Article

ਗਾਇਕੀ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਗਾਇਕਾਂ ਸਿਮਾ ਖੱਟੜਾ ---- ਛਿੰਦਾ ਧਾਲੀਵਾਲ ਕੁਰਾਈ ਵਾਲਾ

February 06, 2019 09:26 PM
 ਗਾਇਕੀ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ ਗਾਇਕਾਂ ਸਿਮਾ ਖੱਟੜਾ ---- ਛਿੰਦਾ ਧਾਲੀਵਾਲ ਕੁਰਾਈ ਵਾਲਾ 
     ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਸਾਰੇ ਗਾਇਕ ਅਜਿਹੇ ਨੇ ਥੋੜਾ ਗਾਉਣ ਅਤੇ ਚੰਗਾ ਗਾਉਣ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਅਜਿਹੇ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਉਦੇ ਨੇ ਜਿਨ੍ਹਾਂ ਨੂੰ ਪੰਜਾਬੀ ਲੋਕ ਬਹੁਤ ਪਿਆਰ ਬਖਸ਼ਦੇ ਹਨ, ਅਜਿਹੀ ਸੋਚ ਲੈ ਕੇ ਪੰਜਾਬੀ ਗਾਇਕੀ ਦੇ ਖੇਤਰ ਆਪਣਾ ਪਹਿਲਾ ਕਦਮ ਰੱਖਣ ਵਾਸਤੇ ਆ ਰਹੀ ਹੈ, ਖੂਬਸੂਰਤ ਅਵਾਜ਼ ਦੀ ਮਲਿਕਾ ਸੋਹਣੀ ਸੁਨੱਖੀ ਮੁਟਿਆਰ ਸਿਮਾ ਖੱਟੜਾ, ਇਹ ਮੁਟਿਆਰ ਸੱਚੇ ਮਨ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦੀ ਹੈ, ਅਜਿਹੀ ਗਾਇਕੀ ਵਿੱਚ ਵਿਸ਼ਵਾਸ ਰੱਖਦੀ ਹੈ ਜਿਸ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਜਾ ਸਕੇ, ਜਿਸ ਨਾਲ ਸਾਡੇ ਸਮਾਜ ਨੂੰ ਸੇਧ ਦਿਤੀ ਜਾ ਸਕੇ, ਉਹਨਾਂ ਦੀ ਸੋਚ ਏ ਕਿ ਗਾਇਕੀ ਸਿਰਫ ਪੈਸਾ ਅਤੇ ਸ਼ੋਹਰਤ ਕਮਾਉਣ ਵਾਸਤੇ ਨਹੀਂ ਹੁੰਦੀ ਸਗੋਂ ਮਨੋਰੰਜਨ ਕਰਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ ਕੰਮ ਵੀ ਕੀਤਾ ਜਾ ਸਕਦਾ ਹੈ,
      ਪਿਛਲੇ ਦਿਨੀਂ ਦਿਲਸ਼ਾਦ ਅਖ਼ਤਰ ਯਾਦਗਾਰੀ ਮੇਲੇ ਵਿੱਚ ਗਾਇਕਾਂ ਸਿਮਾ ਖੱਟੜਾ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ , ਸਿਮਾ ਖੱਟੜਾ ਵੱਲੋਂ ਗੁਰਦੇਵ ਸਿੰਘ ਸੰਧੂ, ਜਸਮੀਨ ਅਖ਼ਤਰ ਅਤੇ ਸਾਰੀ ਮੇਲਾ ਕਮੇਟੀ ਦਾ ਸਨਮਾਨ ਕਰਨ ਤੇ ਧੰਨਵਾਦ ਕੀਤਾ, ਇਸ ਮੌਕੇ ਗਾਇਕ ਚਮਕੌਰ ਬਚਨ, ਕਮੇਡੀਅਨ ਜਾਗਰ ਅਮਲੀ, ਵੀਡਿਉ ਡਾਇਰੈਕਟਰ ਸਤਵੰਤ ਸਿੰਘ ਭੁੱਲਰ, ਗੀਤਕਾਰ ਕਾਕਾ ਫੂਲਵਾਲਾ, ਗਾਇਕ ਰਛਪਾਲ ਉੱਪਲ, ਗੀਤਕਾਰ ਰਾਜ ਜਗਰਾਉਂ, ਕੈਮਰਾਮੈਨ ਗੱਗੀ ਸਾਰੋ, ਅਦਾਕਾਰ ਰਘਬੀਰ ਸਿੱਧੂ ਵੱਲੋਂ ਗਾਇਕਾਂ ਸਿਮਾ ਖੱਟੜਾ ਨੂੰ ਸਨਮਾਨ ਮਿਲਣ ਤੇ ਵਧਾਈ ਦਿੱਤੀ,
        ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕਾਂ ਸਿਮਾ ਖੱਟੜਾ ਨੇ ਦੱਸਿਆ ਕਿ ਉਹਨਾਂ ਦੇ ਗੀਤ " ਪਿੰਕ ਪਲਾਜੋ " ਨੂੰ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਗਿਆ ਸੀ, ਇਸ ਗੀਤ ਨੇ ਗਾਇਕੀ ਦੇ ਖੇਤਰ ਵਿੱਚ ਸਿਮਾ ਖੱਟੜਾ ਦੀ ਵੱਖਰੀ ਪਹਿਚਾਣ ਬਣਾ ਦਿੱਤੀ, ਇਸ ਗੀਤ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੇ ਰੱਜਵਾ ਪਿਆਰ ਦਿੱਤਾ, ਸਿਮਾ ਖੱਟੜਾ ਨੇ ਦੱਸਿਆ ਬਹੁਤ ਜਲਦੀ ਨਵਾ ਗੀਤ " ਮੁੰਦਰੀ " ਪੰਜਾਬੀਆਂ ਦੀ ਕਚਹਿਰੀ ਵਿੱਚ ਲੈ ਕੇ ਆ ਰਹੀ ਹਾਂ, ਇਹ ਗੀਤ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗਾ, ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ,
Have something to say? Post your comment