Monday, August 19, 2019
FOLLOW US ON

News

ਗੁਲਜ਼ਾਰ ਸਿੰਘ ਰਾਣੀਕੇ ਦੀ ਮੀਟਿੰਗ ਵਿੱਚ ਸ਼ਿਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਝੰਡਿਆਂ ਦੀ ਹੋਈ ਬੇਅਦਬੀ ਬਣੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ

February 08, 2019 09:53 PM
ਗੁਲਜ਼ਾਰ ਸਿੰਘ ਰਾਣੀਕੇ ਦੀ ਮੀਟਿੰਗ ਵਿੱਚ ਸ਼ਿਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਝੰਡਿਆਂ ਦੀ ਹੋਈ ਬੇਅਦਬੀ ਬਣੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ।
ਜੰਡਿਆਲਾ ਗੁਰੂ ਕੁਲਜੀਤ ਸਿੰਘ 
ਅੱਜ ਸ਼ਿਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਦੀ ਅਹਿਮ ਮੀਟਿੰਗ ਕਮਿਊਨਟੀ ਹਾਲ ਗਹਿਰੀ ਮੰਡੀ ਵਿੱਖੇ ਹੋਈ ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਸ਼ਾਮਿਲ ਹੋਏ ।ਇਹ ਮੀਟਿੰਗ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਕੀਤੀ ਗਈ ਸੀ।ਪਰ ਅੱਜ ਇਸ ਮੀਟਿੰਗ ਵਿੱਚ ਜਿਹੜੇ ਝੰਡੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਝੰਡੇ ਲਗਾਏ ਗਏ ਸਨ,ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਬਹੁਤ ਜਿਆਦਾ ਅਪਮਾਨ ਹੋਇਆ ਹੈ ।ਇਸ ਘਟਨਾ ਨੂੰ ਪੱਤਰਕਾਰ ਨੇ ਆਪਣੇ ਕੈਮਰੇ  ਵਿੱਚ ਕੈਦ ਕਰ ਲਿਆ ਹੈ ।ਇਨ੍ਹਾਂ ਤਸਵੀਰਾਂ ਨੂੰ ਦੇਖਿਆ ਜਾਵੇ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਪਾਰਟੀ ਵਰਕਰਾਂ ਦਾ ਪਾਰਟੀ ਦੇ ਝੰਡੇ ਪ੍ਰਤਿ ਕੋਈ ਸਨਮਾਨ ਨਾ ਹੋਵੇ।ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਗਰ ਅਜਿਹੇ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਮੀਟਿੰਗਾਂ ਵੀ ਨਕਰਾਤਮਕ ਸਾਬਿਤ ਹੋ ਸਕਦੀਆਂ ਹਨ ।ਜਿਸਦਾ ਅਸਰ ਅਗਾਮੀ ਲੋਕਸਭਾ ਚੋਣਾਂ ਤੋਂ ਇਲਾਵਾ ਵੋਟ ਬੈਂਕ ਤੇ ਵੀ ਪੈ ਸਕਦਾ ਹੈ ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕਿਸੇ ਵੀ ਪਾਰਟੀ ਦੀ ਆਨ ਅਤੇ ਸ਼ਾਨ ਉਸਦਾ ਨਿਸ਼ਾਨ ਅਤੇ ਝੰਡਾ ਹੁੰਦਾ ਹੈ ।ਹੁਣ ਦੇਖਣ ਵਾਲੀ ਇਹ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ  ਇਸ ਤੋਂ ਕੀ ਸਬਕ ਲੈਂਦਾ ਹੈ ?
Have something to say? Post your comment