Saturday, April 20, 2019
FOLLOW US ON

Article

"ਤੇਰੀ ਮੁਟਿਆਰ" ਫ਼ੇਮ ਗੀਤ ਨਾਲ ਗੀਤਕਾਰ "ਗਗਨ ਕਾਈਨੌਰ" (ਮੋਰਿੰਡਾਂ) ਸੰਗੀਤਕ ਦੇ ਖੇਤਰ ਵਿੱਚ ਫਿਰ ਚਰਚਾ ਵਿੱਚ ---- ਛਿੰਦਾ ਧਾਲੀਵਾਲ ਕੁਰਾਈ ਵਾਲਾ

February 07, 2019 09:12 PM
"ਤੇਰੀ ਮੁਟਿਆਰ" ਫ਼ੇਮ ਗੀਤ ਨਾਲ ਗੀਤਕਾਰ "ਗਗਨ ਕਾਈਨੌਰ" (ਮੋਰਿੰਡਾਂ) ਸੰਗੀਤਕ ਦੇ ਖੇਤਰ ਵਿੱਚ ਫਿਰ ਚਰਚਾ ਵਿੱਚ ---- ਛਿੰਦਾ ਧਾਲੀਵਾਲ ਕੁਰਾਈ ਵਾਲਾ
 
     ਆਪਣੀ ਕਲਮ ਦੇ ਨਾਲ ਨਵੇਂ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਸੰਗੀਤਕ ਦਰਸ਼ਕਾਂ ਦੇ ਰੂਬਰੂ ਕਰਨ ਦੀ ਦਿਲੋਂ ਇੱਛਾਂ ਰੱਖਣ ਵਾਲਾ ਨੌਜ਼ਵਾਨ ਗੀਤਕਾਰ "ਗਗਨ ਕਾਈਨੌਰ" (ਮੋਰਿੰਡਾਂ) ਗੀਤਕਾਰੀ ਦੇ ਖੇਤਰ ਵਿੱਚ ਆਪਣਾ ਨਾਂ ਸਥਾਪਤ ਕਰਨ ਲਈ ਤੱਤਪਰ ਹੈ| ਗੀਤਕਾਰ ਗਗਨ ਕਾਈਨੌਰ ਦਾ ਜਨਮ 24ਸੰਤਬਰ 1993 ਨੂੰ ਸਰਦਾਰ ਗੁਰਚਰਨ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਹੋਇਆ ਗਗਨ ਕਾਈਨੌਰ ਨੇ ਦਸਿਆ ਕਿ ਉਹਨਾਂ ਦੇ ਮਾਤਾ ਪਿਤਾ ਮੁੱਢ ਤੋਂ  ਓ ਅੰਗਹੀਣੇ ਸਨ। ਮਾਤਾ ਕੁਲਵੰਤ ਕੌਰ ਜੀ ਆਪਣੇ ਬਚਪਨ ਤੋਂ ਹੀ ਬੋਲ ਤੇ ਸੁਣ ਨਹੀਂ ਸਕਦੇ ਤੇ ਪਿਤਾ ਗੁਰਚਰਨ ਸਿੰਘ ਵੀ ਆਪਣੇ ਬਚਪਨ  ਵਿੱਚ ਜਲ ਗਏ ਸਨ ਜਿਸ ਕਰਕੇ ਉਹਨਾਂ ਦੀ ਇੱਕ ਬਾਂਹ ਜੱਲਗੀਂ ਸੀ ਗੀਤਕਾਰ ਗਗਨ ਕਾਈਨੌਰ ਨੇ ਦਸਿਆ ਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ‌ ਤੇ ਆਪਣੇ ਦਾਦਾ ਸਵਰਗਵਾਸੀ ਸਰਦਾਰ ਬਲਵੰਤ ਸਿੰਘ ਪਟਵਾਰੀ ਜੀ ਅਤੇ ਦਾਦੀ ਗੁਰਦਿਆਲ ਕੌਰ ਨੇ ਬੁਹਤ ਪਿਆਰ ਤੇ ਆਸ਼ੀਰਵਾਦ ਬਖਸ਼ਿਆ ।  ਆਪਣੇ ਨਵੇਂ ਲਿਖੇ ਗੀਤ "ਤੇਰੀ ਮੁਟਿਆਰ" ਦੇ ਨਾਲ ਥੋੜੇ ਹੀ ਸਮੇਂ ਵਿੱਚ ਨੌਜ਼ਵਾਨਾਂ ਦੇ ਦਿਲਾ ਦੀ ਧੜਕਨ ਬਣ ਗਿਆ ਹੈ|  "ਤੇਰੀ ਮੁਟਿਆਰ" ਗੀਤ ਨੂੰ ਗਾਇਆ ਹੈ ਸੁਰੀਲੀ ਗਾਇਕਾ "ਵੀਰ ਕੌਰ" ਨੇ, ਇਸ ਦਾ ਮਿਊਜ਼ਕ ਦਿੱਤਾ ਹੈ ਮਿਊਜ਼ਕ ਡਾਇਰੈਕਟਰ "ਸੁਖਬੀਰ ਰੈੱਡ ਰੌਕਰਜ਼" ਨੇ, ਅਤੇ ਅੱਜ ਦੇ ਦੌਰ ਦੀ ਸੰਗੀਤ ਦੇ ਖੇਤਰ ਵਿੱਚ ਪ੍ਸਿੱਧ ਮਿਊਜ਼ਕ ਕੰਪਨੀ "ਜ਼ਸ ਰਿਕਾਰਡਜ਼" ਵੱਲੋਂ ਯੂ-ਟਿਊਬ ਅਤੇ ਇੰਟਰਨੈਟ ਦੀਆਂ ਸਾਰੀਆਂ ਸ਼ੋਸ਼ਲ ਸਾਇਟਾਂ ਤੇ ਰਿਲੀਜ਼ ਕੀਤਾ ਗਿਆ ਹੈ| ਇਸ ਗੀਤ ਨੂੰ ਨੌਜ਼ਵਾਨਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ| ਇਸ ਗੀਤ ਤੋਂ ਪਹਿਲਾਂ "ਗਗਨ ਕਾਈਨੌਰ" ਦੇ ਲਿਖੇ ਗੀਤ "ਬਿੱਲੀ ਅੱਖ" (ਮਨੂੰ ਪੀ੍ਤ), ਧਾਰਮਿਕ ਗੀਤ "ਕੁਰਬਾਨੀ" (ਭਾਈ ਗੁਰਦੇਵ ਸਿੰਘ ਸੰਤਸਰ) ਵੀ ਮਾਰਕੀਟ ਵਿੱਚ ਆ ਚੁੱਕੇ ਹਨ |ਗਗਨ ਕਾਈਨੌਰ ਨੇ ਮੁਢਲੀ ਸਿੱਖਿਆ ਪਿੰਡ ਦੇ ਇੰਦਰਾ ਹਾਈ ਸਕੂਲ ਤੋਂ ਬਾਰਵੀਂ ਕਲਾਸ ਤੱਕ ਦੀ ਪੜ੍ਹਾਈ ਪੂਰੀ ਕੀਤੀ ਫਿਰ ਬੱਸੀ ਪਠਾਣਾਂ ਆਈ ਟੀ ਆਈ ਤੋਂ ਮਕੈਨਿਕ ਆਈ ਟੀ ਆਈ ਟੀ ਪਾਸ ਕੀਤੀ   ਖੁਦ ਗਗਨ ਕਾਈਨੌਰ ਨੂੰ ਵੀ ਬਚਪਨ ਤੋਂ ਗਾਇਕੀ ਦਾ ਬਹੁਤ ਸ਼ੌਕ ਸੀ ਅਤੇ ਉਹ ਸਕੂਲ ਦੀਆਂ ਸਟੇਜਾਂ ਤੋਂ ਗਾਉਣਾ ਸ਼ੁਰੂ ਕੀਤਾ ਤੇ ਫਿਰ ਆਈ ਟੀ ਆਈ ਵਿੱਚੋਂ ਵੀ ਮੁਕਾਬਲੇ ਵਿਚ ਗਾਇਕਾਂ ਦੀ ਭੀੜ ਵਿਚੋਂ ਪਹਿਚਾਣ ਬਣਾਈ ਤੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ।  ਯੂ-ਟਿਊਬ ਅਤੇ ਫ਼ੇਸਬੁੱਕ ਤੇ ਨਵੇਂ ਗਾਇਕਾਂ ਨੂੰ ਵੀ ਆਪਣੇ ਲਿਖੇ ਗੀਤਾਂ ਰਾਹੀਂ ਪੇਸ਼ ਕਰ ਚੁੱਕਿਆਂ ਹੈ ਜਿਨਾਂ ਵਿੱਚ ਗਾਇਕ "ਗੁਰਸੇਵਕ" ਨੂੰ ਦੁਬਈ, ਚਿੱਟਾ, ਸਿੰਘ ਸੂਰਮੇਂ, ਬੇਬੇ-ਬਾਪੂ, ਇੱਕ ਸੱਚ, ਅਤੇ ਗਾਇਕਾਂ " ਗੁਰਲੀਨ ਕੌਰ" ਨੂੰ ਮਾਂ-ਅੰਮੜੀ, ਮੇਰੀ ਕਲਗੀਧਰ, ਗੁਰੂ ਰਵਿਦਾਸ ਮਹਾਰਾਜ ਜੀ, ਆਦਿ| ਹੁਣ ਬੁਹਤ ਜ਼ਲਦੀ ਹੀ ਗੀਤਕਾਰ "ਗਗਨ ਕਾਈਨੌਰ" ਆਪਣੇ ਨਵੇਂ ਗੀਤਾਂ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਵੇਗਾ|
  ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗੀਤਕਾਰ ਗਗਨ ਕਾਈਨੌਰ ਨੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਧਾਰਮਿਕ ਅਤੇ ਸੱਭਿਆਚਾਰ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਵੇਗਾ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਇਹਨਾਂ ਗੀਤਾਂ ਨੂੰ ਵੀ ਰੱਜਵਾ ਪਿਆਰ ਦੇਣਗੇ
( ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ ਨੰ : 75082-54006)
Have something to say? Post your comment