Poem

"ਮਿੱਟੀ"

February 04, 2019 09:41 PM
"ਮਿੱਟੀ"
 
ਮਿੱਟੀ ਤੇ ਜਦ ਜਾ ਕੇ ਬੈਠਾ ,
ਮਿੱਟੀ ਨੇ ਤਕ ਨੀਵੀਂ ਪਾਈ,
ਮਿੱਟੀ ਕੋ ਕੋਈ ਮਾਣ ਨੀ ਹੁੰਦਾ,
ਮਿੱਟੀ ਨੂੰ ਤਾਂ ਨਿਮਰਤਾ ਪਿਆਰੀ।
 
ਮਿੱਟੀ ਤੋਂ ਸਾਨੂੰ ਖੁਰਾਕ ਮਿਲਦੀ ਏ,
ਮਿੱਟੀ ਦਾ ਕੋਈ ਕੀ ਮੁੱਲ ਪਾਵੇ,
ਮਿੱਟੀ ਤੋਂ ਪੁੱਤ ਤੂੰ ਏ ਬਣਿਆ,
ਜਿਸਨੂੰ ਅੱਜ ਅਭਿਮਾਨ ਬੜੇ ਨੇ।
 
ਮਿੱਟੀ ਉੱਤੇ ਬੁੱਧ ਨਾਨਕ ਜੀ ਬੈਠੇ,
ਮਿੱਟੀ ਜਿਹਨਾਂ ਨੂੰ ਮਾਂ ਸੀ ਜਾਪੈ,
ਮਿੱਟੀ ਨੂੰ ਮੇਰੇ ਲੱਖਾਂ ਨੇ ਸਜਦੇ,
ਮਿੱਟੀ ਦੀ ਉਸਤਤ ਕਰੀ ਨਾ ਜਾਵੇ।
 
ਨਵਪ੍ਰੀਤ ਸਿੰਘ 
ਪਿੰਡ ਕੂਪੁਰ,
ਅੱਡਾ-ਕਠਾਰ ,
ਜਲੰਧਰ।
8727861771
Have something to say? Post your comment