ਸੋਚੀਏ ਅਤੇ ਵਿਚਾਰੀਏ
1) ਬੇਈਮਾਨ ਅਤੇ ਰਿਸ਼ਵਤਖੋਰ ਕਦੇ ਵੀ ਖ਼ੁਸ਼ ਅਤੇ ਸੰਤੁਸ਼ਟ ਨਹੀਂ ਹੋ ਸਕਦਾ।
2) ਪਾਣੀ ਵਿੱਚ ਜ਼ਹਿਰੀਲਾ ਪਦਾਰਥ ਪਾਕੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਵਾਲੇ ਕਾਤਲ ਹਨ।ਇੰਨਾ ਨੂੰ ਬਚਾਉਣ ਵਾਲੇ ਇਸ ਤੋਂ ਵੀ ਵੱਡੇ ਗੁਨਾਹਗਾਰ ਹੁੰਦੇ ਹਨ।
3) ਆਪਣੇ ਦੇਸ਼ ਨੂੰ ਭ੍ਰਿਸ਼ਟਾਚਾਰ ਨਾਲ ਤਬਾਹ ਕਰਨ ਦਾ ਮਤਲਬ ਹੈ ਜਿਸ ਟਾਹਣੀ ਤੇ ਬੈਠੇ ਹਾਂ ਉਸਨੂੰ ਵੱਡਣਾ।
4) ਜਦੋਂ ਸਾਰਾ ਕੁਝ ਆਪਣੀ ਥਾਂ ਤੋਂ ਹਿੱਲ ਜਾਵੇ ਤਾਂ ਕੁਦਰਤ ਹਲੂਣਾ ਦੇਕੇ ਠੀਕ ਕਰਨ ਦਾ ਕੰਮ ਕਰਦੀ ਹੈ।
5) ਕੁਦਰਤ ਕੀਤੇ ਕੰਮਾਂ ਦਾ ਹਿਸਾਬ ਕਰਕੇ ਸੱਭ ਦੇ ਸਾਹਮਣੇ ਰੱਖ ਦਿੰਦੀ ਹੈ,ਉਥੇ ਰਿਸ਼ਵਤ ਦੇਕੇ ਬਚਿਆ ਨਹੀਂ ਜਾ ਸਕਦਾ।
6) ਜੋ ਬੇਈਮਾਨੀ ਕਰਕੇ ਆਪਣੇ ਆਪਣੀ ਔਲਾਦ ਦਾ ਭਵਿੱਖ ਸੰਵਾਰਨ ਵਿੱਚ ਲੱਗਾ ਹੋਇਆ ਹੈ,ਉਸਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਦ ਦੁਆਵਾਂ ਨਾਲ ਕਮਾਇਆ ਪੈਸਾ ਕਦੇ ਭਲਾ ਨਹੀਂ ਕਰਦਾ।
7) ਯਾਦ ਰੱਖੋ ਲੋਕਾਂ ਸਾਹਮਣੇ ਇਮਾਨਦਾਰੀ ਦਾ ਢੌਂਗ ਚਲ ਸਕਦਾ ਹੈ,ਪ੍ਰਮਾਤਮਾ ਸੱਭ ਜਾਣਦਾ ਹੈ ਅਤੇ ਫੈਸਲਾ ਉਸਨੇ ਉਸਦੇ ਮੁਤਾਬਿਕ ਕਰਨਾ ਹੈ।
8) ਮਾਪਿਆਂ ਦੇ ਆਸ਼ੀਰਵਾਦ ਵਿੱਚ ਰੱਬ ਜਿੰਨੀ ਸ਼ਕਤੀ ਹੁੰਦੀ ਹੈ,ਹਰ ਕੋਈ ਆਪਣੀ ਆਪਣੀ ਸਮਝ ਮੁਤਾਬਿਕ ਲੈ ਲੈਂਦਾ ਹੈ।
9) ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਉਹ ਆਤੰਕਵਾਦ ਹੈ ਜੋ ਦੇਸ਼ ਵਿੱਚ ਰਹਿਕੇ, ਆਪਣੇ ਦੇਸ਼ ਨੂੰ ਤਬਾਹ ਕਰਨ ਲਈ ਵਰਤਿਆ ਜਾਂਦਾ ਹੈ।
10) ਜਿਹੜੇ ਆਪਣੇ ਦੇਸ਼ ਨਾਲ ਦਗ਼ਾ ਕਰਦੇ ਹਨ,ਉਹ ਕਿਸੇ ਨਾਲ ਵੀ ਵਫ਼ਾ ਨਹੀਂ ਕਰ ਸਕਦੇ।ਜਿਸ ਦੇਸ਼ ਨੇ ਉਸਨੂੰ ਸੱਭ ਕੁਝ ਦਿੱਤਾ ਉਸ ਲਈ ਹੀ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ,ਹੋਰ ਉਸ ਤੋਂ ਆਸ ਰੱਖਣਾ ਹੀ ਗਲਤ ਹੈ।
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ