Article

ਮਿੰਨੀ ਕਹਾਣੀ '' ਕਰਜ਼ ''

February 07, 2019 09:05 PM
Hakim singh
ਮਿੰਨੀ ਕਹਾਣੀ '' ਕਰਜ਼ ''
  ਕੱਲ੍ਹ ਮੈ ਆਪਣੀ ਗੱਡੀ ਵਿੱਚ ਸ਼ਹਿਰ ਨੂੰ ਜਾ ਰਿਹਾ ਸੀ ,  ਗਰਮੀ ਵੀ ਹੋਰ ਦਿਨਾਂ ਨਾਲੋਂ ਬਹੁਤ ਹੀ ਜਿਆਦਾ ਸੀ । ਸੜਕ ਤੇ ਆ ਰਹੀ ਇਕ ਬਜ਼ੁਰਗ ਔਰਤ ਜਿਸ ਦੀ ਉਮਰ ਸੱਠ ਸੱਤਰ ਦੇ ਵਿਚਕਾਰ ਸੀ । ਗਰਮੀ ਨਾ ਸਹਾਰ ਦੀ ਹੋਈ ਮੇਰੀ ਗੱਡੀ ਤੋਂ ਥੋੜ੍ਹੀ ਜਿਹੀ ਵਿੱਥ ਤੇ ਅਚਾਨਕ ਸੜਕ ਵਿਚਕਾਰ ਗਿਰ ਗਈ । ਮੈ ਗੱਡੀ ਸਾਈਡ ਤੇ ਖੜੀ ਕੀਤੀ ,ਮੈ ਉਸ ਬਜ਼ੁਰਗ ਔਰਤ ਵੱਲ ਨੂੰ ਵੱਧਿਆ ਮੈ ਕੋਲ ਜਾ ਕੇ ਪੁੱਛਿਆ ਮਾਤਾ ਜੀ ਕੀ ਗੱਲ ਹੋਈ ਗਈ ? ਮਾਤਾ ਜੀ ਨੇ ਆਪਣੇ ਸਿਰ ਤੇ ਲਈ ਮੈਲੀ ਜਿਹੀ ਚਾਦਰ ਨਾਲ ਅੱਖਾਂ ਵਿੱਚੋਂ ਗਿਰ ਰਹੇ ਮਣਾ - ਮੂੰਹੀ ਹੰਝੂਆਂ ਨੂੰ ਸਾਫ ਕਰਦੀ ਬੋਲੀ ਦਫਤਰਾਂ ਵਾਲੇ ਰਿਸਵਤ ਮੰਗਕੇ ਰਵਾ ਦਿੰਦੇ ਨੇ । ਮਾਤਾ ਜੀ ਕੀ ਕਹਿੰਦੇ ਨੇ ? 
                ਮਾਤਾ ਰੋਂਦੀ ਹੋਈ ਬੋਲੀ ਕਿ ਮੇਰਾ ਛੋਟਾ ਮੁੰਡਾ ਬੀਮਾਰ ਹੈ , ਪੈਨਸ਼ਨ ਦੇ ਪੈਸੇ ਲੈਣ ਗਈ ਸੀ । ਘਰ ਵਾਲਾ ਇਹਨਾਂ ਨੂੰ ਛੋਟੇ ਹੁੰਦਿਆਂ ਹੀ ਸਦਾ ਲਈ ਛੱਡ ਕੇ ਤੁਰ ਗਿਆ ਸੀ । ਦਫਤਰ ਵਾਲੇ ਕਹਿੰਦੇ ਅਗਲੇ ਮਹੀਨੇ ਪਤਾ ਕਰੀ । ਨਹੀਂ ਫਿਰ ਥੋੜ੍ਹਾ ਜਿਹਾ ਖਰਚ ਕਰਨਾ ਪਵੇਗਾ । ਮੈ ਧੀਵੀਂ ਜਿਹੀ ਅਵਾਜ਼ ਪੁੱਛਿਆ ਮਾਤਾ ਦੀ ਵੱਡਾ ਮੁੰਡਾ ਕੀ ਕਰਦਾ ? ਉਹ ਸਰਕਾਰੀ ਨੌਕਰੀ ਕਰਦਾ ਕਹਿੰਦਾ ਮੈ ਵੀ ਆਪਣੇ ਬੱਚੇ ਪੜਾਉਣੇ ਨੇ ਮੇਰੀ ਤਨਖਾਹ ਨਾਲ ਤਾਂ ਮੇਰਾ ਹੀ ਗੁਜ਼ਾਰਾ ਬਹੁਤ ਮੁਸ਼ਕਿਲ ਨਾ ਹੋ ਰਿਹਾ । ਜਿੰਨਾ ਮਹੀਨੇ ਦਾ ਖਰਚਾ ਛੋਟੇ ਦਿੰਦਾ , ਉਨ੍ਹਾਂ ਹੀ ਮੇਰੇ ਕੋਲੋਂ ਲੈ ਲਿਆ ਕਰ । ਪਰ ਮਾਤਾ ਦੇ ਹੰਝੂਆਂ ਘਰ ਨਾ ਰਾਸ਼ਨ ਹੋਣ ਦੀ ਵੀ ਗਵਾਹੀ ਭਰ ਰਹੇ ਸੀ । ਪਤਾ ਨੀ ਮੈਨੂੰ ਇੰਜ ਕਿਉ ਲੱਗ ਰਿਹਾ ਸੀ ,ਕਿ ਮਾਤਾ ਜੀ ਕੋਲ ਘਰ ਨੂੰ ਵਾਪਸ ਜਾਣ ਵਾਸਤੇ ਕਰਾਇਆ ਵੀ ਨਹੀਂ ਹੈ । ਮੈ ਉਸਨੂੰ ਆਪਣੀ ਗੱਡੀ 'ਚ ਬਠਾਇਆ, ਰਾਸ਼ਣ ਵਾਲੀ ਦੁਕਾਨ ਤੇ ਗਿਆ ਦੁਕਾਨ ਵਾਲੇ ਤੋਂ ਇੱਕ ਮਹੀਨੇ ਦਾ ਰਾਸ਼ਨ ਪੈਕ ਕਰਵਾਇਆ । ਮੈਂ ਗੱਡੀ ਵਿੱਚ ਰੱਖ ਕੇ ਮਾਤਾ ਦੇ ਪਿੰਡ ਵੱਲ ਨੂੰ ਲੈ ਤੁਰਿਆ , ਪਿੰਡ ਕੋਲ ਜਾਕੇ ਗੱਡੀ ਰੋਕੀ , ਮਾਤਾ ਜੀ ਨੂੰ ਗੱਡੀ ਚੋਂ ਉਤਾਰਿਆ,  ਪੈਕ ਕੀਤਾ ਹੋਇਆ ਰਾਸ਼ਨ ਤੇ ਦੋ ਸੌ ਰੁਪਏ ਫੜਾਉਣ ਲੱਗਿਆ । ਮਾਤਾ ਪਾਣੀ ਭਰੀਆਂ ਅੱਖਾਂ ਨਾਲ ਕਹਿਣ ਲੱਗੀ ਪੁੱਤ ਮੈ ਧੀਆਂ ਦਾ ਖਾ ਕੇ ਕਦੋਂ ਕਰਜ਼ ਅਦਾ ਕਰੂੰਗੀ ? ਮਾਤਾ ਦੇ ਇਹ ਬੋਲ ਸੁਣਕੇ ਮੇਰੇ ਅੰਦਰ ਕੰਬਣੀ ਜਿਹੀ ਛਿੜ ਗਈ ।
                                ਹਾਕਮ ਸਿੰਘ ਮੀਤ ਬੌਂਦਲੀ 
                                   ਮੰਡੀ ਗੋਬਿੰਦਗੜ੍ਹ 
Have something to say? Post your comment