Poem

ਗ਼ਜ਼ਲ

February 06, 2019 09:21 PM
ਗ਼ਜ਼ਲ 
 
ਮੈਂ ਆਪਣੇ ਪਿਆਰ ਦੇ , ਬਾਰੇ ਲਿਖਾਂ    ਤਾਂ ਕੀ ਲਿਖਾਂ ?
ਮੈਂ  ਆਪਣੀ  ਹਾਰ  ਦੇ ,  ਬਾਰੇ ਲਿਖਾਂ    ਤਾਂ ਕੀ ਲਿਖਾਂ ?
 
ਖਾਲੀ ਦਰਦ   ਵੱਟੇ ਉਹ,  ਸਾਰਾ  ਚੈਨ ਖੋ   ਕੇ ਲੈ ਗਏ,
ਮੈਂ ਅਜਿਹੇ  ਵਿਉਪਾਰ ਦੇ , ਬਾਰੇ ਲਿਖਾਂ   ਤਾਂ ਕੀ ਲਿਖਾਂ?
 
ਸਾਡੇ ਖ਼ਤਾਂ  ਨੂੰ ਪਾੜ ਕੇ   ਵੀ ਸੁਟਿਆ  ਸਾਡੇ ਦਰਾਂ 'ਚ,
ਇਸ ਮੁਹਬੱਤੇ ਇਜ਼ਹਾਰ ਦੇ,ਬਾਰੇ ਲਿਖਾਂ ਤਾਂ ਕੀ ਲਿਖਾਂ ?
 
ਜੇ ਤੋੜਿਆ  ਵੀ ਫੁੱਲ ਨੂੰ ,  ਟਹਿਣੀ ਚੋਂ ਵੱਗਦਾ ਏ ਲਹੂ,
ਮੈਂ ਉੱਜੜੇ ਗੁਲਜ਼ਾਰ ਦੇ ,  ਬਾਰੇ ਲਿਖਾਂ   ਤਾਂ ਕੀ ਲਿਖਾਂ?
 
ਦਿਲ ਚੀਰ ਕੇ ਵੀ ਜਿਸ ਨੇ ,  ਤਾਂ ਰੂਹ ਨੂੰ ਵੀ ਵਿੰਨੀਆ,
ਮੈਂ ਅਜਿਹੇ ਹਥਿਆਰ ਦੇ ,  ਬਾਰੇ ਲਿਖਾਂ ਤਾਂ ਕੀ ਲਿਖਾਂ ?
 
'ਝਿੱਕਾ' ਸਦਾ  ਕਰਦਾ ਦੁਆ ਓਹਦੀ ਖੁਸ਼ੀ ਦੇ ਵਾਸਤੇ ,
ਪਰ ਓਹਦੇ ਕਿਰਦਾਰ ਦੇ , ਬਾਰੇ ਲਿਖਾਂ  ਤਾਂ ਕੀ ਲਿਖਾਂ ?
 
ਦਵਿੰਦਰ
8011900960
Have something to say? Post your comment