Saturday, April 20, 2019
FOLLOW US ON

Poem

ਪੁਰਾਣੇ ਵੇਲੇ

February 04, 2019 09:49 PM
ਜਦ ਘਰਾਂ ਦੇ ਵਿੱਚ ਵਸਦੇ ਸੀ,
ਖੁਸ਼ੀਆਂ ਦੇ ਨਾਲ ਹੱਸਦੇ ਸੀ।
 
ਹੁਣ ਕੋਠੀਆਂ ਦੇ ਵਿੱਚ ਰਹਿਣਿਆਂ,
ਪਰ ਕਦੇ ਮਿਲ ਕੇ ਨਾ ਬਹਿਣਿਆਂ।
 
ਸਾਇਕਲ ਦੀ ਥਾਂ ਲਈ ਗੱਡੀਆਂ ਨੇ,
ਓਦੋਂ ਤੋਂ ਬਿਮਾਰੀਆਂ ਵੱਡੀਆਂ ਨੇ।
 
ਰਫਲ ਨਹੀੰ ਹੱਥ ਪੱਲੀ ਦਾਤੀ ਸੀ,
ਆਂਟੀ ਨਹੀਂ ਜਦ ਤਾਈ ਚਾਚੀ ਸੀ।
 
ਘਰਾਂ ਵਿੱਚ ਨਾ ਜਦ ਬਟਵਾਰੇ ਸੀ,
ਇੱਕ ਛੱਤ ਹੇਠ ਰਹਿੰਦੇ ਸਾਰੇ ਸੀ।
 
ਫਾਹੇ ਨਹੀਂ, ਨਾ ਕਰਜ਼ੇ ਭਾਰੇ ਸੀ,
ਮੱਖਣਾਂ ਸ਼ੇਰੋਂ ਓਦੋ ਬੜੇ ਨਜਾਰੇ ਸੀ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment