Monday, August 19, 2019
FOLLOW US ON

Poem

ਵੋਟਾਂ ਪਾਵਾਂਗੇ ਲੀਡਰ ਜੋ ਨੰਬਰ ਇੱਕ ਹੋਵੇ।

February 07, 2019 08:55 PM


ਨਾਲ ਨਸ਼ੇ ਦੇ ਉਹ ਰਹਿੰਦਾ ਭਾਂਵੇ  ਡਿੱਕ ਹੋਵੇ।
1 ਵੋਟ ਜਦੋਂ ਅਸੀਂ ਠੱਗਾਂ ਨੂੰ ਹੀ  ਪਾਉਂਣੀ ਐ ।
   ਛੋਟੇ ਠੱਗ ਨੂੰ ਪਾ ਹੇਠੀ ਨਾ ਕਰਵਾਉਣੀ ਐ ।
   ਗੁੰਡਾ ਗਰਦੀ, ਠੱਗੀ,ਚੋਰੀ ਜੋ ਸਭ ਥਾਂ ਹਿੱਟ ਹੋਵੇ।
                         ਵੋਟ ਪਾਵਾਂਗੇ.........
2   ਵੱਡੇ ਵੱਡੇ ਸੁਪਣੇ ਦਿਖਾ ਦੇਵੇ ਜਿਹੜਾ ।
     25,25  ਲੱਖ ਖਾਤੇ ਪਾ ਦੇਵੇ ਜਿਹੜਾ।  
   ਮੁਬਾਇਲ ਦਿੱਤਾ ਜਿਹਦਾ ਚੱਲਦਾ ਟਿੱਚ ਟਿੱਚ ਹੋਵੇ।
                     ਵੋਟ ਪਾਵਾਂਗੇ...........
3   ਹਰ ਹਰ ਆਪਣੀ ਜੋ ਹਰ ਥਾਂ ਕਰਵਾ ਦੇਵੇ।
  ਘੱਟ ਗਿਣਤੀ ਨੂੰ ਖੂੰਜੇ ਨਾਲ ਜਿਹੜਾ ਲਾ ਦੇਵੇ।
  ਇੱਕ ਦੇਸ਼ ਦਾ ਧਰਮ ਜੋ ਸਦਾ ਕਹਿੰਦਾ ਇੱਕ ਹੋਵੇ।
                      ਵੋਟ ਪਾਵਾਗੇ.....
4 ਆਪਣਾ ਘਰ ਭਾਂਵੇ ਉਹੋ ਨਾ ਸੰਭਾਲ ਸਕੇ।
   ਪਰ ਸਾਡੇ ਬੱਚੇ ਉਹੋ ਸੁਪਨਿਆਂ ਚ ਪਾਲ ਸਕੇ।
   ਅਸਰ ਨਾ ਹੋਵੇ ਭਾਂਵੇ ਸਾਰਾ ਜੱਗ ਪਿੱਟ ਰੋਵੇ।
                       ਵੋਟ ਪਾਵਾਗੇ.......
5  ਭਗਵਾਨ ਰਾਮ ਜੀ ਨੂੰ ਵੀ ਸੁਪਨੇ ਦਿਖਾ ਜਾਵੇ ।
  ਗੱਲੀ ਬਾਤੀ ਮੰਦਰ ਉਹ ਸੋਹਣਾ ਅਜਿਹਾ ਬਣਾ ਜਾਵੇ
  ਪਰ ਅੰਬਾਨੀ ਅੰਡਾਨੀ ਯਾਰਾਂ ਲਈ ਪੂਰਾ ਸੁਪਰ ਹਿੱਟ ਹੋਵੇ।
             ਵੋਟ ਪਾਵਾਂਗੇ......
  ਜਸਕਰਨ ਲੰਡੇ
          ਪਿੰਡ ਲੰਡੇ ਜਿਲ੍ਹਾ ਮੋਗਾ
          ਫੋਨ ਨੰਬਰ 94171-03413

Have something to say? Post your comment