Article

ਰਿਸ਼ਤਿਆਂ ਦੀ ਮੌਤ

February 08, 2019 09:28 PM

                                         ਰਿਸ਼ਤਿਆਂ ਦੀ ਮੌਤ

ਨੇਹਾ ਦੀਆਂ ਸਹੇਲੀਆਂ ਵਿਦੇਸ਼ ਵਿੱਚ ਸੈਂਟਲ ਹੋ ਚੁੱਕੀਆਂ ਹਨ । ਨੇਹਾ ਆਪਣਿਆਂ ਘਰਦਿਆਂ ਨਾਲ ਵਿਦੇਸ਼ ਜਾਣ ਦੀ ਜਿੱਦ ਕਰ ਰਹੀ ਹੈ । ਨੇਹਾ ਦੇ ਪਿਤਾ ਨੂੰ ਏਜੰਟ ਇੱਕ ਸਕੀਮ ਦੱਸਦਾ ਹੈ ਕਿ ਉਹ ਆਪਣੀ ਸਾਲੀ ਦੇ ਮੁੰਡੇ ਨਾਲ ਜਿਹੜਾ ਬਾਹਰੋ ਆਇਆ ਹੋਇਆ ਉਸ ਨਾਲ ਵਿਆਹ ਕਰਾ ਕੇ ਭੇਜ ਦੇਵੇ । ਆਖਿਰਕਾਰ ਨੇਹਾ ਆਪਣੇ ਮਾਸੀ ਦੇ ਲੜਕੇ ਨਾਲ ਵਿਆਹ ਕਰਾ ਕੇ ਕਨੈਡਾ ਚਲੀ ਜਾਂਦੀ ਹੈ । ਉੱਥੇ ਜਾ ਕੇ ਉਸਨੂੰ ਪਤਾ ਲੱਗਦਾ ਹੈ ਕਿ ਉਹ ਪਹਿਲਾਂ ਹੀ ਗੋਰੀ ਨਾਲ ਵਿਆਹਿਆ ਹੋਇਆ ਹੈ । ਉਹ ਨੇਹਾ ਦੀ ਕੋਈ ਖਬਰ ਸਾਰ ਨਹੀ ਲੈਂਦਾ ।ਉੱਥੇ ਜਾ ਕੇ ਨੇਹਾ ਨੂੰ ਵੀ ਕੋਈ ਰੁਜ਼ਗਾਰ ਨਹੀ ਮਿਲਦਾ । ਉਸਦੇ ਘਰਦੇ ਪੈਸੇ ਭੇਜਣ ਲਈ ਮਜ਼ਬੂਰ ਕਰਦੇ ਹਨ । ਆਖਿਰਕਾਰ ਉਹ ਜਿਸਮਫਰੋਸ਼ੀ ਦੇ ਧੰਦੇ ਵਿੱਚ ਪੈ ਕੇ ਪੈਸੇ ਭੇਜਣਾ ਸ਼ੁਰੂ ਕਰ ਦਿੰਦੀ ਹੈ । ਇੱਕ ਦਿਨ ਨੇਹਾ ਦੀਆਂ ਸਹੇਲੀਆਂ ਦਾ ਫੋਨ ਨੇਹਾ ਦੇ ਮਾਪਿਆਂ ਘਰ ਆਉਦਾ ਹੈ । ਖਬਰ ਸੁਣਦੇ ਸਰ ਹੀ ਨੇਹਾ ਦੇ ਪਿਉ ਨੂੰ ਅਟੈਕ ਆ ਜਾਦਾ ਹੈ । ਉਸ ਦੀ ਉੱਥੇ ਹੀ ਮੌਤ ਹੋ ਜਾਂਦੀ ਹੈ । ਖਬਰ ਇਹ ਆਉਦੀ ਹੈ ਕਿ ਨੇਹਾ ਜਿਸਮਫਰੋਸ਼ੀ ਦੇ ਧੰਦੇ ਨਾਲ ਪੈਸਾ ਕਮਾ ਕੇ ਭੇਜਦੀ ਸੀ । ਇੱਕ ਦਿਨ ਨੇਹਾ ਦੇ ਭਰਾ ਨੇ ਆਪਣੇ ਹੀ ਸਾਥੀਆਂ ਨਾਲ ਰਲ ਕੇ ਉਸਦਾ ਬੜੀ ਬੇਰਿਹਮੀ ਨਾਲ ਬਲਾਤਕਾਰ ਕਰ ਦਿੱਤਾ ਤੇ ਉੱਥੇ ਹੀ ਉਸ ਨੂੰ ਛੱਡ ਕੇ ਭੱਜ ਗਏ । ਜਿਵੇ ਹੀ ਸਹੇਲੀਆਂ ਨੂੰ ਪਤਾ ਲੱਗਾ ਉਹ ਨੇਹਾ ਨੂੰ ਹਸਪਤਾਲ ਲੈ ਗਈਆਂ ਪਰ ਨੇਹਾ ਦੀ ਇੰਨੀ ਨਾਜੁਕ ਹਾਲਤ ਸੀ ਕਿ ਉਹ ਰਸਤੇ ‘ਚ ਹੀ ਦਮ ਤੌੜ ਗਈ । ਬਜੁਰਗ ਮਾਂ ਫੋਨ ਸੁੱਟ ਰੋਦੀ ਕੁਰਲਾਉਦੀ ਕਹਿੰਦੀ ਰਹੀ ਬਾਹਰ ਭੇਜਣ ਖਾਤਿਰ ਹੋਈ “ਰਿਸ਼ਤਿਆਂ ਦੀ ਮੌਤ”

ਇੰਦਰਪਾਲ ਸਿੰਘ ਘੇਈ

ਕੋਟਕਪੂਰਾ

Have something to say? Post your comment