ਤੇਰੇ ਲਈ ਛੱਡ ਦੇਵਾਂਗੇ ਦੁਨੀਆਂ
ਤੇਰੇ ਲਈ ਸੱਜਣਾਂ ਹੱਸ-ਹੱਸ ਜਰਾਂਗੇ,
ਇਹ ਤੱਤੇ ਤਾਹਨੇ ਚੰਦਰੀ ਦੁਨੀਆਂ ਦੇ।
ਤੂੰ ਮੰਗ ਲਈ ਭਾਵੇਂ ਸਾਥੋਂ ਜਾਨ ਚੰਨਾਂ,
ਮੂਹਰੇ ਸੀ ਨਹੀਂ ਕਰਾਂਗੇ ਦੁਨੀਆਂ ਦੇ।
ਤੈਨੂੰ ਖੁਸ਼ ਰੱਖਣ ਲਈ ਸੋਹਣਿਆਂ ਵੇ,
ਅਸੀਂ ਹਾਰ ਜਾਵਾਂਗੇ ਸੁੱਖ ਦੁਨੀਆਂ ਦੇ।
ਚਾੜ੍ਹਕੇ ਰੰਗ ਤੇਰੇ ਇਸ਼ਕੇ ਦਾ ਚੰਨਾਂ,
ਅਸੀਂ ਰੰਗ ਭੁੱਲ ਜਾਵਾਂਗੇ ਦੁਨੀਆਂ ਦੇ।
ਤਨੋਂ ਮਨੋਂ ਪਿਆਰ ਕਰਾਂਗੇ ਯਾਰਾਂ ਵੇ,
ਅਸੀਂ ਸਾਰੇ ਮੋਹ ਭੁਲਾਕੇ ਦੁਨੀਆਂ ਦੇ।
'ਕੰਮੋਂ' ਲਈ ਤਾਂ ਤੂੰ ਹੀ ਰੱਬ ਸੱਜਣਾਂ।
ਦਰ ਤੇ ਰਹਿਣਾ ਧਰਮ ਭੁਲਾਕੇ ਦੁਨੀਆਂ ਦੇ।
ਕਰਮਜੀਤ ਕੌਰ ਸਮਾਉਂ,
ਜਿਲ੍ਹਾਂ ਮਾਨਸਾ ।
7888900620