Saturday, April 20, 2019
FOLLOW US ON

Article

ਸਰਪੰਚ ਗੁਰਮਿੰਦਰ ਸਿੰਘ ਨਿੰਦਾਂ

February 05, 2019 09:15 PM

ਸਰਪੰਚ ਗੁਰਮਿੰਦਰ ਸਿੰਘ ਨਿੰਦਾਂ
ਪਿੰਡ ਬੇਗੋਵਾਲ (ਲੁਧਿਆਣਾ) ਦੇ ਮੌਜੂਦਾ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਜੀ ਨੇ ਅਪਣੀ ਕਾਬਿਲੀਅਤ ਦੇ ਸਦਕਾ ਪਿੰਡ ਅਤੇ ਬਾਹਰਲੀ ਦੁਨੀਆਂ 'ਚ ਬਹੁਤ ਸਿਫਤਾਂ ਵਟੋਰੀਆਂ ਹਨ…………। ਇਹਨਾਂ ਦਾ ਜਨਮ ੨੯-੦੩-੧੯੬੦ ਨੂੰ ਪਿੰਡ ਬੇਗੋਵਾਲ ਵਿੱਚ ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਰਜਿੰਦਰ ਕੌਰ ਦੀ ਕੁਖੋਂ ਹੋਇਆ। ਵਧੀਆਂ ਪਾਲਣ-ਪੋਸਣ ਹੋਇਆ ਨਿੰਦਾਂ ਜੀ ਦਾ ………। ਪੜ੍ਹਾਈ ਕੀਤੀ ਅਤੇ ੧੯੮੦ ਵਿੱਚ ਅਮਰੀਕਾ ਚਲੇ ਗਏ। ਵਿਦੇਸ਼ ਵਿੱਚ ਮਿਹਨਤ ਕਰਨ ਦੇ ਨਾਲ-ਨਾਲ ਅਪਣਾ ਘਰ ਵਸਾਇਆ ਅਤੇ ਪਿੱਛੇ ਪਿੰਡ ਬੇਗੋਵਾਲ ਦਾ ਪੂਰਾ ਖਿਆਲ ਰੱਖਿਆ…………। ਜਿੰਨ੍ਹਾਂ ਹੋ ਸਕਦਾ ਸੀ ਪਿੰਡ ਦੇ ਜਰੂਰੀ ਕੰਮਾਂ ਲਈ ਪੈਸਾ ਖਰਚ ਕੀਤਾ ……………। ਪਿੰਡ ਵਿੱਚ ਬਣੇ ਗੁਰਦੁਆਰੇ ਲਈ ਸਕੂਲ ਲਈ ਅਤੇ ਹਰ ਸਾਲ ਮੇਲਾ ਭਰਦਾ ਬਾਬਾ ਰਾਮ ਦੇਵ ਜੀ ਦੇ ਸਥਾਨ ਲਈ ਰਾਸ਼ੀ ਦਾਨ ਦਿੱਤੀ…………। ਪਿੰਡ ਬੇਗੋਵਾਲ ਦੇ ਲੋਕਾਂ ਨਾਲ ਭਾਈਚਾਰਾ ਰੱਖਣ ਦੇ ਨਾਲ-ਨਾਲ ਵੱਧ ਤੋਂ ਵੱਧ ਦੁੱਖ-ਸੁੱਖ 'ਚ ਸਰੀਕ ਹੋਣ ਦੀ ਤਾਂਘ ਰੱਖਦੇ ਨੇ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਜੀ…………। ਅਪਣੇ ਪਿੰਡ ਨਾਲ ਸਾਂਝ ਰੱਖਣੀ ਸੁਭਾਵਿਕ ਹੈ …………। ਪਰ ਆਲੇ-ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਜਿਵੇਂ ਅੜੈਚਾਂ, ਸਮਰਾਲਾ, ਮਾਲਵਾ ਕਾਲਜ ਆਦਿ ਨੂੰ ਖੇਡਾਂ ਲਈ ਵੱਧ ਚੜ੍ਹ ਕੇ ਖਰਚ ਕੀਤਾ …………। ਉਹਨਾਂ ਦੇ ਪਰਿਵਾਰ ਵਿੱਚ ਦੋ ਬੇਟੇ ਅਤੇ ਦੋ ਧੀਆਂ ਹਨ। ਅਪਣੀ ਪਤਨੀ ਅਤੇ ਬੱਚਿਆਂ ਵਿੱਚ ਵਧੀਆਂ ਸਬੀ ਬਣਾਉਣ ਦੇ ਨਾਲ-ਨਾਲ ਪਿੰਡ ਬੇਗੋਵਾਲ ਨਾਲ ਦਿਲੀ ਦਿਲੀ ਸਾਂਝ ਰੱਖਦੇ ਨੇ ਸਰਪੰਚ ਗੁਰਮਿੰਦਰ ਸਿੰਘ ਨਿੰਦਾ ਜੀ …………। ਅਮਰੀਕਾ ਵਿੱਚ ਅਪਣੇ ਚੰਗੇ ਕੰਮਾਂ ਕਰਕੇ ਜਾਣੇ ਜਾਂਦੇ ਹਨ ਪ੍ਰਮਾਤਮਾਂ ਕਰੇ ਅਜਿਹੇ ਕੰਮਾਂ 'ਚ ਹਮੇਸ਼ਾਂ ਸਿਫਤਾਂ ਬਟੋਰਦੇ ਰਹਿਣ …………… ਅਤੇ ਨਿੰਦਾ ਜੀ ਦੇ ਚੰਗੇ ਕੰਮਾਂ ਤੋਂ ਹੋਰਾਂ ਨੂੰ ਵੀ ਸੇਧ ਮਿਲੇ। ਨੌਜ਼ਵਾਨ ਪੀੜ੍ਹੀ ਅਜਿਹੇ ਸਰਪੰਚ ਤੋਂ ਕੁਝ ਸਿੱਖ ਸਕੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਿੰਡ ਬੇਗੋਵਾਲ (ਦੋਰਾਹਾ-ਲੁਧਿਆਣਾ) ਦੀ ਸ਼ਾਨ 'ਚ ਵਾਧਾ ਹੋਵੇ। 
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)

Have something to say? Post your comment