Poem

ਫੇਰ ਆਈਂ ਬਾਬਾ ਨਾਨਕਾ !

February 08, 2019 09:37 PM
ਫੇਰ ਆਈਂ ਬਾਬਾ ਨਾਨਕਾ !
 
ਇੱਕ ਵੇਰਾਂ ਆਈਂ, ਬਾਬਾ ਨਾਨਕਾ, 
ਮੁੜਕੇ ਫੇਰਾ ਪਾਈਂ ਬਾਬਾ ਨਾਨਕਾ !
 
ਦੀਵੇ ਥਾਲੀਆਂ ਸਜਾਈਆਂ 
ਧੂਫ ਬੱਤੀਆਂ ਧੁਖਾਈਆਂ 
ਭਾਈ ਘੰਟੀਆਂ ਵਜਾਉਂਦੇ 
ਆਕੇ 'ਆਰਤੀ' ਸਮਝਾਈਂ, ਬਾਬਾ ਨਾਨਕਾ 
ਇੱਕ ਵੇਰਾਂ ਆਈਂ,  ਬਾਬਾ ਨਾਨਕਾ 
ਮੁੜਕੇ ਫੇਰਾ ਪਾਈਂ.... 
 
ਆਕੇ ਜਾਤਾਂ ਨੂੰ ਮੁਕਾਦੇ 
ਸੱਚ  ਤੋਲਣਾ  ਸਿਖਾਦੇ 
ਬਣੇ ਸਾਰੇ ਨੇ ਕੰਧਾਰੀ 
'ਹਉਮੈ 'ਥੱਲੇ ਲਾਹੀਂ, ਬਾਬਾ ਨਾਨਕਾ 
ਇੱਕ  ਵੇਰਾਂ ਆਈਂ, ਬਾਬਾ ਨਾਨਕਾ 
ਮੁੜਕੇ ਫੇਰਾ ਪਾਈ... 
 
ਮੇਲੇ ਲੱਗਦੇ ਜਠੇਰਿਆਂ ਤੇ 
ਭੀੜ ਵੱਧ ਗਈ ਆ ਡੇਰਿਆਂ ਤੇ 
ਕੋਈ ਪੂਜਦਾ ਮਸੀਤਾਂ ਨੂੰ 
ਇੱਕੋ ਰੱਬ ਨੂੰ ਧਿਆਈਂ, ਬਾਬਾ ਨਾਨਕਾ 
ਇੱਕ ਵੇਰਾਂ ਆਈਂ   ਬਾਬਾ ਨਾਨਕਾ 
ਮੁੜਕੇ ਫੇਰਾ ਪਾਈਂ.. 
 
ਜੱਫੇ  ਗੋਲਕਾਂ ਨੂੰ ਪੈਂਦੇ 
ਸੱਭ ਮੇਰਾ ਮੇਰਾ ਕਹਿੰਦੇ 
ਕੰਮ ਕਰਦਾ ਨਾ ਕੋਈ 
ਕਿਰਤ ਕਰਨੀ ਸਿਖਾਈਂ, ਬਾਬਾ ਨਾਨਕਾ 
ਇੱਕ ਵੇਰਾਂ ਆਈਂ ਬਾਬਾ ਨਾਨਕਾ 
ਮੁੜਕੇ ਫੇਰਾ ਪਾਈਂ... 
 
ਭੁੱਲੇ ਹੱਕ ਕਮਾਈ 
ਬਣੇ ਸਾਰੇ ਹਾਂ ਕਸਾਈ 
ਮਲਿਕ ਭਾਗੋ ਨੇ ਸਾਰੇ 
ਰੱਤ ਰੋਟੀ ਚੋਂ ਚੁਵਾਈਂ, ਬਾਬਾ ਨਾਨਕਾ 
ਇੱਕ ਵੇਰਾਂ ਆਈਂ ਬਾਬਾ ਨਾਨਕਾ 
ਮੁੜਕੇ ਫੇਰਾ ਪਾਈਂ ਬਾਬਾ ਨਾਨਕਾ !!
 
ਦਵਿੰਦਰ ਰਾਜਾ -ਝਿੱਕਾ 
8011900960
Have something to say? Post your comment