Monday, August 19, 2019
FOLLOW US ON

Article

“ਉਡੀਕ“ ਅਤੇ “ਢੋਲ ਰੱਤੀ“ ਫ਼ਿਲਮਾਂ ਤੋਂ ਬਾਅਦ ਦੂਜੀ ਪਾਰੀ ਖੇਡਣ ਲਈ ਤਿਆਰ

February 06, 2019 09:16 PM

“ਉਡੀਕ“ ਅਤੇ “ਢੋਲ ਰੱਤੀ“ ਫ਼ਿਲਮਾਂ ਤੋਂ ਬਾਅਦ ਦੂਜੀ ਪਾਰੀ ਖੇਡਣ ਲਈ ਤਿਆਰ
ਗਾਇਕ, ਕਹਾਣੀਕਾਰ ਤੇ ਅਦਾਕਾਰ -ਬੱਬਰ ਗਿੱਲ  
ਜੋ ਇਨਸਾਨ ਆਪਣੇ ਆਪ ਵਿੱਚ ਹਿੰਮਤ ਅਤੇ ਮਿਹਨਤ ਕਰਨ ਦੀ ਭਾਵਨਾ ਰੱਖਦਾ ਹੋਵੇ ਉਹ ਦੂਜਿਆਂ ਵੱਲੋਂ ਬਣਾਏ ਗਏ ਰਸਤਿਆਂ ਨੂੰ ਛੱਡ ਕੇ ਆਪਣੀ ਅਜਿਹੀ ਪਗਡੰਡੀ ਬਣਾ ਕੇ ਤੁਰਦੇ ਹਨ ਕਿ ਉਹ ਆਮ ਲੋਕਾਂ ਨੂੰ ਵੀ ਆਪਣੇ ਪਿੱਛੇ ਚੱਲਣ ਲਈ ਮਜਬੂਰ ਕਰ ਲੈਂਦੇ ਹਨ। ਇਹ ਇੱਕ ਅਟੱਲ ਸੱਚਾਈ ਹੈ ਕਿ ਸਮਾਂ ਕਦੇ ਵੀ ਕਿਸੇ ਦੇ ਪਿੱਛੇ ਨਹੀਂ ਚੱਲਿਆ, ਸਗੋਂ ਉਹ ਤਾਂ ਆਪਣੀ ਮਸਤ ਚਾਲੇ ਚਲਦਾ ਰਹਿੰਦਾ ਹੈ। ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਸਮੇਂ ਦੀ ਕਦਰ ਕਰਦੇ ਹਨ ਅਤੇ ਉਸਦੇ ਨਾਲ ਆਪਣਾ ਕਦਮ ਮਿਲਾ ਕੇ ਚਲਦੇ ਹਨ। ਜਿਹੜੇ ਲੋਕ ਅਜਿਹਾ ਕਰਦੇ ਹਨ, ਉਹ ਲੋਕ ਆਪਣੀਆਂ ਮਿੱਥੀਆਂ ਹੋਈਆਂ ਮੰਜ਼ਿਲਾਂ 'ਤੇ ਪਹੁੰਚ ਜਾਂਦੇ ਹਨ। ਪੰਜਾਬੀ ਸੰਗੀਤ ਜਗਤ ਅਤੇ ਫਿਲਮ ਇੰਡਸਟਰੀ ਦੇ ਖੇਤਰ ਵਿੱਚ ਪੈਰ ਰੱਖਣ ਦੇ ਨਾਲ ਹੀ ਇਸ ਵਿੱਚ ਸਫਲ ਹੋਣ ਲਈ ਜੱਦੋ-ਜਹਿਦ ਸ਼ੁਰੂ ਹੋ ਜਾਂਦੀ ਹੈ। ਜਿਹੜੇ ਲੋਕ ਇਸ ਖੇਤਰ ਵਿੱਚ ਆਉਂਦੇ ਹਨ, ਉਨਾਂ ਸਾਹਮਣੇ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਨਾਲ-ਨਾਲ ਇੱਕ ਚੁਣੌਤੀ ਭਰਪੂਰ ਰਾਹ ਵੀ ਹੁੰਦਾ ਹੈ। ਇਸੇ ਰਾਹ 'ਤੇ ਤੁਰਨ ਦਾ ਹੌਂਸਲਾ ਕਰਨ ਵਾਲਾ, ਦਿਨ-ਬ-ਦਿਨ ਸਥਾਪਤੀ ਵੱਲ ਵੱਧ ਰਿਹਾ, “ਉਡੀਕ“ ਅਤੇ “ਢੋਲ ਰੱਤੀ“ ਫ਼ਿਲਮਾਂ ਤੋਂ ਬਾਅਦ ਦੂਜੀ ਪਾਰੀ ਖੇਡਣ ਲਈ ਤਿਆਰ ਐ ਗਾਇਕ, ਕਹਾਣੀਕਾਰ ਤੇ ਅਦਾਕਾਰ -ਬੱਬਰ ਗਿੱਲ 
ਬੱਬੂ ਮਾਨ ਦੀ ਗਾਇਕੀ, ਨਾਇਕੀ ਅਤੇ ਹਰ ਅੰਦਾਜ਼ ਦਾ ਸੁਦਾਈ ਹੈ ਗਾਇਕ, ਕਹਾਣੀਕਾਰ ਤੇ ਅਦਾਕਾਰ ਬੱਬਰ ਗਿੱਲ। ਬੱਬਰ ਗਿੱਲ, ਬੱਬੂ ਮਾਨ ਦੇ ਅੱਜ ਤੱਕ ਆਏ ਸਾਰੇ ਗੀਤਾਂ ਦੇ ਆਡੀਓ, ਵੀਡੀਓ ਤੋਂ ਇਲਾਵਾ ਉਹਨਾਂ ਦੀਆਂ ਫਿਲਮਾਂ ਹਰ ਸਮੇਂ ਆਪਣੇ ਲੈਪਟਾਪ 'ਚ ਪਾਕੇ ਦੇਖਦਾ ਰਹਿੰਦਾ ਹੈ। ਉਹ ਆਪਣੀ ਫੇਸਬੁੱਕ, ਵੱਟਸਐਪ ਦੀ ਪਰੋਫਾਈਲ ਤੇ ਵੀ ਬੱਬੂ ਮਾਨ ਦੀ ਤਸਵੀਰ ਲਾਈ ਰੱਖਦਾ, ਬੱਬਰ ਅੱਜ ਤੱਕ ਬੱਬੂ ਮਾਨ ਨੂੰ ਨਹੀਂ ਮਿਲਿਆ ਅਤੇ ਨਾ ਹੀ ਮਿਲਣਾ ਚਾਹੁੰਦਾ ਹੈ, ਕਿਉਂਕਿ ਉਹ ਸਮਝਦਾ ਹੈ ਕਿ ਬੱਬੂ ਮਾਨ ਉਸ ਲਈ ਰੋਲ ਮਾਡਲ, ਆਦਰਸ਼ ਹੈ, ਉਸਨੂੰ ਮਿਲਕੇ ਨਹੀਂ, ਬਲਕਿ ਉਸਦੀ ਕਲਾ ਨੂੰ ਪ੍ਰਣਾਕੇ ਉਹ ਇੱਕ ਵਧੀਆ ਅਦਾਕਾਰ ਬਣ ਸਕਦਾ ਹੈ, ਉਸਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਇੱਕ ਦਿਨ ਨਾਮੀ ਐਕਟਰ ਜਰੂਰ ਬਣੇਗਾ। ਫ਼ਿਲਮੀ ਸਫ਼ਰ ਬਾਰੇ ਬੱਬਰ ਗਿੱਲ ਦੱਸਦਾ ਹੈ ਕਿ ਉਹ ਤਰਨਤਾਰਨ ਨੇੜਲੇ ਪਿੰਡ ਸਿੰਘਪੁਰਾ ਦਾ ਜੰਮਪਲ ਹੈ, ਜਦੋਂ ਉਸਨੂੰ ਕੁੱਲ ਗੁਰੂ ਪੂਰਨ ਦਾਸ ਜੀ ਨੇ ਗੁੜਤ ਦਿੱਤੀ ਤੇ ਮੇਰੀ ਮੰਮੀ ਨੇ ਗੁਰੂ ਜੀ ਤੋਂ ਪੁੱਛਿਆ, ਕਿ ਮੇਰਾ ਬੇਟਾ ਵੱਡਾ ਹੋਕੇ ਕੀ ਬਣੇਗਾ ਤਾਂ ਕੁਲ ਗੁਰੂ ਜੀ ਨੇ ਵਰ ਦਿੱਤਾ ਕਿ ਇਹ ਵੱਡਾ ਹੋਕੇ ਕੰਜਰ ਜਾਂ ਲੀਡਰ ਬਣੇਗਾ। ਇਸ ਕਰਕੇ ਘਰਦਿਆਂ ਨੇ ਮੈਨੂੰ ਫਿਲਮ ਲਾਈਨ ਵੱਲ ਜਾਂਦਿਆਂ ਰੋਕਿਆ ਨਹੀਂ। ਮੇਰਾ ਸ਼ੌਂਕ ਐਕਟਰ ਬਣਨ ਦਾ ਰਿਹਾ ਇਸ ਕਰਕੇ ਬੱਬੂ ਮਾਨ ਦੀ ਗਾਇਕੀ ਅਦਾਕਾਰੀ, ਰਹਿਣ ਸਹਿਣ, ਪਹਿਰਾਵਾ, ਖਾਣ ਪੀਣ ਫਾਲੋ ਕਰਦਾ ਰਿਹਾ ਹਾਂ। ਉਹ ਜਗਤ ਗੁਰੂ ਬਾਬੇ ਨਾਨਕ ਨੂੰ ਉਸਤਾਦ ਮੰਨਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੋਂ ਸੇਧ ਲੈਂਦਾ ਹੈ ਅਤੇ ਗਾਇਕ ਬੱਬੂ ਮਾਨ ਦੀ ਹਰ ਅਦਾ ਦਾ ਸ਼ੁਦਾਈ ਹੈ। ਬੱਬੂ ਮਾਨ ਗੀਤ ਨੂੰ ਭੈਣ ਬ੍ਰਿਟਨੀ ਦੀ ਤੇਰਾ ਯਾਰ ਮਾਨ ਦਾ ਚੇਲਾ ਉਸਨੇ ਲਿਖਿਆ ਹੈ। ਉਹ ਚਾਹੁੰਦਾ ਹੈ ਜੇਕਰ ਬੱਬੂ ਮਾਨ ਨੂੰ ਉਹ ਮਿਲ ਪਿਆ ਤਾਂ ਕਰੇਜ਼ ਖਤਮ ਹੋ ਜਾਵੇਗਾ। ਉਹ ਉਦੋਂ ਮਿਲੇਗਾ ਜਦੋਂ ਕਿਸੇ ਫਿਲਮ 'ਚ ਬੱਬੂ ਮਾਨ ਹੀਰੋ ਹੋਵੇਗਾ ਤੇ ਉਹ ਵਿਲੇਨ, ਲੋਕ ਗੁਰੂ ਚੇਲਾ ਕਹਿਕੇ ਬੁਲਾਉਣ। ਬੱਬਰ ਦੱਸਦਾ ਹੈ ਕਿ ਉਸਨੇ ਅੱਜ ਤੱਕ 45 ਦੇ ਕਰੀਬ ਟੈਲੀ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਕੁਮਾਰ ਵੱਲੋਂ ਅੰਮ੍ਰਿਤਸਰ ਬੱਲੇ ਬੱਲੇ, ਸਿੱਖੀ ਅਤੇ ਇਨਕਲਾਬ’ ਦੀ ਕਹਾਣੀ ਵੀ ਲਿਖੀ ਹੈ। ਹੁਣ ਤੱਕ ਉਹਦੀਆ ਦੋ ਪੰਜਾਬੀ ਫੀਚਰ ਫ਼ਿਲਮਾਂ “ਉਡੀਕ“ ਅਤੇ “ਢੋਲ ਰੱਤੀ“ ਪੰਜਾਬੀ ਸਿਨੇਮਿਆਂ ਦਾ  ਸਿੰਗਾਰ ਬਣੀਆ, ਜਿੰਨਾਂ  'ਚ ਉਹ ਮੇਨ ਵਿਲੇਨ ਸੀ, ਇੰਨਾਂ ਨੂੰ ਉਸ ਦੇ ਚਹੇਤਿਆਂ ਨੇ ਭਰਵਾ ਹੁੰਗਾਰਾ ਦਿੱਤਾ। ਜਲਦੀ ਹੀ ਗਾਇਕ, ਕਹਾਣੀਕਾਰ ਤੇ ਅਦਾਕਾਰ ਬੱਬਰ ਗਿੱਲ “ਉਡੀਕ“ ਅਤੇ “ਢੋਲ ਰੱਤੀ“ ਤੋਂ ਬਾਅਦ ਦੂਜੀ ਪਾਰੀ ਖੇਡਣ ਲਈ “ਉਡੀਕ“ ਅਤੇ “ਢੋਲ ਰੱਤੀ“ ਤੋਂ ਬਾਅਦ ਆਪਣੀ ਦੂਜੀ ਪਾਰੀ ਖੇਡਣ ਲਈ ਆਪਣੀ ਪ੍ਰੋਡਕਸ਼ਨ ਹੇਠ ਇੱਕ ਵੱਡੇ ਬੱਜਟ ਦੀ ਫ਼ਿਲਮ ਦਾ ਨਿਰਮਾਣ ਕਰ ਰਿਹਾ। ਫੀਚਰ ਫ਼ਿਲਮ ''ਦੌੜ ਰੇਸ ਫਾਰ ਲਵ'' ਦੀ ਕਹਾਣੀ ਲਿਖਣ ਤੋਂ ਇਲਾਵਾ ਉਸ ਵਿੱਚ ਅਦਾਕਾਰੀ ਵੀ ਕੀਤੀ ਹੈ। ਜਲਦ ਆ ਰਹੀ ਪੰਜਾਬੀ ਫੀਚਰ ਫਿਲਮ ''ਤਵੀਤ'' 'ਚ ਉਹ ਵਿਲੇਨ ਦੇ ਦਮਦਾਰ ਕਿਰਦਾਰ 'ਚ ਹੈ। ''ਤਵੀਤ'' 'ਚ ਉਹ ਭਲਵਾਨ ਦੇ ਰੋਲ 'ਚ ਹੈ ਜੋ ਜੁਗਤਾਂ ਲੜਾਕੇ ਕਹਿੰਦੇ ਕਹਾਉਂਦੇ ਨੂੰ ਦਾਅ ਮਾਰਕੇ ਢਾਅ ਲੈਣ ਦੀ ਸਮਰੱਥਾ ਰੱਖਦਾ ਹੈ। 
ਗਾਇਕ, ਕਹਾਣੀਕਾਰ ਤੇ ਅਦਾਕਾਰ ਬੱਬਰ ਗਿੱਲ ਦੀ ਕੰਮ ਪ੍ਰਤੀ ਲਗਨ, ਜਜਬੇ ਅਤੇ ਮਿਹਨਤ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸ ਦਾ ਫ਼ਿਲਮੀ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਸ਼ਾਲਾ! ਇਹ ਮਾਣਮੱਤਾ ਨੌਜਵਾਨ ਬੱਬਰ ਗਿੱਲ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ। ਪਰਮ-ਪ੍ਰਮਾਤਮਾ ਖੂਬ ਤਰੱਕੀਆਂ ਬਖਸ਼ੇ ਅਤੇ ਸਾਰੀ ਦੁਨੀਆਂ 'ਤੇ ਉਹਦਾ ਨਾਮ ਹੋਵੇ।
ਗੁਰਬਾਜ ਗਿੱਲ  (ਸੰਪਾਦਕ- ਜਸਟ ਪੰਜਾਬੀ)

Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-