Poem

ਜਾਅਲੀ ਵੈਲੀ

February 06, 2019 09:47 PM
ਲਫਜਾਂ ਨਾਲ ਜੁਬਾਨ ਬੰਦ ਕਰ ਦੇਈਂ ਦੀਆਂ ਮਿੱਠਿਆ ਕਦੇ ਲੱਕਾਂ ਨਾਲ ਭਾਰ ਨੀ ਨੂੜਿਆ,
ਐਂਬੂਲਸ ਦੇ ਹੂਟਰ ਸੁਣਕੇ ਹੀ ਪੰਜ ਛੱਤਾਂ ਟੱਪ ਜਾਂਦੇ ਨੇ ਮੌਤ ਨੂੰ ਮਾਸੀ ਕਹਿਣ ਵਾਲੇ।
ਕਿਸੇ ਦੀਆਂ ਧੀਆਂ ਭੈਣਾਂ ਦੀ ਇੱਜਤ ਬਚਾਓਂਣ ਲਈ ਹਥਿਆਰ ਜਰੂਰੀ ਆ ਚੁੱਕਣਾ,,
ਪਰ ਕਿਸੇ ਮਜਬੂਰ ਗਰੀਬ ਬੇਵਸ ਤੇ ਮਾੜੇ ਲੋਕਾਂ ਨੂੰ ਡਰਾਓਂਣਾ ਲੱਖ ਲਾਹਨਤਾਂ ਨੇ ਵੈਲਪੁਣੇ ਨੂੰ।
ਲੋਕ ਥੋਡੇ ਘਟੀਆ ਵਿਵਹਾਰ ਤੋਂ ਕਿਤੇ ਹੱਦ ਤੱਕ ਡਰ ਕੇ ਥੋਡੇ ਅੱਗੇ ਨਹੀਂ ਬੋਲਦੇ ,
ਤੁਸੀਂ ਏਹ ਨਾ ਸਮਝਿਆ ਕਰੋ ਵੀ ਸਾਥੋਂ ਡਰਦੇ ਨੇ ਰੋਬ ਪੈਂਦਾ ਭੁਲੇਖਾ ਏਹ ਥੋਡਾ।
ਬੱਚਿਆਂ ਤੇ ਨੋਜਵਾਨਾਂ ਨੂੰ ਚੰਗੇ ਰਾਹੇ ਪਾਵੋ ਆਪਣਾ ਰੋਬ ਵਿਖਾ ਕੇ ਜੇ ਔਕਾਤ ਆ ਥੋਡੀ,,
ਨਸੇ ਵੇਚਣੇ ਤੇ ਨਸੇ ਕਰਨੇ ਕੋਈ ਵਾਹਲੀ ਬਹਾਦੁਰੀ ਆਲੀ ਗੱਲ ਨਹੀਂ ਅਸੀਂ ਗਦਾਰ ਕਹਿਣਿਆਂ ਏਨਾਂ ਨੂੰ।
ਓਹਨਾਂ ਮਾਪਿਆਂ ਨੂੰ ਪੁੱਛੋ ਜਿੰਨਾਂ ਦੇ ਪੁੱਤ ਸਦਾ ਲਈ ਦੂਰ ਕਰੇ ਨਸ਼ੇ ਤੇ ਚੰਦਰੇ ਪਿੱਤਲ ਨੇ,,
ਕੱਛਾਂ ਚ ਕਸਰਾਲੀ ਆਂ ਦੇ ਰੋਗੀ ਵਾਂਗ ਤੁਰਨਾ ਵਾਹਲੀ ਸੋਭਾ ਨੀ ਦਿੰਦਾ ਸੁਲਫੇ ਤੇ ਚਿੱਟੇ ਨਾਲ ਰੱਜਕੇ।
ਗੱਲੀਂ ਬਾਤੀ ਹਿੱਕਾਂ ਵਿੱਚ ਦੀ ਬਰੂਦ ਕੱਢੀ ਜਾਨਿਓ ਪਿਓ ਕਰਜਈ ਆੜਤੀਆਂ ਦੇ ਹਾੜੇ ਕੱਢੀ ਜਾਂਦਾ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment