ਮੇਰਾ ਭਾਰਤ ਮਹਾਨ
ਜਿਸ ਦੇਸ਼ ਦੇ ਅਸੀਂ ਨਾਗਰਿਕ ਹਾਂ
ਉਸ ਦੇਸ਼ ਨੂੰ ਕਿਵੇਂ ਭੁੱਲ ਜਾਵਾਂ
ਰਹਿੰਦੀ ਦੁਨੀਆਂ ਤੱਕ
ਮੇਰਾ ਭਾਰਤ ਮਹਾਨ ਦੇ
ਨਾਹਰੇ ਲੱਗਦੇ ਰਹਿਣ ਸਦਾ………
ਰੰਗ-ਬਰੰਗੇ ਲੋਕ ਨੇ ਵੱਸਦੇ
ਰਹਿਣ ਸਦਾ ਹੀ ਹੱਸਦੇ-ਵੱਸਦੇ
ਨਹੀਂ ਰੀਸਾਂ ਹਿੰਦੋਸਤਾਨ ਦੀਆਂ
ਨਹੀਂ ਥੋੜ੍ਹਾਂ ਇਹਨੂੰ ਸ਼ਾਨ ਦੀਆਂ
ਭਾਰਤ ਵਰਗਾ ਦੇਸ਼ ਨਾ ਕੋਈ
ਦੁਨੀਆਂ ਵਾਲੇ ਕਹਿਣ ਸਦਾ…………
ਵਿੱਚ ਵਿਦੇਸ਼ਾਂ ਚੱਲਦੀਆਂ ਨੇ
ਇਸ ਦੇਸ਼ ਦੀਆਂ ਰਚਨਾਵਾਂ
ਮੇਰਾ ਭਾਰਤ ਮਹਾਨ ਦੇ
ਸਦਾ ਗੀਤ ਮੈਂ ਗਾਵਾਂ
ਕਹੇ 'ਮਾਂਗਟ' ਸੁੰਦਰ ਭਾਰਤ ਨੂੰ
ਮੈਂ 'ਸੱਜਦਾ' ਵਾਰ-ਵਾਰ ਕਰਾਂ……….
ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)