Article

ਇੱਕ ਦਰਦ ਜੋ-----ਸਮਝੇ।ਪ੍ਰਭਜੋਤ ਕੌਰ ਢਿੱਲੋਂ

February 08, 2019 09:30 PM
Prabhjot Kaur Dhillon
ਇੱਕ ਦਰਦ ਜੋ-----
ਬਿਲਕੁੱਲ ਸ਼ਹੀਦਾਂ ਨੂੰ ਸਾਲ ਬਾਦ ਯਾਦ ਕੀਤਾ ਜਾਂਦਾ ਹੈ ਅਤੇ ਇਹ ਵੀ ਬਹੁਤ ਵੱਡੀ ਗੱਲ ਹੈ।ਜਦੋਂ ਸੈਨਿਕਾਂ ਦਾ ਅਤੇ ਸ਼ਹੀਦਾਂ ਦਾ ਸਨਮਾਨ ਘੱਟ ਜਾਵੇ ਤਾਂ ਸਮਝ ਲਵੋ ਕਿ ਦੇਸ਼ ਵਾਸਤੇ ਇਹ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਪਰ ਇਸ ਬਾਰੇ ਕੋਈ ਵੀ ਗੰਭੀਰ ਨਹੀਂ ਹੈ।ਫੌਜੀ ਸਰਹੱਦ ਤੇ ਸ਼ਹੀਦ ਹੋ ਜਾਏ ਤਾਂ ਕਈ 
ਭੱਦਰ ਪੁਰਸ਼ ਇਸ ਤੇ ਵੀ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕਰਦੇ।ਅਸੀਂ ਤਾਂ ਦੇਸ਼ ਦੇ ਲਈ ਵੀ ਵਫ਼ਾਦਾਰ ਨਹੀਂ।ਅਸੀਂ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹਾਂ ਪਰ ਅਸੀਂ ਉਹ ਸਿਆਣੇ ਹਾਂ ਜੋ ਜਿਹੜੀ ਟਾਹਣੀ ਤੇ ਬੈਠੇ ਹਾਂ ਉਸਨੂੰ ਹੀ ਵੱਡ ਰਹੇ ਹਾਂ।ਫੌਜ ਦਾ ਕਰਕੇ ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂਦੇ ਹਾਂ ਪਰ ਉਨ੍ਹਾਂ ਦਾ ਹੀ ਧਿਆਨ ਨਹੀਂ ਰੱਖ ਰਹੇ।ਪਿੱਛਲੇ ਦਿਨੀਂ ਏਅਰਫੋਰਸ ਦੇ ਦੋ ਪਾਇਲਟ ਏਅਰ ਕਰੈਸ਼ ਨਾਲ ਆਪਣੀ ਜਾਨ ਗੁਆ ਬੈਠੇ।ਇਥੇ ਸਵਾਲ ਉੱਠੇ ਕਿ ਪੁਰਾਣੀ ਮਸ਼ੀਨਰੀ ਅਤੇ ਕੁਝ ਹੋਰ ਚੀਜ਼ਾਂ ਨੂੰ ਗੰਭੀਰਤਾ ਨਾਲ ਨਾ ਲੈਣਾ ਇੰਨਾ ਹਾਦਸਿਆਂ ਦਾ ਕਾਰਨ ਹਨ।ਪਰ ਬੜੀ ਹੈਰਾਨੀ ਹੋਈ, ਦੁੱਖ ਹੋਇਆ ਅਤੇ ਤਕਲੀਫ਼ ਹੋਈ ਕਿ ਇਸ ਖ਼ਬਰ ਨੂੰ ਅਖ਼ਬਾਰਾਂ ਨੇ ਖ਼ਾਸ ਖ਼ਬਰ ਸਮਝਿਆ ਹੀ ਨਹੀਂ।ਕਿਸੇ ਨੇ ਅਖ਼ਬਾਰ ਦੇ ਦੱਸਵੇਂ ਪੰਨੇ ਤੇ ਥਾਂ ਦਿੱਤੀ ਅਤੇ ਕਿਸੇ ਨੇ ਪੰਜਵੇਂ ਪੰਨੇ ਤੇ।ਸ਼ਰਮ ਆਉਂਦੀ ਹੈ ਕਿ ਅਸੀਂ ਗਊ ਦੇ ਮਰਨ ਨੂੰ ਮਹੱਤਵ ਦੇ ਰਹੇ ਹਾਂ, ਬਹੁਤ ਸਾਰੇ ਸੰਗਠਨ ਵੀ ਬਿਆਨ ਦੇਣਗੇ,ਸਿਆਸਤਦਾਨ ਵੀ ਬੜੇ ਬਿਆਨ ਦੇਣਗੇ ਪਰ ਹੁਣ ਕਿਸੇ ਨੇ ਮੂੰਹ ਵਿੱਚੋਂ ਇੱਕ ਅੱਖਰ ਵੀ ਨਹੀਂ ਬੋਲਿਆ। ਇਹ ਦੋ ਜਵਾਨ ਫੌਜੀ ਦੇਸ਼ ਲਈ, ਦੇਸ਼ ਦੇ ਲੋਕਾਂ ਲਈ ਜਾਂ ਮੀਡੀਏ ਵਾਸਤੇ ਕੋਈ ਮਹੱਤਵ ਨਹੀਂ ਰੱਖਦੇ।ਅਫ਼ਸੋਸ ਨਾਲ ਲਿਖ ਰਹੀ ਹਾਂ ਕਿ ਲੱਗਦਾ ਇਵੇਂ ਹੀ ਹੈ ਅਤੇ ਪ੍ਰਭਾਵ ਇਹ ਹੀ ਪੈ ਰਿਹਾ ਹੈ।ਜਦੋਂ ਫੌਜ ਨੇ ਦੂਸਰੇ ਵਿਭਾਗਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਨਤੀਜੇ ਬਹੁਤ ਭਿਆਨਕ ਨਿਕਲਣਗੇ।ਵਿਦੇਸ਼ਾਂ ਵਿੱਚ ਸੈਨਾ ਅਤੇ ਸੈਨਿਕਾਂ ਨੂੰ ਸੱਭ ਤੋਂ ਉਪਰ ਰੱਖਿਆ ਜਾਂਦਾ ਹੈ।ਸੈਨਾ ਨੂੰ ਸ਼ਹਿਰਾਂ ਤੋਂ ਬਾਹਰ ਛਾਉਣੀਆਂ ਵਿੱਚ ਰੱਖਿਆ ਜਾਣਾ, ਕਿਸੇ ਸੋਚ ਨਾਲ ਕੀਤਾ ਗਿਆ ਸੀ।ਦੇਸ਼ ਦੀ ਸਿਆਸਤ ਜਾਂ ਲੋਕਾਂ ਤੋਂ ਅਲੱਗ ਰੱਖਿਆ ਜਾਂਦਾ ਸੀ।ਉਨ੍ਹਾਂ ਨੂੰ ਹਮੇਸ਼ਾਂ ਦੇਸ਼ ਲਈ ਮਰ ਮਿਟਣ ਲਈ ਤਿਆਰ ਕੀਤਾ ਜਾਂਦਾ ਹੈ।ਫੌਜ ਅਤੇ ਫੌਜੀ ਦੇਸ਼ ਲਈ ਇਮਾਨਦਾਰ ਹਨ ਤਾਂ ਦੇਸ਼ ਹੈ,ਅਸੀਂ ਚੈਨ ਦੀ ਨੀਂਦ ਸੌ ਰਹੇ ਹਾਂ, ਆਜ਼ਾਦੀ ਨੂੰ ਮਾਣ ਰਹੇ ਹਾਂ।ਸੱਚੀਂ ਇਹ ਅਸਿਹ ਦਰਦ ਹੈ।ਇਸਨੂੰ ਮਹਿਸੂਸ ਕਰੋ,ਇਸਨੂੰ ਆਪਣਾ ਦਰਦ ਸਮਝੋ ਤਾਂ ਹੀ ਇਸ ਦਰਦ ਦੀ ਸਮਝ ਆਏਗੀ।ਫੇਰ ਸ਼ਾਇਦ ਇੰਨਾ ਦੀਆਂ ਖ਼ਬਰ ਵੀ ਮੁੱਖ ਪੰਨਿਆਂ ਤੇ ਆ ਜਾਏ ਅਤੇ ਇੰਨਾ ਦੇ ਬਲੀਦਾਨ ਦੀ ਸਮਝ ਆ ਜਾਏ ਅਤੇ ਇੰੰਨਾ ਦੇ ਦਰਦ ਨੂੰ ਕੋਈ ਲਿਖੇ,ਪੜ੍ਹੇ ਸੁਣੇ ਅਤੇ ਸਮਝੇ।ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ।
Have something to say? Post your comment