Monday, August 19, 2019
FOLLOW US ON

News

ਗਾਇਕ ਕਰਨਵੀਰ ਆਪਣੇ ਨਵੇਂ ਟਰੈਕ “ਦਿਲ ਰੋਵੇ“ ਨਾਲ ਖੂਬ ਚਰਚਾ 'ਚ

February 08, 2019 09:54 PM

ਗਾਇਕ ਕਰਨਵੀਰ ਆਪਣੇ ਨਵੇਂ ਟਰੈਕ “ਦਿਲ ਰੋਵੇ“ ਨਾਲ ਖੂਬ ਚਰਚਾ 'ਚ 
ਬਠਿੰਡਾ (ਗੁਰਬਾਜ ਗਿੱਲ) -ਆਪਣੀ ਪਹਿਲੀ ਐਲਬੰੰਮ “ਲਾਰਾ“ ਨਾਲ ਬੇਹੱਦ ਪ੍ਰਸਿੱਧੀ ਖੱਟ ਚੁੱਕਾ ਅਤੇ ਆਪਣੀ ਬੁਲੰਦ ਅਵਾਜ਼ ਨਾਲ ਆਪਣੇ ਚਹੇਤਿਆ ਚ' ਵਿਲੱਖਣ ਪਹਿਚਾਣ ਬਣਾਉਣ ਵਾਲਾ ਗਾਇਕ ਕਰਨਵੀਰ ਆਪਣੇ ਨਵੇਂ ਟਰੈਕ “ਦਿਲ ਰੋਵੇ“ ਨਾਲ ਖੂਬ ਚਰਚਾ 'ਚ ਹੈ। ਪ੍ਰੋਡਿਊਸਰ ਕਾਲਾ ਸ਼ਰਮਾ ਜੀ ਨੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਨਦੀਪ ਸਿੱਧੂ ਆਸਟਰੇਲੀਆ ਦੀ ਪੇਸ਼ਕਸ਼ ਹੇਠ ਸ਼ਰਮਾ ਫ਼ਿਲਮਜ਼ ਐਂਡ ਮਿਊਜ਼ਿਕ ਕੰਪਨੀ ਵਿੱਚ ਰਿਲੀਜ਼ ਹੋਏ ਤੇ ਗੀਤਕਾਰ ਤਰਨ ਨਥਾਣਾ ਦੁਆਰਾ ਬਹੁਤ ਹੀ ਖੂਬਸੂਰਤ ਜਿਹੇ ਲਿਖੇ, ਇਸ ਗੀਤ ਨੂੰ ਪ੍ਰਸਿੱਧ ਸੰਗੀਤਕਾਰ ਸਾਹਰੁਖ਼ ਥਿੰਦ ਨੇ ਸੰਗੀਤ-ਬੱਧ ਕੀਤਾ ਅਤੇ ਇਸ ਟਰੈਕ ਦਾ ਵੀਡੀਓ ਖੁਸ਼ਬੂ ਸ਼ਰਮਾ ਨੇ ਕੈਮਰਾਮੈਨ ਤੇ ਡਾਇਰੈਕਟਰ ਦੇਵੀ ਸ਼ਰਮਾ ਜੀ ਦੇ ਸਹਿਯੋਗ ਨਾਲ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ, ਜੋ ਐਸ ਵੇਲੇ ਵੱਖ-ਵੱਖ  ਚੈਨਲਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ। ਜਿਸ ਨੁੰ ਉਹਨਾਂ ਦੇ ਚਾਹੁੰਣ ਵਾਲੇ ਭਰਵਾਂ ਹੁੰਗਾਰਾ ਦੇ ਰਹੇ ਹਨ।

Have something to say? Post your comment