Monday, August 19, 2019
FOLLOW US ON

Article

ਮਾਂ ਠੰਡੀ ਛਾਂ ਅਤੇ ਵਧੀਆ ਦਵਾ//ਪ੍ਰਭਜੋਤ ਕੌਰ ਢਿੱਲੋਂ

February 08, 2019 09:33 PM
Prabhjot Kaur Dhillon
ਮਾਂ ਠੰਡੀ ਛਾਂ ਅਤੇ ਵਧੀਆ ਦਵਾ
ਬਿਲਕੁੱਲ ਜੀ ਮਾਂ ਇੱਕ ਘਣਾ ਬੂਟਾ ਹੈ ਜਿਸਦੀ ਛਾਂ ਵਰਗੀ ਕਿਸੇ ਦੀ ਛਾਂ ਨਹੀਂ ਮਾਂ ਵਰਗੀ ਕੋਈ ਦਵਾ ਵੀ ਨਹੀਂ।ਬੱਚੇ ਦਾ ਮਾਂ ਨਾਲ ਸਾਹ ਦਾ ਰਿਸ਼ਤਾ ਹੈ।ਮਾਂ ਆਪਣੇ ਸਰੀਰ ਅੰਦਰ ਬੱਚੇ ਨੂੰ ਸਾਹ ਦਿੰਦੀ ਹੈ ਅਤੇ ਖੁਰਾਕ ਵੀ ਦਿੰਦੀ ਹੈ।ਮਾਂ ਦਾ ਬੱਚੇ ਨੂੰ ਜਨਮ ਦੇਣ ਨੂੰ ਸਿਆਣੇ ਮਾਂ ਦਾ ਦੂਸਰਾ ਜਨਮ ਕਹਿੰਦੇ ਹਨ।ਇਹ ਮਾਂ ਹੀ ਹੈ ਜਿਸਦੀ ਬੁੱਕਲ ਵਿੱਚ ਬੱਚਾ ਸੱਭ ਤੋਂ ਸੁਰੱਖਿਅਤ ਮਹਿਸੂਸ ਕਰਦਾ ਹੈ।ਕਿਧਰੇ ਸੱਟ ਲੱਗੇ ਤਾਂ ਮਾਂ ਨੂੰ ਲੱਭਦਾ ਹੈ।ਕੋਈ ਬੁਰਾ ਵਕਤ ਆਏ ਤਾਂ ਮਾਂ ਨੂੰ ਯਾਦ ਕਰਦਾ ਹੈ।ਮਾਂ ਤਾਂ ਹਰ ਮਰਜ਼ ਦੀ ਦਵਾਈ ਹੈ।ਮਾਂ ਦਾ ਆਸ਼ੀਰਵਾਦ ਕਦੇ ਖ਼ਾਲੀ ਨਹੀਂ ਜਾਂਦਾ।ਬੱਚੇ ਮਾਂ ਲਈ ਹਮੇਸ਼ਾ ਬੱਚੇ ਹੀ ਰਹਿੰਦੇ ਹਨ।ਉਸਦੀ ਭਾਵਨਾਵਾਂ ਅਤੇ ਬੁੱਕਲ ਵਿੱਚ ਕਦੇ ਬਦਲਾਅ ਨਹੀਂ ਆਉਂਦਾ।ਹਾਂ ਅੱਜਕਲ੍ਹ ਬੱਚਿਆਂ ਨੂੰ ਮਾਂ ਕੋਲੋਂ ਬਦਬੂ ਆਉਣ ਲੱਗ ਜਾਂਦੀ ਹੈ ਅਤੇ ਮਾਂ ਬੇਅਕਲ ਹੋ ਜਾਂਦੀ ਹੈ।ਜਿਹੜੇ ਬੱਚੇ ਨੌਜਵਾਨ ਹੋਣ ਤੇ ਅਤੇ ਉਮਰ ਦੇ ਕਿਸੇ ਵੀ ਪੜਾਅ ਤੇ ਮਾਂ ਦੀ ਬੁੱੱਕਲ ਵਿੱਚ ਬੈਠਦੇ ਹਨ ਅਤੇ ਉਸ ਪਿਆਰ ਨੂੰ ਮਹਿਸੂਸ ਕਰਦੇ ਹਨ ਉਹ ਮਾਨਸਿਕ ਦਬਾਅ ਤੋਂ ਮੁਕਤ ਹੋ ਜਾਂਦਾ ਹੈ।ਅੱਜਕਲ੍ਹ ਮਾਵਾਂ ਫਾਲਤੂ ਵੀ ਹੋ ਰਹੀਆਂ ਹਨ ਅਤੇ ਬੋਝ ਵੀ ਸਮਝੀਆਂ ਜਾ ਰਹੀਆਂ ਹਨ।ਅੱਜ ਹਰ ਕੋਈ ਇਹ ਕਹਿ ਰਿਹਾ ਹੈ ਕਿ ਧੀਆਂ ਮਾਪਿਆਂ ਨੂੰ ਸੰਭਾਲ ਰਹੀਆਂ ਹਨ ਪਰ ਲੜਕਿਆਂ ਦੇ ਮਾਪੇ ਬਿਰਧ ਆਸ਼ਰਮਾਂ ਵਿੱਚ ਕਿਉਂ ਜਾ ਰਹੇ ਨੇ ਇਹ ਲੜਕੇ ਨੂੰ ਵੀ ਸਮਝਣਾ ਚਾਹੀਦਾ ਹੈ,ਸਮਾਜ ਨੂੰ ਵੀ ਸੋਚਣਾ ਚਾਹੀਦਾ ਹੈ,ਕਾਨੂੰਨ ਘਾੜਿਆਂ ਨੂੰ ਵੀ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ।ਜੇਕਰ ਲੜਕੀ ਨੂੰ ਮਾਪੇ ਚਾਹੀਦੇ ਹਨ ਤਾਂ ਲੜਕੇ ਨੂੰ ਵੀ ਚਾਹੀਦੇ ਹਨ।ਬੱਚੇ ਸੱਭ ਨੂੰ ਪਿਆਰੇ ਹੁੰਦੇ ਹਨ ਅਤੇ ਮਾਪੇ ਸੱਭ ਲਈ ਮਹੱਤਵਪੂਰਨ ਅਤੇ ਸਤਿਕਾਰਯੋਗ ਹੋਣੇ ਚਾਹੀਦੇ ਹਨ।ਇਥੇ ਹਰ ਇੱਕ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਾਂ ਠੰਡੀ ਛਾਂਅ ਵੀ ਹੈ ਅਤੇ ਸੱਭ ਤੋਂ ਵਧੀਆ ਦਵਾਈ ਹੈ
।ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-