Monday, August 19, 2019
FOLLOW US ON

News

ਪਿੰਡ ਚਮਾਰੂ ਵਿਖੇ 2000 ਕਰੋੜ ਰੁਪਏ ਦੇ ਨਿਵੇਸ਼ ਨਾਲ 255 ਏਕੜ 'ਚ ਵਿਕਸਤ ਹੋਣ ਵਾਲੇ ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

February 08, 2019 09:51 PM
ਪਿੰਡ ਚਮਾਰੂ ਵਿਖੇ 2000 ਕਰੋੜ ਰੁਪਏ ਦੇ ਨਿਵੇਸ਼ ਨਾਲ 255 ਏਕੜ 'ਚ ਵਿਕਸਤ ਹੋਣ ਵਾਲੇ ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
-ਕੁਆਰਕ ਸਿਟੀ ਦੇ ਵਿਕਸਤ ਹੋਣ ਨਾਲ ਰਾਜਪੁਰਾ ਤੇ ਘਨੌਰ ਦੇ 25 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ-ਪਰਨੀਤ ਕੌਰ
-ਨਵੀਂ ਉਦਯੋਗਿਕ ਨੀਤੀ ਸਦਕਾ ਹੀ ਗੋਬਿੰਦਗੜ੍ਹ ਦੀਆਂ ਬੰਦ ਪਈਆਂ ਉਦਯੋਗਿਕ ਇਕਾਈਆਂ ਚੱਲੀਆਂ-ਸਿੰਗਲਾ
-ਸੂਚਨਾ ਤਕਨਾਲੋਜੀ ਖੇਤਰ ਨੂੰ ਮਜਬੂਤ ਕਰਕੇ ਘੱਟ ਨਿਵੇਸ਼ ਨਾਲ ਰੋਜ਼ਗਾਰ ਦੇ ਵੱਧ ਮੌਕੇ ਪ੍ਰਦਾਨ ਕਰ ਰਹੀ ਹੈ ਕੈਪਟਨ ਸਰਕਾਰ-ਵਿਜੇ ਇੰਦਰ ਸਿੰਗਲਾ
-ਵੱਡੇ ਪੈਮਾਨੇ 'ਤੇ ਸਨਅਤਾਂ ਲੱਗਣ ਨਾਲ ਨੌਜਵਾਨਾਂ ਨੂੰ ਵੀ ਵੱਡੇ ਪੈਮਾਨੇ 'ਤੇ ਮਿਲਣਗੇ ਰੋਜ਼ਗਾਰ-ਸਿੰਗਲਾ
-'ਪਿਛਲੇ 10 ਸਾਲਾਂ 'ਚ ਮੈਨੂੰ ਪੰਜਾਬ ਆਉਣ ਦਾ ਅਫ਼ਸੋਸ ਪਿਛਲੇ 22 ਮਹੀਨਿਆਂ ਨੇ ਭੁਲਾਇਆ'-ਫਰੈਡ ਇਬਰਾਹਿਮੀ
-'ਕੁਆਰਕ ਸਿਟੀ ਦੇ ਚੇਅਰਮੈਨ ਨੇ ਪਿਛਲੀ ਸਰਕਾਰ ਨੂੰ ਕੋਸਿਆ, ਕੈਪਟਨ ਸਰਕਾਰ ਦਾ ਕੀਤਾ ਧੰਨਵਾਦ'
ਰਾਜਪੁਰਾ, 8 ਫਰਵਰੀ: ਕੁਲਜੀਤ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਰੋਜ਼ਗਾਰ ਦੇ ਲਏ ਗਏ ਸੁਪਨੇ ਨੂੰ ਪੂਰਾ ਕਰਨ ਲਈ ਕਰੀਬ 2000 ਕਰੋੜ ਰੁਪਏ ਦੇ ਨਿਵੇਸ਼ ਨਾਲ ਹਲਕਾ ਘਨੌਰ ਦੇ ਪਿੰਡ ਚਮਾਰੂ ਵਿਖੇ ਕੁਆਰਕ ਸਿਟੀ ਵੱਲੋਂ ਕਰੀਬ 255 ਏਕੜ 'ਚ ਵਿਕਸਤ ਕੀਤੇ ਜਾ ਰਹੇ ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸਾਂਝੇ ਤੌਰ 'ਤੇ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਕੁਆਰਕ ਸਿਟੀ ਦੇ ਚੇਅਰਮੈਨ ਸ੍ਰੀ ਫਰੈਡ ਇਬਰਾਹਿਮੀ, ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਤੇ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ।
Have something to say? Post your comment