Monday, August 19, 2019
FOLLOW US ON

Article

ਸਮਾਜਿਕ ਸਰੋਕਾਰਾਂ ਨੂੰ ਕਲਮਬੰਦ ਕਰਨ ਵਾਲਾ : ਗੀਤਕਾਰ ਸਤਨਾਮ ਸਿੰਘ ਮੱਟੂ

February 07, 2019 09:01 PM

     ਸਮਾਜਿਕ  ਸਰੋਕਾਰਾਂ ਨੂੰ ਕਲਮਬੰਦ ਕਰਨ ਵਾਲਾ : ਗੀਤਕਾਰ ਸਤਨਾਮ ਸਿੰਘ ਮੱਟੂ
ਜਿਹੜੇ ਇਨਸਾਨ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਪੂਰੇ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ ੰਿeੰਜਨੀਅਰ ਸਤਨਾਮ ਸਿੰਘ ਮੱਟੂ ਦਾ ਜਨਮ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ  ਬਲਾਕ ਦੇ ਛੋਟੇ ਜਿਹੇ ਪੱਛੜੇ ਪਿੰਡ ਬੀਂਬੜ ਵਿਖੇ ਮਿਹਨਤਕਸ਼ ਸ਼੍ਰ: ਸੇਵਾ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਬਲਵੀਰ ਕੌਰ ਦੀ ਕੁੱਖੋਂ ੨੫ ਫਰਵਰੀ ੧੯੭੦ ਨੂੰ  ਹੋਇਆ।ਛੋਟੇ ਹੁੰਦਿਆ ਹੀ ਉਸ ਨੂੰ ਘਰ ਦੀ ਗੁਰਬਤ ਨੇ ਪਿਤਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਮਜਦੂਰੀ ਕਰਨ ਲਈ ਮਜਬੂਰ ਭਾਵੇਂ ਕਰ ਦਿੱਤਾ ਪਰ ਇਸ ਮੰਦਹਾਲੀ ਨੇ ਮੱਟੂ ਦੇ ਮਨ ਅੰਦਰ ਆਪਣੇ ਭਾਈਚਾਰੇ ਦੀ ਸੋਚ ਨੂੰ ਦਰਕਿਨਾਰ ਕਰਦੇ ਹੋਏ ਕੁਝ ਬਣਨ ਲਈ ਇੱਕ ਨਵੀਂ ਸੋਚ ਜਰੂਰ ਪੈਦਾ ਕਰ ਦਿੱਤੀ। ਪਿੰਡ ਦੀਆਂ ਕੱਚੀਆਂ ਗਲੀਆਂ'ਚ ਖੇਡਦਿਆਂ, ਰੇਤਲੇ ਟਿੱਬਿਆਂ ਦੇ ਮਲ੍ਹਿਆਂ ਦੇ ਬੇਰ ਖਾਂਦਿਆਂ  ਆਪਣੀ ਅੱਠਵੀਂ ਤੱਕ ਦੀ ਪੜ੍ਹਾਈ ਮਾਝੀ ਅਤੇ ਦਸਵੀਂ ਬਾਲਦ ਕਲਾਂ ਤੋਂ ੧੯੮੯ 'ਚ ਫਸਟ ਪੁਜੀਸ਼ਨ 'ਚ ਪਾਸ ਕੀਤੀ।ਉਸ ਨੇ ਆਪਣੇ ਪੈਰਾਂ ਤੇ ਖੜ੍ਹਣ ਲਈ ਡਿਪਲੋਮਾ ਸਿਵਲ ਇੰਜਨੀਅਰਿੰਗ ਘਰ ਦੀਆਂ ਆਰਥਿਕ ਤੰਗੀਆਂ ਤਰੁਸ਼ੀਆਂ ਦੇ ਬਾਵਜੂਦ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਪਟਿਆਲਾ ਤੋਂ ਕਰ ਲਿਆ।ਵਹਿਲਾ ਫਿਰਨ ਦੀ ਬਜਾਇ ਅਧਿਆਪਕ ਬਣ ਕੇ ਜਲਦੀ ਰੁਜ਼ਗਾਰ ਪ੍ਰਾਪਤੀ ਲਈ ਡਾਈਟ ਨਾਭਾ ਤੋਂ ਉਸ ਨੇ ਈ.ਟੀ.ਟੀ. ਕੋਰਸ ਕਰ ਲਿਆ।ਬੀ.ਏ. ਦੀ ਪੜ੍ਹਾਈ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ  ਕਰ ਲਈ।ਉਸ ਨੇ ੧੯੯੮ 'ਚ ਬਤੌਰ ਈ.ਟੀ.ਟੀ. ਅਧਿਆਪਕ ਵਜੋਂ ਨਿਯੁਕਤੀ ਹੋਣ ਉਪਰੰਤ ਨੋਕਰੀ ਸ਼ੁਰੂ ਕਰ ਲਈ ਪਰ ਉਸ ਨੇ ੨੦੦੧'ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਵਜੋਂ ਨਿਯੁਕਤੀ ਹੋਣ ਤੇ ਪਾਣੀ ਦੀ ਬਚਤ ਅਤੇ ਸੰਭਾਲ ਲਈ ਆਪਣੀਆ ਸੇਵਾਵਾਂ ਦੇਣ ਲਈ ਅਧਿਆਪਨ ਦੀ ਸੇਵਾ  ਨੂੰ  ਤਿਲਾਂਜਲੀ ਦੇ ਦਿੱਤੀ।ਉਸ ਨੇ ਹੋਰ ਅੱਗੇ ਵੱਧਣ ਦੀ ਮਨ ਦੀ ਰੀਝ ਨੂੰ ਪੂਰਾ ਕਰਨ ਲਈ ੨੦੧੧ ਵਿੱਚ ਬੀ.ਟੈਕ. (ਸਿਵਲ) ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਪਟਿਆਲਾ ਤੋਂ ਕਰ ਲਈ।ਨਵੇਂ ਵਰ੍ਹੇ ਦੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਚ ਗੀਤਕਾਰ ਦਾ ਨਾਮ ਸਕਰੀਨ ਤੇ ਪੜ੍ਹਕੇ ਗੀਤ ਲਿਖਣ ਦੀ ਉਸ ਨੂੰ ਚੇਟਕ ਐਸੀ ਲੱਗੀ ਕਿ ਗਾਇਕ ਅਤੇ ਗੀਤਕਾਰ ਹਾਕਮ ਬਖਤੜੀ ਵਾਲੇ ਨੂੰ ਰਸਮੀ ਗੁਰੁ ਧਾਰਨ ਕਰਕੇ ਉਸ ਨੇ ਇਹ ਗੀਤਕਾਰੀ ਦਾ ਸਫਰ ਨਿਰੰਤਰ ਜਾਰੀ ਰੱਖਿਆ ਹੋਇਆ ਹੈ।ਉਸ ਦੀ ਕਲਮ ਦੇ ਪਰੋਏ ਧਾਰਮਿਕ ਅਤੇ ਸਭਿਆਚਾਰਕ  ਗੀਤ ਜਿੰਨ੍ਹਾਂ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜੋ ਕਿ ਰਿਕਾਰਡ ਹੋ ਚੁੱਕੇ ਹਨ :
'ਖੇਤੀ ਛੱਡਕੇ ਜੱਟਾਂ ਦੇ ਪੁੱਤ ਬਣਕੇ ਰਾਂਝੇ ਨੇ…' ਲੱਕੀ ਦੁਰਗਾਪੁਰੀਆ  
'ਪੱਗ ਨੇ ਬਣਾਈ ਸਾਡੀ ਸਾਰੀ ਦੁਨੀਆਂ'ਚ ਪਹਿਚਾਣ ਵੱਖਰੀ' …ਰਵੀ ਢਿੱਲੋਂ
'ਪਟਿਆਲੇ ਵਾਲਿਆ …..ਬਿੱਟੂ ਬਹਾਦਰ
'ਸਿੰਘ ਸੂਰਮੇ----ਲੱਕੀ ਦੁਰਗਾਪੁਰੀਆ   
'ਸ਼ਹੀਦੀ-ਨਿੱਕੀਆਂ ਜਿੰਦਾਂ'----- ਲੱਕੀ ਦੁਰਗਾਪੁਰੀਆ  
    ਸਤਨਾਮ ਸਿੰਘ ਮੱਟੂ ਨੂੰ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਡਾਕ 'ਚ ਆਪਣੇ ਪ੍ਰਤੀਕਰਮ ਛੱਪਣ ਕਰਕੇ ਸਾਹਿਤ ਨਾਲ ਹੋਰ ਵਧੇਰੇ ਜੁੜਣ ਲਈ ਉਤਸਾਹ ਅਤੇ ਪ੍ਰੇਰਨਾ ਮਿਲਣ ਕਰਕੇ ਰਚਨਾਵਾਂ (ਲੇਖ) ਲਿਖਣ ਦੀ ਸ਼ੁਰੂਆਤ ਕੀਤੀ ।ਬਾਲ ਸਾਹਿਤ ਦੇ ਨਾਮਵਰ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਦੇ ਮੇਲ ਨਾਲ ਉਸ ਨੂੰ ਸਾਹਿਤਕ ਲੇਖ ਲਿਖਣ ਲਈ ਉਨ੍ਹਾਂ ਦੇ ਉਚੇਚ ਯੋਗਦਾਨ ਨਾਲ ਹੋਰ ਬਲ ਮਿਲਿਆ  ।
ਉਸਦੀਆਂ ਰਚਨਾਵਾਂ ਅਤੇ ਗੀਤ ਜੋ ਕਿ ਧਾਰਮਿਕ,ਸਭਿਆਚਾਰ,ਸਮਾਜਿਕ ਵਿਸ਼ਿਆਂ ਅਤੇ ਸਾਹਿਤਕ ਸ਼ਖਸੀਅਤਾਂ ਬਾਰੇ ਹੁੰਦੇ ਹਨ, ਪੰਜਾਬੀ ਟ੍ਰਿਬਿਊਨ,ਅਜੀਤ,ਦੇਸ਼ਸੇਵਕ,ਜੱਗਬਾਣੀ,ਚੜ੍ਹਦੀਕਲਾ,ਪੰਜਾਬੀ ਜਾਗਰਣ,ਪੰਜਾਬ ਟਾਈਮਜ਼,ਨਵਾਂ ਜ਼ਮਾਨਾ,ਨਿਰਪੱਖ ਆਵਾਜ਼,ਸੱਚ ਕਹੂੰ,ਆਸ਼ਿਆਨਾ ਆਦਿ ਤੋਂ ਇਲਾਵਾ ਕੇਨੈਡਾ,ਅਮਰੀਕਾ ਤੋਂ ਛੱਪਣ ਵਾਲੇ ਅਖਬਾਰਾਂ ਰੋਜ਼ਾਨਾ ਹਮਦਰਦ,ਦਾ ਟਾਈਮਜ਼ ਆਫ ਪੰਜਾਬ,ਦੇਸ਼ ਦੋਆਬਾ,ਪੰਜਾਬ ਮੇਲ,ਇੰਡੋ ਕੇਨੈਡੀਅਨ ਟਾਈਮਜ਼,ਪੰਜਾਬੀ ਇਨ ਹਾਲੈਂਡ ਆਦਿ ਵਿੱਚ ਨਿਰੰਤਰ ਛੱਪ ਰਹੀਆਂ ਹਨ।ਉਸਦੇ ਲੇਖ ਅਤੇ ਗੀਤ ਪੰਜਾਬੀ ਮੈਗਜ਼ੀਨਾਂ ਪੰਜਾਬੀ ਦਰਪਣ,ਖੇਤੀ ਦੁਨੀਆਂ,ਵਿਕਾਸ ਜਾਗ੍ਰਿਤੀ,ਪ੍ਰਤੀਮਾਨ,ਗੁਸਈਆ ਆਦਿ ਵਿੱਚ ਅਕਸਰ ਛੱਪਦੇ ਹਨ।ਅਜੀਤ ਵਿੱਚ ਉਸ ਦੇ ਖੋਜ ਭਰਭੂਰ ਛਪੇ ਲੇਖ 'ਗੁਰੂ ਘਰ ਦੀ ਦੇਗ ਦੀ ਮਹੱਤਤਾ' ਨੂੰ ਪਾਠਕਾਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ।ਉਸਦੇ ਪੰਜ-ਪੰਜ ਗੀਤ 'ਚੰਨ ਰਿਸ਼ਮਾਂ' ਅਤੇ 'ਗੁਲਮੋਹਰ' ਕਿਤਾਬਾਂ 'ਚ ਛਪ ਚੁੱਕੇ ਹਨ। ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਪ੍ਰਕਾਸ਼ਿਤ ਕਿਤਾਬ 'ਕਲਮ ਸ਼ਕਤੀ' ਵਿੱਚ ਚਾਰ ਗੀਤਾਂ ਨੂੰ ਥਾਂ ਮਿਲਣ ਦਾ ਉਸ ਨੂੰ ਮਾਣ ਪ੍ਰਾਪਤ ਹੋਇਆ ਹੈ।ਸਮਾਜ ਨੂੰ ਉਸਾਰੂ ਸ਼ੇਧ ਦੇਣ ਵਾਲੀਆਂ ਸਾਹਿਤਕ ਸਰਗਰਮੀਆ ਲਈ ਉਸ  ਨੂੰ ਬਹੁਤ  ਸਾਰੀਆਂ ਸੰਸਥਾਵਾਂ ਵਲੋਂ  ਸਨਮਾਨਿਤ ਕੀਤਾ ਗਿਆ ਹੈ।ਸਮਾਜਿਕ, ਸਭਿਆਚਾਰਕ ਅਤੇ ਪਰਿਵਾਰਕ ਗੀਤਾਂ ਲਈ  ਲੋਹਾਖੇੜੀ ਕਲੱਬ ਵਲੋਂ ੨੦੧੮'ਚ ਸਨਮਾਨਿਤ ਕੀਤਾ ਗਿਆ।'ਡੇਲ੍ਹੀ ਰਾਊਕੇ ਨਿਊਜ਼' ਵਲੋਂ 'ਰਾਂਝੇ' ਅਤੇ 'ਪੱਗ' ਗੀਤਾਂ ਦੀ ਵਧੀਆ ਸ਼ਬਦਾਵਲੀ ਲਈ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।'ਪੱਗ' ਗੀਤ 'ਚ ਪਰੋਏ ਸਬਦਾਂ 'ਖੁੱਲ੍ਹੀ ਦਾਹੜੀ ਨਾਲ ਹੋ ਜੇ ਰੋਹਬ ਚੌਗੁਣਾ,ਜੇ ਹੋਵੇ  ਪੀਲੀ ਕੇਸਰੀ…..' ਨੇ ਮੱਟੂ ਦੇ ਮਨ ਨੂੰ ਵੀ ਐਸਾ ਟੁੰਬਿਆ ਕਿ ਉਹ ਵੀ ਖੁੱਲ੍ਹੀ ਦਾਹੜੀ ਰੱਖਣ ਲੱਗ ਪਿਆ। ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਆਜ਼ਾਦ ਪੰਜਾਬੀ ਮੰਚ ਕੁਆਲਾਲੰਪਰ (ਮਲੇਸ਼ੀਆ) ਵਲੋਂ  ਕਰਵਾਏ ਸੰਮੇਲਨ ਵਿੱਚ ਚੋਟੀ ਦੇ ਪੰਜਾਬੀ ਲੇਖਕਾਂ ਨਾਲ ਸਤਨਾਮ ਸਿੰਘ ਮੱਟੂ ਦੀ  ਸਮੂਲੀਅਤ  ਅਤੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਮਿਲਣਾ ਮਾਣ ਵਾਲੀ ਗੱਲ ਹੈ।ਉਥੋਂ ਦੀਆਂ ਸਾਰੀਆਂ ਸਰਗਰਮੀਆਂ ਨੂੰ ਆਪਣੀ ਕਲਮ ਨਾਲ ਨਿਖਾਰ ਕੇ ਪੰਜਾਬ ਦੇ ਪ੍ਰਮੁੱਖ ਅਖਬਾਰਾਂ 'ਚ ਮੋਟੀਆਂ ਸੁਰਖੀਆਂ 'ਚ ਲਿਅਉਣ ਦੀ ਜ਼ਿੰਮੇਵਾਰੀ ਉਸ ਨੇ ਬਾਖੂਬੀ ਨਿਭਾਈ ਜਿਸ ਨਾਲ ਉਸ ਦਾ ਕੱਦ ਸਾਹਿਤ ਦੇ ਖੇਤਰ 'ਚ ਹੋਰ ਵੀ ਉੱਚਾ ਹੋਇਆ ਹੈ।,
ਸਰਕਾਰੀ  ਡਿਊਟੀ ਨੂੰ ਤਨੋ ਮਨੋ ਸਮਰਪਿਤ ਹੋਣ ਕਰਕੇ, ਉਸਦੀਆਂ ਵਧੀਆਂ ਸੇਵਾਵਾਂ ਕਰਕੇ ਫਤਿਹਗੜ੍ਹ ਸਾਹਿਬ ਨੂੰ ਪਹਿਲਾ ਸਵੱਛ ਜਿਲ੍ਹਾ ਬਣਾਉਣ'ਚ ਪਾਏ ਯੋਗਦਾਨ ਸਦਕਾ ਆਜ਼ਾਦੀ ਦਿਵਸ (੨੦੧੫) ਮੌਕੇ ਉਸ ਸਮੇਂ ਦੇ ਉਚੇਰੀ ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਵਲੋਂ ਅਤੇ ਗਣਤੰਤਰ ਦਿਵਸ (੨੦੧੬) ਤੇ ਵਿਧਾਇਕ ਜਸਟਿਸ ਨਿਰਮਲ ਸਿੰਘ ਵਲੋਂ ਬਸੀ ਪਠਾਣਾ ਵਿਖੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਲੋਂ ਉਸ ਨੂੰ ਮਹਿਕਮੇ 'ਚ ਵਧੀਆ ਕਾਰਗੁਜ਼ਾਰੀ ਲਈ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਪਟਿਆਲਾ ਜਿਲ੍ਹੇ 'ਚ ਸਵੱਛ ਭਾਰਤ ਮਿਸ਼ਨ 'ਚ ਵਧੀਆ ਯੋਗਦਾਨ ਪਾਉਣ ਬਦਲੇ ੧੫ ਅਗਸਤ ੨੦੧੭ ਨੂੰ ਸਪੀਕਰ ਵਿਧਾਨ ਸਭਾ ਰਾਣਾ ਕੇ.ਪੀ.ਸਿੰਘ ਵਲੋਂ ਸਨਮਾਨ ਕੀਤਾ ਗਿਆ।ਪੰਜਾਬ ਸਰਕਾਰ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 'ਚ ਆਪਣੀ ਡਿਊਟੀ ਵਧੀਆ ਤਰੀਕੇ ਨਿਭਾਉਣ ਕਰਕੇ ਉਸ ਨੂੰ ਪੰਜਾਬ ਸਰਕਾਰ ਵਲੋਂ ਸ਼੍ਰ. ਸਾਧੂ ਸਿੰਘ ਜੰਗਲਾਤ ਅਤੇ ਜੀਵ ਮੰਤਰੀ ਨੇ ਸਨਮਾਨ ਪੱਤਰ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਮਿਲਣਸਾਰ,ਹਲੀਮੀ,ਸਾਦਗੀ,ਈਮਾਨਦਾਰੀ ਅਤੇ ਦ੍ਰਿੜ ਇਰਾਦੇ ਵਾਲਾ ਸਤਨਾਮ ਮੱਟੂ ਆਪਣੀ ਸੁਪਤਨੀ ਬਲਜਿੰਦਰ ਕੌਰ    ਬੇਟੇ ਤੇਜਵੀਰ ਅਤੇ ਅਰਸ਼ਵੀਰ ਨਾਲ ਪਟਿਆਲਾ ਵਿਖੇ ਰਹਿ ਰਿਹਾ ਹੈ,ਜਿਥੇ ਉਸ ਨੂੰ 'ਵਿਸ਼ਵ ਪੰਜਾਬੀ ਮੰਚ' ਦੇ ਮੈਂਬਰ ਹੋਣ ਦਾ ਮਾਣ ਹੈ ਉਥੇ ਹੀ ਉਸ ਨੇ ਸਥਾਨਕ ਸਾਹਿਤਕ ਸਭਾਵਾਂ 'ਪੰਜਾਬੀ ਸਾਹਿਤ ਸਭਾ' ਦੇ ਮੈਂਬਰ ਅਤੇ 'ਤ੍ਰਵੈਣੀ ਸਾਹਿਤ ਪ੍ਰੀਸ਼ਦ' ਦੇ ਪ੍ਰੈਸ ਸਕੱਤਰ ਵਜੋਂ ਸਰਗਰਮ  ਸ਼ਾਂਝ ਪਾਈ ਹੋਈ ਹੈ ।ਉਸ ਨੇ ਜ਼ਿੰਦਗੀ ਦੀਆਂ ਤੰਗੀਆਂ ਤਰੁਸੀਆਂ ਨੂੰ ਆਢੇ ਹੱਥੀਂ ਲੈਂਦੇ ਹੋਏ ਜਿਸ ਤਰ੍ਹਾਂ ਸਫਲਤਾ ਦੇ  ਰਸਤੇ ਤੇ ਚਲਣ ਦਾ ਵਲ ਸਿਖਿਆ ਹੈ ਪ੍ਰਮਾਤਮਾ  ਉਸ ਨੂੰ ਅੱਗੋਂ ਹੋਰ ਬੁਲੰਦੀਆਂ ਤੇ ਪਹੁੰਚਾਵੇ ।


  ਮੇਜਰ ਸਿੰਘ ਨਾਭਾ,

Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-