਦਾ ਰੱਖਦੇ ਹੋਏ,  ਕਿਸੇ ਤੋਂ ਮੁੱਖ ਨਾ ਮੋੜੀਏ ਅਤੇ ਆਪਣੇ ਬੱਚੇ , ਬਜ਼ੁਰਗ , ਮਾਵਾਂ,  ਭੈਣਾਂ,  ਭਾਈਆਂ ਨਾਲ ਹਰ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ । ਖੁਸ਼ੀਆਂ ਦਾ ਅਨੰਦ ਪੂਰਾ ਪ੍ਰੀਵਾਰ ਇਕੱਠਾ ਹੋਣ ਨਾਲ ਹੀ ਸੋਭਦਾ ਹੈ । ਬਸੰਤ ਪੰਚਮੀ ਦਾ ਤਿਉਹਾਰ ਰਾਜਸਥਾਨ ਵਿੱਚ ਬਹੁਤ ਹੀ ਉਤਸਾਹ ਨਾਲ ਮਨਾਇਆ ਜਾਂਦਾ ਹੈ । ਅਤੇ ਇਸ ਦਿਨ ਬਹੁਤ ਹੀ ਉਤਸਾਹ ਨਾਲ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ । ਇੱਥੇ ਮੈ ਸਾਰੇ ਪਤੰਗਬਾਜ਼ੀ ਕਰਨ ਵਾਲੇ ਬੱਚੇ ਤੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾ ਕਿ , ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ , ਤਾਂ ਕਿਸੇ ਦੇ ਘਰ ਦੀਆਂ ਖੁਸ਼ੀਆਂ ਗਮੀ ਵਿੱਚ ਤਬਦੀਲ ਨਾ ਹੋ ਜਾਣ ।  ਆਪਾਂ ਸਾਰੇ ਹੀ ਜਾਣਦੇ ਹਾ ਕਿ ਚਾਈਨਾ ਡੋਰ ਇੱਕ ਖੂਨੀ ਡੋਰ ਹੈ । ਇਸ ਲਈ ਚਾਈਨਾ ਡੋਰ ਤੋਂ ਸੁਚੇਤ ਰਹਿਣ ਦੀ ਲੋੜ ਹੈ ,,    ਉਹ ਸਾਡੇ ਲਈ ਖੁਸ਼ੀਆਂ ਦਾ ਪ੍ਰਤੀਕ  ਹੋਵੇਗਾ ।।
                                          ਹਾਕਮ ਸਿੰਘ ਮੀਤ ਬੌਂਦਲੀ 
                                              ਮੰਡੀ ਗੋਬਿੰਦਗੜ੍ਹ 
Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-