Monday, August 19, 2019
FOLLOW US ON

Poem

ਮਾੜਾ ਸਿਸਟਮ

February 08, 2019 09:44 PM
ਲੁੱਟਕੇ ਪੰਜਾਬ ਖਾ ਗਈਆਂ ਸਰਕਾਰਾਂ,,
ਪਿੰਡਾਂ ਨੂੰ ਚੰਦਰੀਆਂ ਚਮਚਾਗਿਰੀਆਂ।
ਆਹੁਦਾ ਮਿਲ ਗਿਆ ਪਿਆਰੇ ਨੇਤਾ ਨੂੰ,
ਵਧਾਈਆਂ ਲਈ ਸੱਥਾਂ ਚ ਗੱਲ ਛਿੜੀਆਂ।
 
ਗੋਲੀ ਮਾਰ ਦੇਵਾਂ ਮੇਰਾ ਦਿਲ ਕਰਦਾ,
ਜਦੋਂ ਇਹ ਹਾਰ ਪਾਓਂਣ ਮੂਹਰੇ ਖੜਕੇ।
ਇੱਜ਼ਤਾਂ ਧਰਨਿਆਂ ਤੇ ਰੋਲਦੇ ਵੇਖੇ,,
ਧੀਆਂ ਦੀਆਂ ਸਰੇਆਮ ਗੁੱਤਾਂ ਫੜਕੇ।
 
ਕੋਈ ਅਵਾਜ ਨਾ ਉਠਾਈ ਮਜਦੂਰਾਂ ਲਈ,,
ਅਮੀਰਾਂ ਨੂੰ ਹੀ ਮਿਲਣ ਸਹੂਲਤਾਂ ਸਾਰੀਆਂ।
ਰੁਲਦੇ ਕਿਰਤੀ ਕਿਸਾਨ ਵੇਖੇ ਰੈਲੀਆਂ ਤੇ,
ਮੰਗੇ ਹੱਕ ਹਿੱਕ ਚ ਗੋਲੀਆਂ ਮਾਰੀਆਂ।
 
ਲੱਖ ਲਾਹਨਤਾਂ ਜਨਤਾਂ ਦੇ ਦਰਦੀਆਂ ਦੇ,
ਜੋ ਸਾਡੇ ਦੁਸਮਣਾਂ ਨੂੰ ਸੁਪੋਰਟ ਕਰਦੇ।
ਮੱਖਣ ਸ਼ੇਰੋਂ ਜੰਮਣਾ ਕਦੋਂ ਕੋਈ ਸੂਰਮਾ,
ਜੋ ਗੰਦੇ ਸਿਸਟਮ ਨੂੰ ਹੀ ਲੋਟ ਕਰਦੇ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment