Poem

ਮੀਂਹ ਦਾ ਕਹਿਰ/ਮੱਖਣ ਸ਼ੇਰੋਂ ਵਾਲਾ

February 08, 2019 09:36 PM
ਮੀਂਹ ਦਾ ਚਾਅ ਹੋਣਾ ਕਿਸੇ ਹੋਰ ਨੂੰ,
ਮੇਰਾ ਕੱਚਾ ਕੋਠਾ ਚੋਈ ਜਾਂਦਾ।
 
ਫਸਲ ਵਿਛਗੀ ਜਮਾਂ ਹੀ ਸਾਰੀ,,
ਵੇਖ ਵੇਖ ਕੇ ਬਾਪੂ ਰੋਈ ਜਾਂਦਾ।
 
ਵੇਖੇ ਓਹ ਗਰੀਬ ਚੁੱਲਾ ਬਲਿਆ ਨਾ,
ਪਾਣੀ ਚ ਬੁਰਾ ਹਾਲ ਹੋਈ ਜਾਂਦਾ।
 
ਬੱਚੇ ਵਿਲਕਦੇ ਭੁੱਖ ਦੇ ਨਾਲ ਵੇਖਾਂ,
ਕੋਈ ਕਾਗਜਾਂ ਚ ਪਰਿਵਾਰ ਲਕੋਈ ਜਾਦਾ।
 
ਆਵੇ ਨਾ ਨੀਂਦ ਡੂੰਗੀਆਂ ਸੋਚਾਂ ਚ ਗੁੰਮ,
ਕੋਈ ਚਿੱਕੜ ਚ ਗਰੀਬ ਸੋਈ ਜਾਂਦਾ।
 
ਮੱਖਣ ਸ਼ੇਰੋਂ ਓਏ ਦੁੱਖ ਬਹੁਤ ਮੀਂਹ ਦਾ,
ਹਰ ਇਨਸਾਨ ਦੁਖੀ ਹੋਈ ਜਾਂਦਾ ਹੈ।।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment