Poem

ਅਮੀਰੀ ਦਾ ਸ਼ੌਂਕ :: ਕਰਮਜੀਤ ਕੌਰ ਸਮਾਉਂ,

February 08, 2019 01:44 AM

ਅਮੀਰੀ ਦਾ ਸ਼ੌਂਕ ਚੜ੍ਹਿਆ ਹੁੰਦਾ ਕਈਆਂ ਨੂੰ,
ਮੈਨੂੰ ਫ਼ਕੀਰੀ ਹੀ ਧੁਰੋਂ ਦਿੱਤੀ ਉਸ ਰੱਬ ਨੇ।

ਕਈ ਕਰਦੇ ਰਹਿੰਦੇ ਗੁਮਾਨ ਸੋਹਣੇ ਸਰੀਰ ਦਾ,
ਇਹ ਤਾਂ ਨਿਸ਼ਚਿਤ ਮਿੱਟੀ 'ਚ' ਮਿਲਣਾ ਸਭ ਨੇ।

ਕਈਆਂ ਨੂੰ ਸ਼ੌਂਕ ਹੁੰਦਾ ਦਿਲਾਂ ਨੂੰ ਜਿੱਤਣੇ ਦਾ,
ਬਹੁਤਿਆਂ ਨੂੰ ਆਪਣੇ ਰਿਸ਼ਤੇ ਵੀ ਲੱਗਦੇ ਜ੍ਹੱਬ ਨੇ।।

ਆਪ ਮੰਦਾ ਤੇ ਔਲਾਦ ਨੂੰ ਖੁਆ ਚੰਗਾ ਪਾਲਦੇ,
ਬੁੱਢੇ ਹੋਣ ਤੇ ਨਾ ਸਾਂਭਣ ਹੁਣ ਦੇ ਬੱਚੇ ਠੱਗ ਨੇ।

ਕਿਸ ਤੇ ਕਰੀਏ ਵਿਸ਼ਵਾਸ, ਇਹ ਤਾਂ ਮੋਹਰਾ ਬਣਿਆਂ,
ਧੋਖਾ, ਝੂਠ, ਚਾਲਾਕੀ,ਬੇਵਫਾਈ ਜਮਾਨੇ ਦੇ ਰੰਗ ਨੇ।

'ਕੰਮੋਂ' ਹੁਣ ਤੇਰਾ ਲਿਖਿਆ ਕਿਸ ਨੇ ਹੈ ਪੜ੍ਹਨਾ,
ਦੁਨੀਆਂ ਦੇ ਵਿੱਚ ਬਹੁਰੰਗੀ ਹੋ ਗਏ ਮਨ ਨੇ।

ਕਰਮਜੀਤ ਕੌਰ ਸਮਾਉਂ,
ਜਿਲ੍ਹਾਂ ਮਾਨਸਾ,
7888900620

Have something to say? Post your comment