Poem

ਕਾਂਵਾ ਵੇ ਸੁਣ

February 05, 2019 09:14 PM

ਕਾਂਵਾ ਵੇ ਸੁਣ 
ਕਾਂਵਾ ਵੇ ਸੁਣ ਕਾਂਵਾ 
ਚੜਦੀ ਜਵਾਨੀ ਪੁੱਤ ਕਿਸੇ ਦਾ ਨਸ਼ਿਆ ਦੇ ਨਾਲ ਨਾ ਮਰੇ
ਮਾਂਵਾ ਕਰਨ ਦੁਆਵਾ
ਕਾਂਵਾ ਕਾਂਵਾ ਵੇ ਸੁਣ ਕਾਂਵਾ,,,,,,
ਲੋਏ ਲੋਏ ਵੇ ਲੋਏ 
ਰੱਖੜੀ ਦੇ ਦਿਨ ਬੈਠੀ ਭੈਣ ਬੂਹੇ ਚ ਉਡੀਕ ਕਰੇ 
ਵੀਰ ਕਦੇ ਕਿਸੇ ਭੈਣ ਦਾ ਦੂਰ ਨਾ ਭੈਣਾ ਕੋਲੋ ਹੋਏ।
ਲੋਏ ਲੋਏ ਲੋਏ ,,,,,,
ਹਾਰੇ ਹਾਰੇ ਉਏ ਹਾਰੇ
ਚਿੱਟਾ ਪੀ ਪੀ ਟੀਕੇ ਲਾ ਲਾ ਨਿੱਤ ਗੱਭਰੂ ਮਾਂਵਾ ਦੇ ਪੁੱਤ ਮਰਦੇ 
ਇੱਕ ਵਾਰੀ ਜਾਈ ਦਸ ਕੇ ਹਾਏ ਉਏ ਸਰਕਾਰੇ ਮੇਰੇ ਦੇਸ਼ ਦੀਏ 
ਤੇਰੇ ਕਦ ਮੁੱਕਣੇ ਨੇ ਲਾਰੇ।
ਹਾਰੇ ਹਾਰੇ ਉਏ ਹਾਰੇ,,,,,
ਆਰੀ ਆਰੀ ਉਏ ਆਰੀ 
ਫਸਲ ਸਾਰੀ ਵੇਚ ਵੱਟ ਕੇ ਪੱਲੇ ਕੱਖ ਨਾ ਪਿਆ 
ਜੱਟਾ ਤੇਰੇ ਘਰ ਵਿੱਚ ਵੇ ਧੀ ਕੋਠੇ ਜਿੱਡੀ ਬੈਠੀ ਏ ਕੁਆਰੀ।
ਆਰੀ ਆਰੀ ਉਏ ਆਰੀ,,,,,
ਬਲਤੇਜ ਸੰਧੂ 
ਬੁਰਜ(ਬਠਿੰਡਾ)

Have something to say? Post your comment