Monday, August 19, 2019
FOLLOW US ON

Article

ਸੂਫ਼ੀ ਸੁਰਾਂ ਦੀ ਰਮਝ ਨੂੰ ਪਛਾਨਣ ਵਾਲਾ ਕਲਾਕਾਰ : ਦਲਜੀਤ ਹੰਸ //ਪਰਸ਼ੋਤਮ ਲਾਲ ਸਰੋਏ

February 05, 2019 08:55 PM
ਸੂਫ਼ੀ ਸੁਰਾਂ ਦੀ ਰਮਝ ਨੂੰ ਪਛਾਨਣ ਵਾਲਾ ਕਲਾਕਾਰ : ਦਲਜੀਤ ਹੰਸ
 
ਸੂਫ਼ੀ ਸੰਗੀਤਕ ਸੁਰਾਂ ਨਾਲ ਜਿਸਨੇ, ਪਾ ਲਈ ਏ ਗੂੜੀ ਪ੍ਰੀਤ,
 
ਸੰਗੀਤ ਦਾ ਬਚਪਨ ਤੋਂ ਯਾਰੋ, ਰਿਹਾ ਬਣਿਆਂ ਜਿਹੜਾ ਮੀਤ,
ਸੁਰ ਨਾਲ ਸੁਰ ਮਿਲਾਉਂਦਾ ਰਿਹਾ,  ਨਾ ਧੁੱਪ ਦੇਖੀ ਨਾ ਸੀਤ,
ਉਹ ਮੇਰਾ ਯਾਰ ਭਰਾਵਾਂ ਵਰਗਾ, ਹੈ ਨਾਂ ਜਿਸ ਦਾ ਦਲਜੀਤ।
            ਜੀ ਹਾਂ ਦੋਸਤੋ ਸੰਗੀਤ ਖ਼ਾਸ ਕਰ ਸੂਫ਼ੀ ਸੰਗੀਤ ਨਾਲ ਆਪਣੀ ਆਤਮਿਕ ਸਾਂਝ
ਬਣਾਈ ਬੈਠੇ ਦਲਜੀਤ ਹੰਸ ਨੂੰ ਅੱਜ ਕੌਣ ਨਹੀਂ ਜਾਣਦਾ। ਭਾਵ ਦਲਜੀਤ ਹੰਸ ਅੱਜ ਕਿਸੇ ਵੀ
ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਕਈ ਵਾਰ ਅਸੀਂ ਕਿਸੇ ਦੀ ਤਾਰੀਫ਼ ਕਰਨੀ ਹੋਵੇ ਤਾਂ
ਉਸ ਲਈ ਅੰਗਰੇਜ਼ੀ ਦਾ ਇੱਕ ਸ਼ਬਦ 'ਆਲ-ਇੰਨ-ਵੱਨ'  ਵਰਤ ਦਿੰਦੇ ਹਾਂ। ਜੇਕਰ ਅੰਗਰੇਜ਼ੀ ਦੇ
ਇਸ ਸ਼ਬਦ 'ਆਲ-ਇੰਨ-ਵੱਨ' ਦਾ ਪ੍ਰਯੋਗ ਦਲਜੀਤ ਹੰਸ ਜਿਹੀ ਸਖ਼ਸ਼ੀਅਤ ਲਈ ਕਰ ਲਈਏ ਤਾਂ ਇਸ
ਵਿੱਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ। ਉਸ ਦਾ ਕਾਰਨ ਇਹ ਹੈ ਕਿ ਦਲਜੀਤ ਇਕੱਲਾ ਸੂਫ਼ੀ
ਗਾਇਕ ਹੀ ਨਹੀਂ ਹੈ ਬਲਕਿ ਇੱਕ ਸੰਗੀਤਕਾਰ, ਕੰਪੋਜ਼ਰ ਅਤੇ ਨਿਰਮਾਤਾ ਵੀ ਹੈ।
            ਘਰੇਲੂ ਹਾਲਾਤ ਬਹੁਤ ਚੰਗੇ ਨਾ ਹੋਣ ਕਾਰਨ ਬਹੁਤ ਜ਼ਿਆਦਾ ਪੜਾਈ ਦਲਜੀਤ ਦੇ
ਹਿੱਸੇ ਨਾ ਆ ਸਕੀ ਪਰ ਜਿਸ ਉੱਤੇ ਸੰਗੀਤ ਦੀ ਦੇਵੀ ਨੇ ਮਿਹਰਬਾਨ ਹੋਣਾ ਹੋਵੇ ਉਸ ਉੱਤੇ
ਉਹ ਆਪਣਾ ਕਰਮ ਕਮਾ ਹੀ ਦਿੰਦੀ ਹੈ ਤੇ ਫਿਰ ਸੂਫ਼ੀ ਕਵੀ 'ਬੁੱਲੇ ਸ਼ਾਹ' ਜੀ ਦੇ ਕਹਿਣ
ਮੁਤਾਬਕ 'ਤੇਰੇ ਇਸ਼ਕ ਨਚਾਇਆ ਕਰ ਕੇ ਥਈਆ-ਥਈਆ' ਹੋ ਹੀ ਜਾਂਦੀ ਹੈ। ਦਲਜੀਤ ਨਾਲ ਵੀ ਕੁਝ
ਅਜਿਹਾ ਹੀ ਹੋਇਆ। ਦਲਜੀਤ ਨੂੰ ਵੀ ਬਚਪਨ ਤੋਂ ਹੀ ਸੰਗੀਤ ਨਾਲ ਇਸ਼ਕ ਹੋ ਗਿਆ ਸੀ। ਫਿਰ
ਇੱਕ ਕਹਾਵਤ ਵੀ ਹੈ ਕਿ ਜਿਸ ਨੂੰ ਇਸ਼ਕ ਹੋ ਜਾਵੇ ਉਸਨੂੰ ਪੈਰਾਂ ਵਿੱਚ ਘੁੰਗਰੂ ਪਾ ਕੇ
ਨੱਚਣਾ ਹੀ ਪੈਂਦਾ ਹੈ। ਦਲਜੀਤ ਦਾ ਮੰਨਣਾ ਹੈ ਸੰਗੀਤ ਰੂਹ ਦੀ ਇੱਕ ਖ਼ੁਰਾਕ ਹੈ ਜੇਕਰ
ਖ਼ੁਸ਼ੀ ਦਾ ਮਾਹੌਲ ਹੈ ਉਸ ਵੇਲੇ ਮਨ ਝੂਮ ਉੱਠਦਾ ਹੈ ਤੇ ਨੱਚਣ ਨੂੰ ਮਨ ਕਰਦਾ ਹੈ ਪਰ
ਜੇਕਰ ਮਨ ਉਦਾਸ ਹੋਵੇ ਤਾਂ ਬੰਦਾ ਸੰਗੀਤ ਰਾਹੀਂ ਆਪਣੇ ਗ਼ਮਾਂ ਰੂਪੀ ਭਾਵਨਾਵਾਂ ਨੂੰ
ਵਿਅਕਤ ਕਰਨ ਲਈ ਸੰਗੀਤ ਦਾ ਸਹਾਰਾ ਲੈ ਲੈਂਦਾ ਹੈ।
          ਕੁਦਰਤ ਦਲਜੀਤ 'ਤੇ ਐਸੀ ਮਿਹਰਬਾਨ ਹੋਈ ਕਿ ਉਸਨੇ ਦਲਜੀਤ ਨੂੰ ਸੂਫ਼ੀ ਗਾਇਕ
ਪਦਮ ਸ੍ਰੀ ਹੰਸ ਰਾਜ ਹੰਸ ਜੀ ਅਤੇ ਜ਼ਨਾਬ 'ਸ਼ਫ਼ਕਤ ਅਲੀ ਖ਼ਾਨ (ਪਾਕਿਸਤਾਨ)' ਜਿਹੇ ਐਸੇ
ਉਸਤਾਦਾਂ ਦੀ ਸ਼ਗਿਰਦੀ ਬਖ਼ਸ਼ ਦਿੱਤੀ ਜਿਹਨਾਂ ਨੂੰ ਕਿ ਸੂਫ਼ੀ ਸੰਗੀਤ ਦੀਆਂ
ਮੰਨੀਆਂ-ਪ੍ਰਮੰਨੀਆਂ ਸਖ਼ਸ਼ੀਅਤਾਂ ਹੋਣ ਦਾ ਮਾਣ ਪ੍ਰਾਪਤ ਹੈ। ਅਜਿਹੇ ਮੰਝੇ ਹੋਏ ਉਸ਼ਤਾਦਾਂ
ਦੀ ਭੱਠੀ ਵਿੱਚ ਤਪ ਕੇ ਦਲਜੀਤ ਨੇ ਸੋਨਾ ਬਣਨ ਦਾ ਯਤਨ ਆਰੰਭ ਦਿੱਤਾ। ਦਲਜੀਤ ਨੂੰ
'ਹੰਸ' ਨਾਮ ਦੇਣ ਵਾਲੇ ਉਸ਼ਤਾਦ ਹੰਸ ਰਾਜ ਹੰਸ ਜੀ ਹੀ ਹਨ। ਜਿਹਨਾਂ ਨੇ ਦਲਜੀਤ ਨੂੰ
'ਦਲਜੀਤ ਸੰਧੂ' ਤੋਂ 'ਦਲਜੀਤ ਹੰਸ' ਨਾਮ ਬਖ਼ਸ਼ ਦਿੱਤਾ ਤੇ ਉਦੋਂ ਤੋਂ ਹੀ ਦਲਜੀਤ ਸੰਧੂ
ਦਾ ਨਾਮ 'ਦਲਜੀਤ ਹੰਸ' ਪੈ ਗਿਆ। ਦਲਜੀਤ ਦਾ ਮੰਨਣਾ ਹੈ ਹੋਸ਼ ਸੰਭਾਲਦਿਆਂ ਹੀ ਲਗਭਗ ਅੱਠ
ਸਾਲ ਦੀ ਉਮਰ ਵਿੱਚ ਹੀ ਉਸਨੂੰ ਸੰਗੀਤ ਦੀ  ਚੇਟਕ ਲੱਗ ਗਈ ਸੀ ਤੇ ਉਹ ਆਪਣੇ ਉਸਤਾਦ ਪਦਮ
ਸ੍ਰੀ ਹੰਸ ਰਾਜ ਹੰਸ ਜੀ ਨਾਲ ਲਾਈਵ ਪ੍ਰੋਗਰਾਮਾਂ ਦੀ ਸ਼ੁਰੂਆਤ ਵੀ ਕਰਦਾ ਰਿਹਾ।
            ਸੰਗੀਤ ਦੀ ਦੁਨੀਆਂ ਵਿੱਚ ਦਲਜੀਤ ਇੱਕ ਐਸਾ ਸਖ਼ਸ਼ ਹੈ ਜਿਹੜਾ ਕਿ ਵੋਕਲਿਸਟ
(ਗਾਇਕ) ਹੋਣ ਦੇ ਨਾਲ-ਨਾਲ ਸੰਗੀਤਕਾਰ, ਕੰਪਜ਼ਰ ਅਤੇ ਨਿਰਮਾਤਾ ਹੋਣ ਦਾ ਮਾਣ ਵੀ ਹਾਸਲ
ਕਰਦਾ ਹੈ। ਬਾਲੀਬੁੱਡ ਦੀ ਦੁਨੀਆ ਵਿੱਚ ਫ਼ਿਲਮ ਅਦਾਕਾਰ ਗੋਬਿੰਦਾ 'ਤੇ ਇੱਕ ਹਿੰਦੀ ਫ਼ਿਲਮ
ਵਿੱਚ 'ਮੁੰਬਈ ਹਮ ਕੋ ਜਮ ਗਈ' ਗੀਤ ਫ਼ਿਲਮਾਇਆ ਗਿਆ ਹੈ। ਪਰ ਇਹ ਗੱਲ ਦਲਜੀਤ ਦੇ ਪੱਖ
ਤੋਂ ਦੇਖੀਏ ਤਾਂ ਦਲਜੀਤ ਹੰਸ ਨੂੰ ਮੁੰਬਈ ਰਾਸ ਨਾ ਆ ਸਕੀ। ਮੁੰਬਈ ਜਿਸਨੂੰ ਕਿ ਫ਼ਿਲਮ
ਇੰਡਸਟਰੀ ਦਾ ਗੜ ਕਰਕੇ ਵੀ ਜਾਣਿਆ ਜਾਂਦਾ ਹੈ, ਉੱਥੇ ਇੱਕ ਫ਼ਿਲਮ ਪ੍ਰੋਡਕਸ਼ਨ ਕੰਪਨੀ ਵੀ
ਖੋਲੀ ਜਿਸਦਾ ਨਾਮ 'ਕ੍ਰਿਸ਼ਨਾ ਪ੍ਰੋਡਕਸ਼ਨ' ਰੱਖਿਆ ਗਿਆ। ਪਰ ਕੁਝ ਕਾਰਨਾਂ ਕਰਕੇ ਇਹ
ਕੰਪਨੀ ਬੰਦ ਕਰਨੀ ਪਈ। ਦਲਜੀਤ ਹੰਸ ਅੱਜਕੱਲ ਜਲੰਧਰ ਵਿਖੇ ਡੀ. ਟਿਊਨ ਸਟੂਡੀਓ ਐਂਡ
ਰਿਕਾਰਡ' ਨਾਮ ਦੀ ਕੰਪਨੀ ਵੀ ਚਲਾ ਰਿਹਾ ਹੈ। ਦਲਜੀਤ ਸੂਫ਼ੀ ਸੰਗੀਤ ਨੇ ਨਾਲ-ਨਾਲ
ਧਾਰਮਿਕ, ਸੱਭਿਆਚਾਰਕ ਅਤੇ ਜਗਰਾਤੇ ਆਦਿ ਦੇ ਪ੍ਰੋਗਰਾਮ ਕਰਕੇ ਆਪਣੀ ਰੋਟੀ-ਰੋਜ਼ੀ ਦਾ
ਪ੍ਰਬੰਧ ਕਰ ਰਿਹਾ ਹੈ।
          ਦਲਜੀਤ ਬੜਾ ਹੀ ਮਿੱਠ ਬੋਲੜੇ ਸੁਭਾਅ ਦਾ ਮਾਲਕ ਹੈ। ਦਲਜੀਤ ਦਾ ਜਨਮ 14
ਅਕਤੂਬਰ, 1978 ਨੂੰ ਪਿਤਾ ਸ੍ਰੀਮਾਨ ਮਹਿੰਦਰ ਰਾਮ ਸੰਧੂ ਦੇ ਘਰ ਮਾਤਾ ਸ੍ਰੀਮਤੀ
ਕ੍ਰਿਸ਼ਨਾ ਜੀ ਦੀ ਕੁੱਖ ਤੋਂ ਆਬਾਦਪੁਰਾ (ਜਲੰਧਰ) ਵਿਖੇ ਹੋਇਆ। ਦਲਜੀਤ ਆਪਣੇ ਚਾਰ
ਭਰਾਵਾਂ ਵਿੱਚੋਂ ਤੀਜੇ ਨੰਬਰ (ਸਥਾਨ) 'ਤੇ ਹੈ। ਫਿਰ ਸੰਗੀਤ ਨਾਲ ਅੰਤਾਂ ਦਾ ਮੋਹ ਸੀ।
ਬਚਪਨ ਤੋਂ ਸੰਗੀਤ ਦੇ ਇਸ ਇਸ਼ਕ ਨੇ ਐਸੀ ਚੇਤਕ ਲਾਈ ਕਿ ਸੰਗੀਤ ਦਾ ਹੀ ਹੋ ਕੇ ਰਹਿ ਗਿਆ।
ਫਿਰ ਸੰਨ 2011 ਵਿੱਚ ਦਲਜੀਤ ਹੰਸ ਦੀ ਸ਼ਾਦੀ ਸ੍ਰੀਮਤੀ ਬਬੀਤਾ ਨਾਲ ਹੋ ਗਈ ਤੇ ਘਰ ਵਿੱਚ
ਦੋ ਬੇਟੀਆਂ ਉਰਮਿਕਾ ਤੇ ਦਨੀਨ ਨੇ ਜਨਮ ਲਿਆ।
        ਦੋ ਦੋ ਉਸਤਾਦਾਂ ਦੀ ਸਗਿਰਦੀ ਦੀ ਭੱਟੀ ਵਿੱਚ ਤਪ ਕੇ ਦਲਜੀਤ ਹੰਸ ਨਾਮ ਦੇ
ਸੋਨੇ ਨੂੰ ਐਸੀ ਪਰਤ ਚੜੀ ਕਿ ਇਸ ਸੰਗੀਤਕ ਰੰਗਤ ਨੇ ਉਸਦਾ ਸੂਫ਼ੀ ਸੰਗੀਤ ਨਾਲ ਨਾ ਟੁੱਟਣ
ਵਾਲਾ ਨਾਤਾ ਗੰਢ ਦਿੱਤਾ। ਸੂਫ਼ੀ ਸੰਗੀਤ ਦੇ ਇਸ ਇਸ਼ਕ ਨੇ ਆਪਣਾ ਰੰਗ ਦਿਖਾਇਆ ਤੇ ਲਗਾਤਾਰ
ਕਈ ਐਵਾਰਡ ਦਲਜੀਤ ਹੰਸ ਦੀ ਝੋਲੀ ਵਿੱਚ ਪਾ ਦਿੱਤੇ। ਜਿਨਾਂ ਵਿੱਚੋਂ 'ਪੰਜਾਬੀ ਸਤਿਕਾਰ
ਸਭਾ ਸਰਸਾ (ਹਰਿਆਣਾ)' ਵਲੋਂ ਦਲਜੀਤ ਹੰਸ ਨੂੰ ਸੂਫ਼ੀ ਕਲਾਕਾਰ ਵਜੋਂ ਮਿਲਿਆ ਐਵਾਰਡ
ਆਪਣਾ ਅਲੱਗ ਮਾਇਨਾ ਰੱਖਦਾ ਹੈ। ਫਿਰ ਚੱਲ ਸੋ ਚੱਲ ਐਵਾਰਡਾਂ ਦੀ ਝੜੀ ਹੀ ਲੱਗ ਗਈ ਤੇ
ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਦਲਜੀਤ ਹੰਸ ਨੂੰ ਐਵਾਰਡਾਂ ਨਾਲ ਨਿਵਾਜ਼ਿਆ।
          ਦਲਜੀਤ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ, ਦਲ
(ਫ਼ੌਜ) 'ਤੇ ਜਿੱਤ ਪ੍ਰਾਪਤ ਕਰਨ ਵਾਲਾ। ਜ਼ਿਆਦਾਤਰ ਲੋਕ ਇਹ ਜਾਣਦੇ ਹਨ ਕਿ 'ਹੰਸ' ਇੱਕ
ਐਸਾ ਪੰਛੀ ਹੈ ਜਿਹੜਾ ਕਿ ਮਾਨ ਸਰੋਵਰ ਦੀ ਝੀਲ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਹੰਸ ਦਾ
ਦੂਜਾ ਅਰਥ ਸੂਰਯਾ ਭਾਵ ਸੂਰਜ ਹੁੰਦਾ ਹੈ ਇਸ ਬਾਬਤ ਸ਼ਾਇਦ ਘੱਟ ਹੀ ਵਾਕਿਫ਼ ਹਨ। ਸੂਰਜ
ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਇਸ ਦਾ ਕੰਮ ਰੌਸ਼ਨੀ ਪ੍ਰਦਾਨ ਕਰਨਾ ਹੁੰਦਾ
ਹੈ। ਫਿਰ ਜਿਸ ਸਖ਼ਸ਼ ਕੋਲ ਸੂਰਜ ਦੀ ਰੌਸ਼ਨੀ ਅਤੇ ਸੰਗੀਤਕ ਰੌਸ਼ਨੀ ਦੋਨੋਂ ਆ ਕੇ ਆਪਸ ਵਿੱਚ
ਮਿਲ ਜਾਣ ਤਾਂ ਉਹ ਫਿਰ ਕਿੰਨਾ ਭਾਗਭਰੀ ਗੱਲ ਹੋ ਨਿਬੜਦੀ ਹੈ। ਇਹ ਹੀ ਕਾਰਨ ਹੈ ਕਿ
ਸੰਗੀਤ ਦੇ ਖੇਤਰ ਵਿੱਚ ਦਲਜੀਤ ਹੰਸ ਨੂੰ ਵਿਦੇਸ਼ੀ ਟੂਰ ਕਰਨ ਦਾ ਵੀ ਸੁਭਾਗਾਂ ਭਰਿਆ
ਮੌਕਾ ਹਾਸਲ ਹੋਇਆ ਅਤੇ ਉਸਨੂੰ ਡੁਬਈ ਅਤੇ ਪਾਕਿਸਤਾਨ ਆਦਿ ਵਿਖੇ ਜਾਣ ਅਤੇ ਆਪਣੇ
ਪ੍ਰੋਗਰਾਮ ਕਰਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟਣ ਦਾ ਮੌਕਾ ਮਿਲਿਆ। ਉਹ ਆਪਣੇ ਸੂਫ਼ੀ
ਅੰਦਾਜ਼ ਵਿੱਚ ਜਦੋਂ ਸੁਰਾਂ ਲਗਾਉਂਦਾ ਹੈ ਤਾਂ ਸੱਚਮੁੱਚ ਸਰੋਤੇ ਕੀਲੇ ਜਾਂਦੇ ਹਨ।
          ਦਲਜੀਤ ਹੰਸ ਹੁਣ ਤੱਕ ਟਾਇਮਜ਼ ਮਿਊਜ਼ਕ ਵਲੋਂ ਤਿੰਨ ਪ੍ਰੋਜੈਕਟ ਜਿਨਾਂ ਵਿੱਚ
'ਦਿਲ ਲੁੱਟਿਆ ਗਿਆ', 'ਪੜੀਏ ਅੰਮ੍ਰਿਤ ਬਾਣੀ ਨੂੰ', 'ਗੁਰੂ ਰਵਿਦਾਸ ਦੇ ਲਾਲ' ਆਪਣੇ
ਚਾਹੁੰਣ ਵਾਲਿਆਂ ਦੀ ਝੋਲੀ ਵਿੱਚ ਪਾ ਚੁੱਕਾ ਹੈ ਜਿਹੜੇ ਕਿ ਯੂ ਟਿਊਬ ਵਰਗੇ  ਸੋਸ਼ਲ
ਮੀਡੀਆ 'ਤੇ ਵੀ ਉਪਲਬਧ ਹਨ। ਇਸ ਤੋਂ ਇਲਾਵਾ ਸਿੰਗਲ ਟਰੈਕ 'ਹਰਿ ਦਾ ਨਿਸ਼ਾਨ' ਅਤੇ ਮਲਟੀ
ਐਲਬਮ 'ਖੰਡ ਮਿਸ਼ਰੀ', 'ਸਾਂਝ ਸੁਰਾਂ ਦੀ', ਇੱਕ ਪੈੱਗ ਹੋਰ' ਆਦਿ ਉਸਨੂੰ ਆਪਣੇ ਚਾਹੁੰਣ
ਵਾਲਿਆਂ ਦੀ ਝੋਲੀ ਪਾਏ। ਸੰਤ ਨਿਰੰਜਣ ਦਾਸ ਜੀ ਦੇ ਅਸ਼ੀਰਵਾਦ ਨਾਲ 'ਪੜੀਏ ਅੰਮ੍ਰਿਤ
ਬਾਣੀ ਨੂੰ' ਨੂੰ ਰਿਲੀਜ਼ ਕੀਤਾ ਗਿਆ ਅਤੇ ਇਸ ਨੂੰ ਸਮੂੰਹ ਸੰਗਤ ਵਲੋਂ ਬਹੁਤ ਪਿਆਰ,
ਸਤਿਕਾਰ ਅਤੇ ਭਰਵਾਂ ਹੁੰਗਾਰਾ ਵੀ ਮਿਲਿਆ।
            ਦਲਜੀਤ ਹੰਸ ਨੇ ਬਹੁਤ ਸਾਰੇ ਟਰੈਕ ਤਿਆਰ ਕਰ ਲਏ ਹਨ। ਉਮੀਦ ਹੈ ਕਿ
ਜ਼ਲਦੀ ਹੀ ਦਲਜੀਤ ਹੰਸ ਡਾਂਸਿੰਗ ਬੀਟ ਟਰੈਕ ਲੈ ਕੇ ਆਪਣੇ ਚਾਹੁੰਣ ਵਾਲੇ ਦਰਸ਼ਕਾਂ ਤੇ
ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹ ਕੁਝ
ਧਾਰਮਿਕ ਪ੍ਰੋਜੈਕਟਾਂ 'ਤੇ ਵੀ ਕੰਮ ਕਰ ਰਿਹਾ ਹੈ ਅਤੇ ਆਉਂਣ ਵਾਲੇ ਭਵਿੱਖ ਵਿੱਚ ਉਹ
ਜ਼ਲਦੀ ਹੀ ਆਪਣੇ ਚਾਹੁੰਣ ਵਾਲਿਆਂ ਦੀ ਝੋਲੀ ਵਿੱਚ ਇਹ ਸੰਗੀਤਕ ਮੋਤੀ ਪਾ ਕੇ ਉਹਨਾਂ ਦੀ
ਝੋਲੀ ਖੁਸ਼ੀਆਂ ਨਾਲ ਭਰ ਦੇਵੇਗਾ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸੰਗੀਤ
ਦੀ ਦੁਨੀਆਂ ਵਿੱਚ ਦਲਜੀਤ ਹੰਸ ਨਾਮ ਦਾ ਇਹ ਚਮਕਦਾ ਹੋਇਆ ਅਸਮਾਨੀ ਬੁਲੰਦੀਆਂ ਨੂੰ ਛੋਹ
ਲਵੇ। ਆਮੀਨ!!!
Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-