Saturday, April 20, 2019
FOLLOW US ON

Article

ਸੋਚੀਏ ਅਤੇ ਵਿਚਾਰੀਏ

February 08, 2019 09:41 PM
ਸੋਚੀਏ ਅਤੇ ਵਿਚਾਰੀਏ
1) ਰਿਸ਼ਵਤ ਲੈਕੇ ਇੱਕ ਦਾ ਫਾਇਦਾ ਕੀਤਾ ਅਤੇ ਹਜ਼ਾਰਾਂ ਦੀਆਂ ਬਦ ਦੁਆਵਾਂ ਲਈਆਂ।ਸੱਚੇ ਬੰਦਿਆਂ ਦੀਆਂ ਬਦ ਦੁਆਵਾਂ ਬੇਅਸਰ ਨਹੀਂ ਹੁੰਦੀਆਂ।
2) ਅੱਜ ਹਰ ਕੋਈ ਕਹਿੰਦਾ ਹੈ ਕਿ ਧੀਆਂ ਮਾਪਿਆਂ ਨੂੰ ਸੰਭਾਲਦੀਆ ਹਨ ਫੇਰ ਬਿਰਧ ਆਸ਼ਰਮਾਂ ਵਿੱਚ ਮਾਪੇ ਕਿਹੜੇ ਹਨ,ਸਮਝਣਾ ਜ਼ਰੂਰੀ ਹੈ।
3)ਜਦੋਂ ਸਾਰੇ ਪਾਸੇ ਕੈਂਸਰ ਅਤੇ ਮਹਾਂਮਾਰੀ ਫੈਲ ਜਾਵੇ ਤਾਂ ਇਸਦਾ ਅਸਰ ਸੱਭ ਤੇ ਪਵੇਗਾ।ਇਥੇ ਰਿਸ਼ਵਤ ਨਾਲ ਕਮਾਇਆ ਪੈਸਾ ਵੀ ਕੰਮ ਨਹੀਂ ਆਉਂਦਾ।
4)ਉਸ ਤਰੀਕੇ ਨਾਲ ਕਮਾਏ ਪੈਸੇ ਦਾ ਕੀ ਲਾਭ ਜਿਸ ਕਰਕੇ ਮੂੰਹ ਢੱਕਕੇ ਦੁਨੀਆਂ ਸਾਹਮਣੇ ਆਉਣਾ ਪਵੇ।
5)ਜਿੰਨਾ ਘਰਾਂ ਵਿੱਚ ਗਲਤ ਕਮਾਈ ਦਾ ਪੈਸਾ ਜਾਂਦਾ ਹੈ,ਉਸ ਘਰਦੀਆਂ ਬਿੰਨਾ ਭੁਚਾਲ ਦੇ ਨੀਂਂਹਾਂ ਹਿਲ ਜਾਂਦੀਆਂ ਹਨ।
6)ਜਿਹੜ ਇੱਕ ਵਾਰ ਰਿਸ਼ਵਤ ਲੈਕੇ ਵਿੱਕ ਜਾਂਦਾ ਹੈ ਤਾਂ ਹਰ ਕੋਈ ਉਸਦੀ ਕੀਮਤ ਲਗਾਉਂਦਾ ਹੈ।ਵਿਕਣ ਵਾਲਾ ਕਦੇ ਵਫ਼ਾਦਾਰ ਨਹੀਂ ਹੋ ਸਕਦਾ।ਅਜਿਹੇ ਬੰਦੇ ਦੀ ਕੀਮਤ ਹੁੰਦੀ ਹੈ,ਇੱਜ਼ਤ ਨਹੀਂ।
7)ਕੁਰਸੀਆਂ ਅਤੇ ਅਹੁਦਿਆਂ ਤੇ ਬੈਠਕੇ ਜੋ ਵੀ ਕਰੋਗੇ,ਕੁਦਰਤ ਉਸਦਾ ਪ੍ਰਮਾਣ ਪੱਤਰ ਜ਼ਰੂਰ ਦਿੰਦੀ ਹੈ।ਕੁਦਰਤ ਸੱਚ ਸਾਹਮਣੇ ਲੈਕੇ ਆਉਂਦੀ ਹੈ ਕਿਉਂਕਿ ਉਹ ਰਿਸ਼ਵਤ ਨਹੀਂ ਲੈਂਦੀ।
8)ਜਦੋਂ ਅਸੀਂ ਆਪਣੇ ਹੱਕਾਂ ਅਤੇ ਫ਼ਰਜ਼ਾਂ ਤੋਂ ਅਵੇਸਲੇ ਹੋ ਜਾਂਦੇ ਹਾਂ ਤਾਂ ਦੂਸਰੇ ਆਪਣੀਆਂ ਮਨਮਰਜ਼ੀਆਂ ਕਰਦੇ ਹਨ।
9)ਸਾਡੀ ਹਰ ਵੋਟ ਦੇਸ਼ ਨੂੰ ਆਬਾਦ ਅਤੇ ਬਰਬਾਦ ਕਰਨ ਦਾ ਕੰਮ ਕਰਦੀ ਹੈ।ਕੁਝ ਹੱਦ ਤੱਕ ਹਰ ਵੋਟਰ ਚੰਗੇ ਅਤੇ ਮੰਦੇ ਲਈ ਜ਼ੁੰਮੇਵਾਰ ਹੈ।
10)ਅਸੀਂ ਕਰਜ਼ੇ ਚੁੱਕਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜ ਰਹੇ ਹਾ ਪਰ ਦੇਸ਼ ਦੇ ਸਿਸਟਮ ਨੂੰ ਸੁਧਾਰਨ ਦੀ ਨਹੀਂ ਸੋਚਦੇ।
11) ਆਪਣੇ ਪਿੱਛੇ ਕਿਸੇ ਇੱਕ ਦਾ ਛਿੱਕੂ ਬੰਨਣ ਦੀ ਥਾਂ, ਪੰਜਾਬ ਨੂੰ ਬਚਾਉਣ ਦਾ ਛਿੱਕੂ ਬੰਨੋ ਤਾਂ ਕਿ ਕੋਈ ਹੋਰ ਆਪਣਾ ਛਿੱਕੂ ਬੰਨਣ ਦੀ ਕੋਸ਼ਿਸ਼ ਨਾ ਕਰੇ।
12)ਜੇਕਰ ਸਾਨੂੰ ਖਾਣ ਵਾਲੀਆਂ ਚੀਜ਼ਾਂ ਵਿੱਚ ਵੀ ਜ਼ਹਿਰ ਮਿਲ ਰਹੀ ਹੈ ਤਾਂ ਸਾਡਾ ਚੁੱਪ ਰਹਿਣਾ ਅਜਿਹਾ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਅਸੀਂ ਵੀ ਗੁਨਾਹਗਾਰ ਹਾਂ।

 ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment