Monday, August 19, 2019
FOLLOW US ON

Poem

ਸਤਿਗੁਰੂ ਤੇਰੀ ਉਸਤਤ"

February 07, 2019 08:47 PM
"ਸਤਿਗੁਰੂ ਤੇਰੀ ਉਸਤਤ"
 
ਤੁਸਾਂ ਬੇਗਮਪੁਰਾ ਧਰਤ ਦੇ ਹੋ ਸੁਪਨਸਾਜ਼,
ਤੁਸਾਂ ਬ੍ਰਹਿਮੰਡ ਭੇਤੀ ਅਤੇ ਗਰੀਬ ਨਿਵਾਜ,
ਤੁਸਾਂ ਕਿਰਤ ਕੀਤੀ ਤੇ ਕਰੀ ਨੇਕ ਕਮਾਈ,
ਤੁਸਾਂ ਕੋਂਮ ਦੇ ਵਿਹੜੇ ਰੋਣਕ ਆ ਲਾਈ,
ਤੁਸਾਂ ਭਟਕਣ ਕੱਟ ਸਾਡੀ ਰਹਿਬਰ ਕਹਿਲਾਏ,
ਤੁਸਾਂ ਸਮਾਧੀ ਤੇ ਬੈਠੇ ਕੁਦਰਤ ਛਤਰ ਝੱਲਾਏ,
ਤੁਸਾਂ ਸਤਿਗੁਰੂ ਰੱਬ ਨਾਲ ਪ੍ਰੀਤ ਲਗਾਈ,
ਤੁਸਾਂ ਮਰੀ ਮਾਨਵਤਾ ਵਿੱਚ  ਜਾਨ ਪਾਈ,
ਤੁਸਾਂ ਜ਼ਮੀਨਾਂ ਤੇ ਬੈਠੇ ਉਸ ਮਿੱਟੀ ਨੂੰ ਸਜਦੇ,
ਤੁਸਾਂ ਸੰਵਾਦ ਰਚੇ ਜੋ ਪੈਗਾਮ ਥੋਡਾ ਦੱਸਦੇ,
ਤੁਸਾਂ ਭਰਮ ਭੁਲੇਖੇ ਤੋਂ ਵੱਖ ਕੀਤੀ ਲੋਕਾਈ,
ਤੁਸਾਂ ਕਾਸ਼ੀ ਬਨਾਰਸ ਚ ਅਲਖ ਜਗਾਈ,
ਤੁਸਾਂ ਸਿਰਜੀ ਧੰਨ ਬਾਣੀ ਵੱਡੀ ਏ ਰਹਿਮਤ,
ਤੁਸਾਂ ਵਿਚਰੇ ਜੋ ਥਾਂਈ ਸਭ ਕਰ ਦਿੱਤੇ ਸਹਿਮਤ।
 
ਨਵਪ੍ਰੀਤ ਸਿੰਘ ਕਠਾਰ,
ਪਿੰਡ:- ਕੂ-ਪੁਰ
(ਅੱਡਾ-ਕਠਾਰ)
ਜਲੰਧਰ।
ਮੋ.8727861771
Have something to say? Post your comment