Sunday, April 21, 2019
FOLLOW US ON

Poem

ਸ਼ਹਾਦਤ //ਨਿਰਮਲ ਕੌਰ ਕੋਟਲਾ

February 08, 2019 09:27 PM

ਸ਼ਹਾਦਤ ਕਲਮ ਜਦ ਫੜੀ ,

ਕਿ ਲਿਖਾਂ ਕੁਝ ਸ਼ਹਾਦਤ ਤੇ ।

ਰੀਝ ਸੀ ਕਿ ਚਿਰਾਂ ਤੋਂ ਲਿਖਾਂ ਕੁਝ ਇਬਾਦਤ ਤੇ ।

ਫਿਰ ਮਨ 'ਚ ਖਿਆਲ ਆਇਆ ,

ਛੋਟੇ ਛੋਟੇ ਬੱਚਿਆ ਦਾ ।

ਉਮਰ ਨਿਆਣੀ ਸੀ ਗੀ ਓਹਨਾ ਮਨ ਦੇ ਸੱਚਿਆ ਦਾ ।

ਲਾਡਲੇ ਸੀ ਗੋਬਿੰਦ ਦੇ ,

ਮਾਤਾ ਗੁਜ਼ਰੀ ਦੇ ਲਾਲ ਜੀ ।

ਪਾਲੇ ਸੀ ਲਾਲ ਦੁਲਾਰੇ ,

ਦੁਧ ਮੱਖਣਾ ਦੇ ਨਾਲ ਜੀ ।

ਗੰਗੂ ਨੇ ਧ੍ਰੋਹ ਕਮਾਇਆ ,

ਲੋਭੀ ਸੀ ਹੋ ਗਿਆ ।

ਮਤ ਓਹਦੀ ਮਾਰੀ ਗਈ ,

ਮਤੋ ਹੌਲਾ ਹੋ ਗਿਆ ।

ਚੰਦ ਸਿਕਿਆ ਦਾ ਲੋਭੀ ,

ਮੱਥੇ ਦਾਗ ਐਸਾ ਲਾ ਗਿਆ ।

ਲੂਣ ਹਰਾਮੀ ਬਣ ,

ਕਲੰਕ ਮੱਥੇ ਐਸਾ ਲਾ ਗਿਆ ,

Have something to say? Post your comment