Poem

ਮਾਂ

February 04, 2019 09:53 PM

                 ਮਾਂ
ਮੈ ਤੇ ਮਾਂ ਮੇਰੀ ਦਾ ਦੁਨੀਆ ਦੇ ਵਿੱਚ ਸਭ ਤੋ ਗੂੜ੍ਹਾ ਰਿਸ਼ਤਾ
ਜਿੰਦ ਵੇਚ ਕੇ ਸਾਰੀ ਉਮਰ ਲਈ ਮਾਂ ਜਿਹੀ ਛਾ ਜੇ ਮਿਲਜੇ 
ਸੌਦਾ ਫੇਰ ਵੀ ਇਹ ਹੈ ਸਸਤਾ।
ਔਲਾਦ ਲਈ ਮਾਂਵਾਂ ਰਹਿਣ ਸੁੱਖਾ ਸੁੱਖ ਦੀਆ ਰਹਿੰਦੀਆ ਦੂਰ ਬਲਾਵਾਂ।
ਰੱਬ ਤੋ ਉੱਚਾ ਹੈ ਮਾਂ ਦਾ ਰੁਤਬਾ ਲੋਕੋ 
ਮੈ ਮਾਂ ਦੇ ਚਰਨੀ ਲੱਖ ਵਾਰ ਸੀਸ ਝੁਕਾਵਾਂ,,,,
ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਉਹ ਖੜਦੀ ਹਰ ਇੱਕ ਥਾਂ
ਬਚਪਨ ਦੇ ਵਿੱਚ ਕਦੇ ਸੱਟ ਜੇ ਲੱਗਣੀ ਆਪ ਮੁਹਾਰੇ ਮੂੰਹੋ ਨਿਕਲਦਾ ਸੀ ਹਏ ਮਾਂ।
ਜਿਸ ਵਿਹੜੇ ਦੇ ਵਿੱਚ ਪਿਆਰ ਨਾਲ ਝਿੜਕਾ ਪਈਆ 
ਅੱਜ ਉਹ ਜੰਨਤ ਲੱਗ ਦੀਆ ਥਾਂਵਾ।
ਰੱਬ ਤੋ ਉੱਚਾ ਹੈ ਮਾਂ ਦਾ ਰੁਤਬਾ ਲੋਕੋ,,,,
ਮਨੁੱਖ ਦਾ ਜਨਮ ਹੈ ਲੈ ਕੇ ਜਦ ਜਦ ਰੱਬ ਵੀ ਧਰਤੀ ਉੱਤੇ ਆਇਆ 
ਲੱਗ ਮਾਂ ਦੀ ਛਾਤੀ ਦੇ ਨਾਲ ਬਚਪਨ ਦਾ ਉਸ ਨੇ ਵੀ ਪੂਰਾ ਲੁਤਫ ਉਠਾਇਆ।
ਸਾਡੇ ਸਿਰ ਤੇ ਮਾਂ ਦੇ ਕਰਜ ਬੜੇ ਨੇ ਸਮਝ ਨਾ ਆਵੇ ਕਿੱਦਾ ਕਰਜ ਚੁਕਾਵਾਂ।
ਰੱਬ ਤੋ ਉੱਚਾ ਹੈ ਮਾਂ ਦਾ ਰੁਤਬਾ ਲੋਕੋ,,,,
9 ਮਹੀਨੇ ਸਾਡੇ ਲਈ ਪੀੜ ਸਹਾਰੀ ਸਾਨੂੰ ਜਗ ਦਿਖਾਵਣ ਲਈ ਖੁੱਦ ਨੇ ਕਸਟ ਸਹਾਰੇ
ਮੈਨੂੰ ਲੈ ਬੁੱਕਲ ਵਿੱਚ ਲਾਡ ਲਡਾਏ ਆਪ ਪਤਾ ਨਹੀ ਕਿੰਨੇ 
ਦਰਦਾ ਭਰੇ ਵਕਤ ਗੁਜਾਰੇ।
ਉਮਰਾ ਭਰ ਲਈ ਕਦੇ ਸੰਧੂਆ ਕੋਲ ਨਾ ਰਹਿੰਦੀਆ ਬੋਹੜਾ ਵਰਗੀਆ ਛਾਂਵਾਂ।
ਰੱਬ ਤੋ ਉੱਚਾ ਹੈ ਮਾਂ ਦਾ ਰੁਤਬਾ ਲੋਕੋ
ਮੈ ਮਾਂ ਦੇ ਚਰਨਾ ਵਿੱਚ ਲੱਖ ਵਾਰੀ ਸੀਸ ਝੁਕਾਵਾਂ,,,,
ਬਲਤੇਜ ਸੰਧੂ 
ਬੁਰਜ ਲੱਧਾ(ਬਠਿੰਡਾ)
9465818158

Have something to say? Post your comment