Monday, August 19, 2019
FOLLOW US ON

Poem

ਵਕਤ ਬਦਲ ਗਿਆ

February 07, 2019 08:56 PM
ਰਿਸਤੇ ਵੀ ਕੁੱਝ ਨਾ ਰਹਿ ਗਏ ਹੁਣ ,,
ਮਾਸ ਨਾਲੋਂ ਨੌਹ ਵੀ ਹੁੰਦੇ ਦੂਰ ਵੇਖਿਆ।
 
ਕਾਹਦੀ ਹੈ ਘਾਟ ਆਪਣੇ ਪ੍ਰਵਾਹ ਨਾ ਕਰੀਂ,
ਕਹਿੰਦੇ ਕਹਾਓਂਦੇ ਵੀ ਹੁੰਦੇ ਮਜਬੂਰ ਵੇਖਿਆ।
 
ਡਰ ਨਹੀਂ ਮੁਸਕਿਲਾਂ ਦਾ ਅਡੋਲ ਖੜਿਆਂ,
ਪੱਥਰਾਂ ਤੋਂ ਸਖਤ ਸੀ ਹੁੰਦੇ ਚੂਰ ਵੇਖਿਆ।
 
ਬਹੁਤ ਬਦਲ ਗਿਆ ਵਕਤ ਪਹਿਲਾਂ ਨਾਲੋਂ,
ਮਾਪੇ ਹੀ ਬੱਚਿਆਂ ਦੀ ਮੰਨਦੇ ਘੂਰ ਵੇਖਿਆ।
 
ਹੌਸਲਾ ਤੇ ਮੇਹਨਤ ਹੁੰਦੀਆ ਸ਼ੇਰੋਂ ਵਾਲਿਆ,,
ਮੱਖਣਾਂ ਰੁਲਦੇ ਸੀ ਜੋ ਹੁੰਦੇ ਮਸਹੂਰ ਵੇਖਿਆ।
ਮੱਖਣ ਸ਼ੇਰੋਂ ਵਾਲਾ
 
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment