Article

ਮਾਂ ਦਾ ਦੁੱਧ ਬੱਚੇ ਲਈ ਪੌਸ਼ਟਿਕ ਖੁਰਾਕ

February 04, 2019 10:31 PM

(ਮਾਂ ਦਾ ਦੁੱਧ ਬੱਚੇ ਲਈ ਪੌਸ਼ਟਿਕ ਖੁਰਾਕ)
ਮਾਂ ਦਾ ਦੁੱਧ ਨਵਜਨਮੇ ਬੱਚੇ ਦੀ ਪਹਿਲੀ ਤੇ ਪੌਸ਼ਟਿਕ ਖੁਰਾਕ ਹੈ ਜੀ।ਇਹ ਬੱਚੇ ਲਈ ਅਮ੍ਿਰਤ ਹੈ ਅਤੇ ਇਹ ਅਮ੍ਿਰਤਮਈ ਖੁਰਾਕ ਬੱਚੇ ਲਈ ਬਹੁਤ ਜਰੂਰੀ ਹੁੰਦੀ ਹੈ।ਇੱਕ ਇਹੀ ਖੁਰਾਕ ਬੱਚੇ ਨੂੰ ਬਿਮਾਰੀਆ ਤੋ ਬਚਾ ਕੇ ਤੰਦਰੁਸਤ ਜੀਵਨ ਪ੍ਰਦਾਨ ਕਰਦੀ ਹੈ।ਇਹ ਅਮ੍ਿਰਤਮਈ ਦੁੱਧ ਬੱਚੇ ਦੇ ਅੰਦਰ ਅਨੇਕਾ ਬਿਮਾਰੀਆ ਨਾਲ ਲੜਨ ਵਾਲੇ ਸੈੱਲ ਪੈਦਾ ਕਰਦਾ ਹੈ ਤਾਂ ਹੀ ਤੇ ਮਾਂ ਦਾ ਦੁੱਧ ਬੱਚੇ ਲਈ ਪੂਰਨ ਅਤੇ ਪੌਸ਼ਟਿਕ ਖੁਰਾਕ ਮੰਨਿਆ ਜਾਦਾ ਹੈ।ਹਰ ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾਕੇ ਸੁੰਦਰ,ਸਡੌਲ ਅਤੇ ਤੰਦਰੁਸਤ ਬਣਾਵੇ।ਮਾਂ ਜਦੋ ਆਪਣੇ ਬੱਚੇ ਨੂੰ ਗੋਦ ਵਿੱਚ ਬਿਠਾ ਆਪਣਾ ਦੁੱਧ ਪਿਲਾਉਦੀ ਹੈ ਤਾਂ ਮਾਂ ਤੇ ਬੱਚੇ ਦਾ ਪਿਆਰ ਹੋਰ ਵੀ ਗੂੜਾ ਹੋ ਜਾਦਾ ਹੈ।ਤੇ ਬੱਚੇ ਨੂੰ ਦੁੱਧ ਪਿਲਾਉਣ ਦੇ ਬਹਾਨੇ ਮਾਂ ਅਰਾਮ ਵੀ ਕਰ ਲੈਦੀ ਹੈ।ਮੇਰੀ ਸਾਰੀਆ ਬੀਬੀਆ,ਭੈਣਾ ਨੂੰ ਬੇਨਤੀ ਹੈ ਕਿ ਆਪਣੇ ਬੱਚੇ ਨੂੰ ਆਪਣਾ ਦੁੱਧ ਜਰੂਰ ਪਿਲਾa ।ਕਈ ਕੁੜੀਆ ਦੇ ਮਨਾਂ ਵਿੱਚ ਇਹੀ ਡਰ ਲੱਗਿਆ ਰਹਿੰਦਾ ਹੈ ਕਿ ਫਿਗਰ ਖਰਾਬ ਹੋ ਜਾਵੇਗੀ ਇਹ ਗੱਲਾ ਬਿਲਕੁੱਲ ਗਲਤ ਹਨ ਜੀ ਭਲਾ ਆਪਣੇ ਬੱਚੇ ਤੋਂ ਵੱਧਕੇ ਇੱਕ ਔਰਤ ਲਈ ਹੋਰ ਕੀ ਹੋ ਸਕਦਾ ਬਈ।ਇਸ ਲਈ ਬੱਚੇ ਦੇ ਜਨਮ ਤੋਂ੨ ਕੁ ਘੰਟੇ ਬਾਅਦ ਹੀ ਬੱਚੇ ਨੂੰ ਮਾਂ ਦਾ ਦੁੱਧ ਪਿਲਾ ਦੇਣਾ ਚਾਹੀਦਾ ਹੈ ਖਾਸ ਕਰਕੇ ਉਹ ਪਹਿਲੀਆਂ ਬੂੰਦਾ ਜੋ ਪੁਰਾਣੀਆ ਬੇਬੇ ਪਹਿਲਾ ਧਰਤੀ ਤੇ ਡੋਹਲ ਦਿੰਦੀਆ ਸਨ।ਕਦੇ ਵੀ ਪਹਿਲਾ ਦੁਧ ਡੋਲੋ ਨਾ ਜੇਕਰ ਬੱਚਾ ਮਾਂ ਦਾ ਦੁੱਧ ਅਜੇ ਚੁੰਘ ਨਹੀ ਸਕਦਾ ਚਮਚ ਵਿੱਚ ਕੱਢ ਕੇ ਪਿਲਾ ਦਿa।ਇਸ ਵਿੱਚ ਉਹ ਜਰੂਰੀ ਤੱਤ ਹੁੰਦੇ ਹਨ ਜੀ ਜਿਹੜੇ ਬੱਚੇ ਲਈ ਸੰਪੂਰਨ ਆਹਾਰ ਮੰਨੇ ਜਾਦੇ ਹਨ।ਇਸ ਲਈ ਮਾਂ ਦਾ ਦੁੱਧ ਬੱਚੇ ਲਈ ਬਹੁਤ ਜਰੂਰੀ ਹੈ ਪਰ ਜਦੋ ਬੱਚਾ ਵੱਡਾ ਹੋ ਜਾਵੇ ਤੇ ਇੱਕਲੇ ਮਾਂ ਦੇ ਦੁੱਧ ਨਾਲ ਨਾ ਰੱਜਦਾ ਹੋਵੇ ਨਾਲ,ਨਾਲ ਹਲਕਾ ਭੋਜਨ ਵੀ ਦਿੰਦੇ ਰਹੋ ਜਿਸ ਨਾਲ ਬੱਚਾ ਰੱਜਕੇ ਚੰਗੀ ਨੀਂਦ ਲੈ ਸਕੇਗਾ।ਕਿਉਕਿ ਜੇਕਰ ਬੱਚਾ ਸੌਂਵੇਗਾ ਨਹੀ ਤਾਂ ਸਰੀਰ ਵਿੱਚ ਨਵੇ ਸੈੱਲ ਕਿਵੇ ਬਨਣਗੇ ਅਤੇ ਪੁਰਾਣੇ ਸੈੱਲਾ ਦੀ ਮੁੰਰਮਤ ਕਿਵੇ ਹੋਵੇਗੀ।ਇਸ ਲਈ ਬੱਚੇ ਦੀ ਖੁਰਾਕ ਵੱਲ ਵਿਸ਼ੇਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਮਾਂ ਵੀ ਬੱਚੇ ਦੇ ਨਾਲ,ਨਾਲ ਆਪਣੀ ਖੁਰਾਕ ਵੱਲ ਧਿਆਨ ਦੇਵੇ ਪੂਰਨ ਖੁਰਾਕ ਜੇਕਰ ਮਾਂ ਲਵੇਗੀ ਤਾਂ ਹੀ ਤੁਹਾਡੇ ਦੁੱਧ ਰਾਹੀ ਬੱਚੇ ਨੁੰ ਵੀ ਜਰੂਰੀ ਤੱਤ ਮਿਲਣਗੇ।ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਮਾਂ ਬੱਚਾ ਦੋਨੋ ਹੀ ਤੰਦਰੁਸਤ ਰਹਿੰਦੇ ਹਨ।ਮਾਂ ਤਾਂ ਛਾਤੀ ਦੇ ਕੈਂਸਰ ਜਿਹੀ ਭਿਆਨਕ ਬਿਮਾਰੀ ਤੋਂ ਬਚੀ ਰਹਿੰਦੀ ਹੈ ਤੇ ਬੱਚਾ ਡਾਇਰੀਆ,ਨਮੂਨੀਆਂ ,ਉਲਟੀਆ,ਟੱਟੀਆ ਆਦਿ ਤੋਂ ਬਚਿਆ ਰਹਿੰਦਾ ਹੈ॥ਸੋ ਮੇਰੀa ਬੱਚੀa ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਬਿਮਾਰੀਆ ਤੋਂ ਬਚਾa ਇਸ ਅਮ੍ਿਰਤ ਤੋਂ ਆਪਣੇ ਬੱਚੇ ਨੂੰ ਵਾਝਾਂ ਨਾ ਰੱਖੋ।ਕਈ ਕੁੜੀਆ ਆਪਣੇ ਸਰੀਰ ਵੱਲ ਵੇਖ ,ਵੇਖ ਹੀ ਬੋਤਲ ਵਾਲਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀਆ ਹਨ ਜਿਸ ਨਾਲ ਬੱਚੇ ਦਾ ਤਾਲੂਆ ਕਮਜੋਰ ਹੋ ਜਾਦਾ ਹੈ ਅਤੇ ਬੱਚਾ ਬਹੁਤ ਵੱਡਾ ਹੋਣ ਦੇ ਬਾਅਦ ਵੀ ਬੋਤਲ ਦੀ ਆਦਤ ਨਹੀ ਛੱਡਦਾ ਇਸ ਕਰਕੇ ਹੀ ਜਿਆਦਾਤਰ ਬੱਚੇ ਬਿਮਾਰ ਰਹਿਣ ਲੱਗਦੇ ਨੇ ।ਪਹਿਲ ਤਾਂ ਮਾਂ ਦੇ ਦੁੱਧ ਨੁੰ ਹੀ ਦਿa ਪਰ ਜੇਕਰ ਕਿਤੇ ਅੜੇ ,ਥੁੜੇ ਜਰੂਰਤ ਪਵੇ ਤਾਂ ਕੌਲੀ ਜਾਂ ਗਲਾਸੀ ਨਾਲ ਦੁੱਧ ਪਿਲਾਇਆ ਜਾ ਸਕਦਾ ਹੈ ਜੀ।ਸੋ ਚੰਗਾ ਲੱਗੇ ਤਾਂ ਗੌਰ ਜਰੂਰ ਕਰਨਾ ਜੀਤੁਹਾਡਾ ਬੱਚਾ ਮਾਂ ਦੇ ਦੁੱਧ ਨਾਲ ਜਿੱਥੇ ਵੱਧ ਵਧੇ ਫੁੱਲੇਗਾ ਉੱਥੇ ਤੁਸੀ ਖੁਦ ਵੀ ਬੱਚਾ ਸੌਖਾ ਪਾਲ ਲਵੋਗੇ ਜੀ ਕਿਉਕਿ ਵਾਰ ,ਵਾਰ ਰਸੋਈ ਦੇ ਗੇੜੇ ਵੀ ਨਹੀ ਲੱਗਣਗੇ ਤੇ ਟਾਇਮ ਅਤੇ ਨੀਂਦ ਵੀ ਨਹੀ ਖਰਾਬ ਹੋਵੇਗਾ ਤੁਹਾਡਾ ਤੇ ਆਪਣੇ ਬੱਚੇ ਦਾ ਪਾਲਣ,ਪੋਂਸ਼ਣ ਵੀ ਸਹੀ ਤੇ ਸੌਖੇ ਤਰੀਕੇ ਨਾਲ ਕਰ ਲਵੋਗੇ ਜੀ।
 
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ 

Have something to say? Post your comment